24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਜੈ ਭਗਵਾਨ ਸਹੋਤਾ ਬਾਡੀ ਬਿਲਡਿੰਗ ਮੁਕਾਬਲੇ ’ਚ ਰਿਹਾ ਅੱਵਲ

ਮੂਨਕ, 23 ਸਤੰਬਰ (ਕੇਵਲ ਸਿੰਗਲਾ) - ਇਫਕੋ ਵਲੋਂ ਲੋੜਵੰਦ ਲੋਕਾਂ ਨੂੰ ਮੁਢਲੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਅੱਜ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ’ਚ ਇਫਕੋ ਪੰਜਾਬ ਦੇ ਐਸ.

Ad Position 21
No active advertisement
ਅਜੀਤ ਡੈਸਕ 24-09-2026
ਮੂਨਕ, 23 ਸਤੰਬਰ (ਕੇਵਲ ਸਿੰਗਲਾ) - ਇਫਕੋ ਵਲੋਂ ਲੋੜਵੰਦ ਲੋਕਾਂ ਨੂੰ ਮੁਢਲੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਅੱਜ ਮੈਡੀਕਲ ਕੈਂਪ ਲਗਾਇਆ ਗਿਆ। ਕੈਂਪ ’ਚ ਇਫਕੋ ਪੰਜਾਬ ਦੇ ਐਸ.ਐਮ.ਐਮ. ਜੀਤ ਰਾਮ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਦੀ ਹਾਜ਼ਰੀ ਨੇ ਮੈਡੀਕਲ ਟੀਮ ਦੇ ਨਾਲ-ਨਾਲ ਕੈਂਪ ਵਿੱਚ ਪਹੁੰਚੇ ਲਾਭਪਾਤਰੀਆਂ ਦਾ ਵੀ ਹੌਸਲਾ ਵਧਾਇਆ। ਕੈਂਪ ਦੌਰਾਨ ਡਾ. ਅਮਨ ਭਾਰਤੀ (ਵੀ.ਐਮ.ਓ.), ਡਾ. ਰੋਜ਼ੀ (ਵੀ.ਐਮ.ਓ.), ਡਾ. ਰਾਮਨਦੀਪ ਕੁਮਾਰ (ਵੀ.ਐਮ.ਓ.), ਡਾ. ਮਨਪ੍ਰੀਤ ਕੌਰ (ਐਚ.ਐਮ.ਓ.), ਡਾ. ਅਮਨਿੰਦਰ ਕੌਰ (ਐਚ.ਐਮ.ਓ.) ਸਮੇਤ ਹੋਰ ਮੈਡੀਕਲ ਮਾਹਿਰਾਂ ਵਲੋਂ ਲੋਕਾਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਲੋੜ ਅਨੁਸਾਰ ਡਾਕਟਰੀ ਸਲਾਹ ਦਿੱਤੀ ਗਈ । ਵੱਡੀ ਗਿਣਤੀ ਵਿੱਚ ਲੋਕਾਂ ਨੇ ਕੈਂਪ ਵਿੱਚ ਪਹੁੰਚ ਕੇ ਮੁਫ਼ਤ ਮੈਡੀਕਲ ਜਾਂਚ ਅਤੇ ਸਲਾਹ-ਮਸ਼ਵਰੇ ਦਾ ਲਾਭ ਲਿਆ। ਇਸ ਮੌਕੇ ਐਸ.ਐਮ.ਐਮ. ਜੀਤ ਰਾਮ ਨੇ ਕਿਸਾਨਾਂ ਅਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਵਿੱਚ ਯੂਰੀਆ ਦੀ ਬੇਲੋੜੀ ਅਤੇ ਵੱਧ ਵਰਤੋਂ ਦੇ ਸਿਹਤ ’ ਤੇ ਪੈਣ ਵਾਲੇ ਸਿੱਧੇ ਅਤੇ ਅਸਿੱਧੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਰਵਾਇਤੀ ਖਾਦਾਂ ਦੀ ਵਰਤੋਂ ਨੂੰ ਸੰਤੁਲਿਤ ਕਰਨ ਅਤੇ ਨੈਨੋ ਖਾਦਾਂ ਵਰਗੀਆਂ ਤਕਨੀਕਾਂ ਨੂੰ ਉਤਸ਼ਾਹਿਤ ਕਰਨ ਨਾਲ ਖੇਤੀ ਵਿੱਚ ਖਾਦਾਂ ਦੀ ਵਰਤੋਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਜਾ ਸਕਦਾ ਹੈ। ਕੈਂਪ ਦੇ ਅੰਤ ਵਿੱਚ ਇਫਕੋ ਫ਼ੀਲਡ ਸਟਾਫ਼, ਸੁਸਾਇਟੀ ਸਕੱਤਰ ਬਲਵਿੰਦਰ ਸਿੰਘ ਅਤੇ ਪ੍ਰਧਾਨ ਜੀਤ ਸਿੰਘ ਵਲੋਂ ਐਸ.ਐਮ.ਐਮ. ਜੀਤ ਰਾਮ ਦਾ ਕੈਂਪ ਵਿੱਚ ਪਹੁੰਚਣ ਅਤੇ ਲੋਕਾਂ ਦਾ ਹੌਸਲਾ ਵਧਾਉਣ ਲਈ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਆਯੁਰਵੇਦਿਕ ਅਤੇ ਹੋਮਿਓਪੈਥਿਕ ਕੈਂਪ ਦਾ 434 ਮਰੀਜ਼ਾਂ ਲਿਆ ਲਾਭ ਅਗਲੀ ਖ਼ਬਰ ਹਲਕੇ ਦੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ (ਬ) ਦੀਆਂ ਲੋਕ ਪੱਖੀ ਨੀਤੀਆਂ ਤੋਂ ਜਾਣੂ ਕਰਵਾਇਆ ਜਾ ਰਿਹਾ- ਘੁਮਾਣ ਪਿੰਡ ਈਸ...
Ad Position 24