24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪੈਰਾਗੋਨ ਵਰਲਡ ਸਕੂਲ ਮਲੇਰਕੋਟਲਾ ਦੇ ਵਿਦਿਆਰਥੀਆਂ ਨੇ ਦਿੱਤਾ ਜਾਗਰੂਕਤਾ ਦਾ ਸੰਦੇਸ਼

ਮਲੇਰਕੋਟਲਾ, 23 ਸਤੰਬਰ (ਮੁਹੰਮਦ ਹਨੀਫ਼ ਥਿੰਦ) - ਪੈਰਾਗੋਨ ਵਰਲਡ ਸਕੂਲ ਮਲੇਰਕੋਟਲਾ ਵਿਖੇ ਡਾਇਰੈਕਟਰ ਸੁਭਾਗੀਂ ਵੋਹਰਾ ਦੀ ਅਗਵਾਈ ਹੇਠ ਵਿਸ਼ਵ ਸਫ਼ਾਈ ਦਿਵਸ ਮੌਕੇ ਵਿਦਿਆਰਥੀਆਂ ਵਿਚ ਸਫ਼ਾਈ, ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਅਤੇ ਸਾਫ਼-ਸੁਥਰੀਆਂ ਆਦਤਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਜਾਗਰੂਕਤਾ ਗਤੀਵਿਧੀ ਕਰਵਾਈ ਗਈ। ਇਸ ਮੌਕੇ ਵਿਦਿਆਰਥੀਆਂ ਨੇ ਰੰਗ-ਬਿਰੰਗੇ ਪਲੇਅ-ਕਾਰਡ ਹੱਥਾਂ ਵਿਚ ਫੜ੍ਹ ਕੇ ਸਫ਼ਾਈ ਅਤੇ ਵਾਤਾਵਰਣ ਦੀ ਸੰਭਾਲ ਦਾ ਪ੍ਰਭਾਵਸ਼ਾਲੀ ਸੰਦੇਸ਼ ਦਿੱਤਾ ।

Ad Position 21
No active advertisement
ਅਜੀਤ ਡੈਸਕ 24-09-2026
ਮਲੇਰਕੋਟਲਾ, 23 ਸਤੰਬਰ (ਮੁਹੰਮਦ ਹਨੀਫ਼ ਥਿੰਦ) - ਪੈਰਾਗੋਨ ਵਰਲਡ ਸਕੂਲ ਮਲੇਰਕੋਟਲਾ ਵਿਖੇ ਡਾਇਰੈਕਟਰ ਸੁਭਾਗੀਂ ਵੋਹਰਾ ਦੀ ਅਗਵਾਈ ਹੇਠ ਵਿਸ਼ਵ ਸਫ਼ਾਈ ਦਿਵਸ ਮੌਕੇ ਵਿਦਿਆਰਥੀਆਂ ਵਿਚ ਸਫ਼ਾਈ, ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਅਤੇ ਸਾਫ਼-ਸੁਥਰੀਆਂ ਆਦਤਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਵਿਸ਼ੇਸ਼ ਜਾਗਰੂਕਤਾ ਗਤੀਵਿਧੀ ਕਰਵਾਈ ਗਈ। ਇਸ ਮੌਕੇ ਵਿਦਿਆਰਥੀਆਂ ਨੇ ਰੰਗ-ਬਿਰੰਗੇ ਪਲੇਅ-ਕਾਰਡ ਹੱਥਾਂ ਵਿਚ ਫੜ੍ਹ ਕੇ ਸਫ਼ਾਈ ਅਤੇ ਵਾਤਾਵਰਣ ਦੀ ਸੰਭਾਲ ਦਾ ਪ੍ਰਭਾਵਸ਼ਾਲੀ ਸੰਦੇਸ਼ ਦਿੱਤਾ । ਪਲੇਅ-ਕਾਰਡਾਂ ’ਤੇ “ਸਾਡਾ ਭਵਿੱਖ ਸਾਡੇ ਹੱਥਾਂ ’ਚ ਹੈ”, “ਹਰ ਰੋਜ਼ ਦੇ ਨਾਇਕ ਧਰਤੀ ਨੂੰ ਸਾਫ਼ ਰੱਖਦੇ ਹਨ”, “ਧਰਤੀ ਦੇ ਰਾਖੇ ਬਣੋ” ਅਤੇ “ਆਪਣੀ ਜ਼ਿੰਮੇਵਾਰੀ ਨਿਭਾਓ” ਵਰਗੇ ਜਾਗਰੂਕਤਾ ਭਰਪੂਰ ਸੰਦੇਸ਼ ਦਰਜ ਸਨ। ਵਿਦਿਆਰਥੀਆਂ ਨੇ ਆਪਣੇ ਸੰਦੇਸ਼ਾਂ ਰਾਹੀਂ ਲੋਕਾਂ ਨੂੰ ਇਹ ਸਮਝਾਉਣ ਦਾ ਯਤਨ ਕੀਤਾ ਕਿ ਸਫ਼ਾਈ ਨੂੰ ਸਿਰਫ਼ ਇਕ ਦਿਨ ਤੱਕ ਸੀਮਿਤ ਨਾ ਰੱਖਿਆ ਜਾਵੇ, ਬਲਕਿ ਇਸ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਂਦਿਆਂ ਸਾਲ ਭਰ ਆਪਣੀ ਜ਼ਿੰਮੇਵਾਰੀ ਸਮਝ ਕੇ ਨਿਭਾਇਆ ਜਾਵੇ। ਇਸ ਦੌਰਾਨ ਬੱਚਿਆਂ ਨੂੰ ਕੂੜਾ-ਕਰਕਟ ਨਿਰਧਾਰਿਤ ਥਾਂ ’ਤੇ ਸੁੱਟਣ, ਕੁਦਰਤੀ ਵਾਤਾਵਰਣ ਦੀ ਸੰਭਾਲ ਕਰਨ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਕੂਲ ਦਾ ਸਟਾਫ਼ ਵੀ ਮੌਜੂਦ ਰਿਹਾ।
Ad Position 22
No active advertisement
ਪਿਛਲੀ ਖ਼ਬਰ ਸੂਬਾ ਪੱਧਰੀ ਮੁਕਾਬਲਿਆਂ ’ਚ ਕੰਚਨਪ੍ਰੀਤ ਕੌਰ ਨੇ ਜਿੱਤੇ ਚਾਂਦੀ ਦੇ ਤਗਮੇ ਅਗਲੀ ਖ਼ਬਰ ਆਯੁਰਵੈਦਾ ਕੈਂਪ ਲਗਾਇਆ
Ad Position 24