ਪੰਚਾਇਤੀ ਕੰਮਾਂ ਦੀ ਅਦਾਇਗੀ ਨਾ ਹੋਣ ਨੂੰ ਲੈ ਕੇ ਐਸ.ਸੀ. ਕਮਿਸ਼ਨ ਵਲੋਂ ਜ਼ਿੰਮੇਵਾਰ ਅਧਿਕਾਰੀ ਤਲਬ
ਸੰਗਰੂਰ, 22 ਸਤੰਬਰ (ਧੀਰਜ ਪਸ਼ੌਰੀਆ)- ਜ਼ਿਲ੍ਹਾ ਸੰਗਰੂਰ ਦੇ ਬਲਾਕ ਭਵਾਨੀਗੜ੍ਹ ਦੇ ਪਿੰਡ ਨਕਟੇ ਦੀ ਸਾਬਕਾ ਸਰਪੰਚ ਵਿੱਦਿਆ ਦੇਵੀ ਵਲੋਂ ਕੀਤੀ ਸ਼ਿਕਾਇਤ ਦੀ ਸੁਣਵਾਈ ਲਈ ਪੰਜਾਬ ਰਾਜ ਅਨੁਸੂਚ ਜਾਤੀਆਂ ਕਮਿਸ਼ਨ ਵਲੋਂ 23 ਸਤੰਬਰ ਦੀ ਤਾਰੀਖ ਨਿਰਧਾਰਿਤ ਕੀਤੀ ਗਈ ਹੈ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਕੀਤੇ ਪੰਚਾਇਤੀ ਕੰਮਾਂ ਦੀ ਅਦਾਇਗੀ ਅਜੇ ਤੱਕ ਨਹੀਂ ਹੋਈ ਹੈ।
ਸੰਗਰੂਰ, 22 ਸਤੰਬਰ (ਧੀਰਜ ਪਸ਼ੌਰੀਆ)- ਜ਼ਿਲ੍ਹਾ ਸੰਗਰੂਰ ਦੇ ਬਲਾਕ ਭਵਾਨੀਗੜ੍ਹ ਦੇ ਪਿੰਡ ਨਕਟੇ ਦੀ ਸਾਬਕਾ ਸਰਪੰਚ ਵਿੱਦਿਆ ਦੇਵੀ ਵਲੋਂ ਕੀਤੀ ਸ਼ਿਕਾਇਤ ਦੀ ਸੁਣਵਾਈ ਲਈ ਪੰਜਾਬ ਰਾਜ ਅਨੁਸੂਚ ਜਾਤੀਆਂ ਕਮਿਸ਼ਨ ਵਲੋਂ 23 ਸਤੰਬਰ ਦੀ ਤਾਰੀਖ ਨਿਰਧਾਰਿਤ ਕੀਤੀ ਗਈ ਹੈ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਕੀਤੇ ਪੰਚਾਇਤੀ ਕੰਮਾਂ ਦੀ ਅਦਾਇਗੀ ਅਜੇ ਤੱਕ ਨਹੀਂ ਹੋਈ ਹੈ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵਲੋਂ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਭੇਜੇ ਪੱਤਰ ’ਚ ਕਿਹਾ ਗਿਆ ਹੈ ਕਿ ਸ਼ਿਕਾਇਤ ਦੀ ਪੜਤਾਲ ਕਰਵਾ ਕੇ ਤੱਥਾਂ ਦੇ ਆਧਾਰ ’ਤੇ ਰਿਪੋਰਟ ਤਿਆਰ ਕਰ ਕੇ ਅਸਲ ਕਾਪੀ ਅਤੇ ਇਕ ਫੋਟੋ ਸਟੇਟ ਕਾਪੀ ਲੈ ਕੇ ਜਿੰਮੇਵਾਰ ਅਧਿਕਾਰੀ 23 ਸਤੰਬਰ ਨੂੰ ਅਰੈਸਟ ਹਾਊਸ ਸੰਗਰੂਰ ਵਿਖੇ ਐਸ.ਸੀ. ਕਮਿਸ਼ਨ ਦੇ ਸਾਹਮਣੇ ਪੇਸ਼ ਹੋਵੇ।