24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

( ਵਾਰਿਸ ਪੰਜਾਬ ਦੇ) ਅਕਾਲੀ ਦਲ ਦੀ ਮੇਲਾ ਛਪਾਰ ਰੈਲੀ ਇਤਿਹਾਸਕ ਹੋਵੇਗੀ- ਗਰਗ, ਜੋਤੀ

ਅਹਿਮਦਗੜ੍ਹ, 23 ਸਤੰਬਰ (ਸੁਖਜੀਤ ਸਿੰਘ ਖੇੜਾ)- ਮਾਲਵੇ ਦੇ ਪ੍ਰਸਿੱਧ ਮੇਲਾ ਛਪਾਰ ਵਿਖੇ (ਵਾਰਿਸ ਪੰਜਾਬ ਦੇ) ਅਕਾਲੀ ਦਲ ਦੀ ਰੈਲੀ ਇਤਿਹਾਸਿਕ ਹੋਵੇਗੀ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਹਿਮਦਗੜ੍ਹ ਤੋਂ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਸੁਪਰਡੈਂਟ ਮਨੋਜ ਗਰਗ ਅਤੇ ਯੂਥ ਆਗੂ ਨਵਜੋਤ ਸਿੰਘ ਜੋਤੀ ਰਾਏ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬ ਦੇ ਲੋਕ ਹੁਣ ਜਾਗ ਚੁੱਕੇ ਹਨ ਅਤੇ ਸਾਰੀਆਂ ਪਾਰਟੀਆਂ ਦੀਆਂ ਨੀਤੀਆਂ ਪੰਜਾਬ ਵਿਰੋਧੀ ਹੋਣ ਕਾਰਨ ਹੁਣ ਪੰਜਾਬ ਦੇ ਲੋਕਾਂ ਨੂੰ ਨਵੀਂ ਪਾਰਟੀ (ਵਾਰਿਸ ਪੰਜਾਬ ਦੇ) ਅਕਾਲੀ ਦਲ ਤੋਂ ਭਾਰੀ ਉਮੀਦਾਂ ਹਨ ।

Ad Position 21
No active advertisement
ਗੱਲਬਾਤ ਕਰਦੇ ਹੋਏ ਭਾਜਪਾ ਦੇ ਆਗੂ। ਤਸਵੀਰ ਦਰਸ਼ਨ ਸਿੰਘ ਖੇੜੀ 24-09-2026
ਅਹਿਮਦਗੜ੍ਹ, 23 ਸਤੰਬਰ (ਸੁਖਜੀਤ ਸਿੰਘ ਖੇੜਾ)- ਮਾਲਵੇ ਦੇ ਪ੍ਰਸਿੱਧ ਮੇਲਾ ਛਪਾਰ ਵਿਖੇ (ਵਾਰਿਸ ਪੰਜਾਬ ਦੇ) ਅਕਾਲੀ ਦਲ ਦੀ ਰੈਲੀ ਇਤਿਹਾਸਿਕ ਹੋਵੇਗੀ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਹਿਮਦਗੜ੍ਹ ਤੋਂ ਪਾਰਟੀ ਦੇ ਸੀਨੀਅਰ ਆਗੂ ਸਾਬਕਾ ਸੁਪਰਡੈਂਟ ਮਨੋਜ ਗਰਗ ਅਤੇ ਯੂਥ ਆਗੂ ਨਵਜੋਤ ਸਿੰਘ ਜੋਤੀ ਰਾਏ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ । ਉਨ੍ਹਾਂ ਕਿਹਾ ਕਿ ਸਮੁੱਚੇ ਪੰਜਾਬ ਦੇ ਲੋਕ ਹੁਣ ਜਾਗ ਚੁੱਕੇ ਹਨ ਅਤੇ ਸਾਰੀਆਂ ਪਾਰਟੀਆਂ ਦੀਆਂ ਨੀਤੀਆਂ ਪੰਜਾਬ ਵਿਰੋਧੀ ਹੋਣ ਕਾਰਨ ਹੁਣ ਪੰਜਾਬ ਦੇ ਲੋਕਾਂ ਨੂੰ ਨਵੀਂ ਪਾਰਟੀ (ਵਾਰਿਸ ਪੰਜਾਬ ਦੇ) ਅਕਾਲੀ ਦਲ ਤੋਂ ਭਾਰੀ ਉਮੀਦਾਂ ਹਨ । ਮਨੋਜ ਗਰਗ ਅਤੇ ਜੋਤੀ ਰਾਏ ਨੇ ਕਿਹਾ ਕਿ ਹਲਕਾ ਅਮਰਗੜ੍ਹ ਤੋਂ ਪਾਰਟੀ ਦੇ ਇੰਚਾਰਜ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਹੇਠ ਭਾਰੀ ਕਾਫ਼ਲਾ ਮੇਲਾ ਛਪਾਰ ਦੀ ਇਤਿਹਾਸਿਕ ਕਾਨਫ਼ਰੰਸ ਨੂੰ ਕਾਮਯਾਬ ਬਣਾਉਣ ਲਈ ਪਹੁੰਚੇਗਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਹਰ ਇੱਕ ਪਾਰਟੀ ਨੇ ਇੱਕ ਵੋਟ ਬੈਂਕ ਵਜੋਂ ਵਰਤਿਆ ਹੈ, ਜਦ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਿਵਾਏ ਝੂਠੇ ਲਾਰੇ, ਚੁਟਕਲੇ ਅਤੇ ਡਰਾਮੇ ਡਰਾਮੇ ਬਾਜ਼ੀਆਂ ਤੋਂ ਕੁਝ ਵੀ ਨਹੀਂ ਦਿੱਤਾ ਗਿਆ ਜਿਸ ਕਾਰਨ ਲੋਕ ਹੋਣ ਭਾਈ ਅੰਮ੍ਰਿਤਪਾਲ ਸਿੰਘ ਨੂੰ ਇੱਕ ਨਾਇਕ ਵਜੋਂ ਦੇਖ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਭਗਵਾਨਪੁਰਾ ਵਿਖੇ 15ਵਾਂ ਮਾਂ ਭਗਵਤੀ ਜਾਗਰਣ ਅਗਲੀ ਖ਼ਬਰ ਸੀਬਾ ਸਕੂਲ ’ਚ ਵਿਸ਼ਵ ਪੰਜਾਬੀ ਦਿਵਸ ਮਨਾਇਆ ਨਗਰ ਪੰਚਾਇਤ ਵਲੋਂ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਵੰਡੇ
Ad Position 24