ਗੁਰੂ ਰਵਿਦਾਸ ਬੇਗਮਪੁਰਾ ਧਾਮ ਦਾ ਸਥਾਪਨਾ ਦਿਵਸ ਸ਼ਰਧਾ ਨਾਲ ਮਨਾਇਆ
ਖਨੌਰੀ, 23 ਸਤੰਬਰ (ਬਲਵਿੰਦਰ ਸਿੰਘ ਥਿੰਦ)- ਗੁਰੂ ਰਵਿਦਾਸ ਬੇਗਮਪੁਰਾ ਧਾਮ ਖਨੌਰੀ ਦਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਪਿੰਡਾਂ ਅਤੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਗੁਰੂ ਰਵਿਦਾਸ ਜੀ ਦੀ ਬਾਣੀ ਸਰਵਣ ਕੀਤੀ।
ਖਨੌਰੀ, 23 ਸਤੰਬਰ (ਬਲਵਿੰਦਰ ਸਿੰਘ ਥਿੰਦ)- ਗੁਰੂ ਰਵਿਦਾਸ ਬੇਗਮਪੁਰਾ ਧਾਮ ਖਨੌਰੀ ਦਾ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਪਿੰਡਾਂ ਅਤੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਗੁਰੂ ਰਵਿਦਾਸ ਜੀ ਦੀ ਬਾਣੀ ਸਰਵਣ ਕੀਤੀ। ਗੁਰੂ ਰਵੀਦਾਸ ਮੰਦਰ ਕਮੇਟੀ ਦੇ ਪ੍ਰਧਾਨ ਰਾਮ ਦਾਸ ਭੁੱਕਲ ਨੇ ਦੱਸਿਆ ਕਿ ਧਾਰਮਿਕ ਸਮਾਗਮ ਮੁੱਖ ਸੰਤ ਬਾਬਾ ਮਹਾਤਮਾ ਗਜੀਆ ਦਾਸ, ਡੇਰਾ ਠਰੂਆ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ। ਭਾਈ ਸਾਹਿਬ ਭਾਈ ਪਰਮਜੀਤ ਟੋਹਾਣਾ ਵਾਲਿਆਂ ਅਤੇ ਬੇਗਮਪੁਰਾ ਧਾਮ ਦੇ ਦਰਬਾਰੀ ਕੀਰਤਨੀਏ ਸੋਹੰ ਸਤਨਾਮ ਜਾਗਰਤੀ ਜਥੇ ਵਲੋਂ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਜੀ ਦੀ ਵਿਚਾਰਧਾਰਾ ਨਾਲ ਜੋੜਿਆ ਗਿਆ । ਇਸ ਮੌਕੇ ਮਠੇਕੇਦਾਰ ਮਹਾਂਵੀਰ ਸਿੰਘ ਕੌਂਸਲਰ ਵਲੋਂ 51 ਹਜ਼ਾਰ, ਏ.ਐਸ.ਆਈ. ਬਲਜੀਤ ਭੁੱਕਲ ਵੱਲੋਂ 51 ਹਜ਼ਾਰ, ਬਸਪਾ ਜੋਨ ਇੰਚਾਰਜ ਇੰਜੀ. ਅਮਨ ਬੋਧ ਵਲੋਂ 31 ਹਜ਼ਾਰ ਅਤੇ ਸੁਰਿੰਦਰ ਸੰਗਰੋਲੀ ਵਲੋਂ 21 ਹਜ਼ਾਰ ਰੁਪਏ ਸਮੇਤ ਵੱਖ-ਵੱਖ ਸ਼ਰਧਾਲੂਆਂ ਵਲੋਂ ਗੁਰੂ ਘਰ ਦੇ ਨਿਰਮਾਣ ਕਾਰਜਾਂ ਲਈ ਸਹਿਯੋਗ ਦਿੱਤਾ ਗਿਆ। ਮਹਾਤਮਾ ਗਜੀਆ ਦਾਸ ਵਲੋਂ ਵੀ 21 ਹਜ਼ਾਰ ਰੁਪਏ ਦੀ ਸੇਵਾ ਕੀਤੀ ਗਈ। ਸਮਾਗਮ ਦੌਰਾਨ ਸੰਗਤਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਅੰਤ ’ਚ ਕਮੇਟੀ ਦੇ ਚੇਅਰਮੈਨ ਸੁਰਿੰਦਰ ਸੰਗਰੋਲੀ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।