25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਲੱਖਾਂ ਰੁਪਏ ਦੇ ਸੋਨਾ-ਚਾਂਦੀ ਸਮੇਤ 4 ਲੱਖ ਦੀ ਨਕਦੀ ਚੋਰੀ, ਚੋਰਾਂ ਦੇ ਹੌਂਸਲੇ ਬੁਲੰਦ

ਸੁਨਾਮ ਊਧਮ ਸਿੰਘ ਵਾਲਾ, 24 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਪੁਲਿਸ ਪ੍ਰਸ਼ਾਸਨ ਵਲੋਂ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਦੇ ਕੀਤੇ ਜਾ ਰਹੇ ਵਾਅਦੇ ਖੋਖਲੇ ਸਾਬਤ ਹੋ ਰਹੇ ਹਨ ਕਿਉਂਕ ਸੁਨਾਮ ਸ਼ਹਿਰ ਦੇ ਨਾਲ-ਨਾਲ ਨੇੜਲੇ ਪਿੰਡਾਂ ’ਚ ਵੀ ਚੋਰੀ ਦੀਆਂ ਵਾਰਦਾਤਾਂ ’ਚ ਦਿਨੋ-ਦਿਨ ਵਾਧਾ ਹੋ ਰਿਹਾ ਹੈ । ਬੀਤੀ ਰਾਤ ਸਥਾਨਕ ਭੱਟਾਂ ਵਾਲੇ ਮੁਹੱਲੇ ’ਚ ਚੋਰਾਂ ਵਲੋਂ ਇਕ ਘਰ ’ਚੋਂ ਲੱਖਾਂ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਸਮੇਤ ਚਾਰ ਲੱਖ ਰੁਪਏ ਦੀ ਨਕਦੀ ’ਤੇ ਹੱਥ ਸਾਫ ਕਰਦਿਆਂ ਘਰ ਦੀ ਮਾਲਕਣ ਨੂੰ ਧੱਕਾ ਦੇ ਕੇ ਜ਼ਖਮੀ ਕਰ ਦੇਣ ਦੀ ਖ਼ਬਰ ਹੈ ।

Ad Position 21
No active advertisement
ਅਜੀਤ ਡੈਸਕ 25-09-2026
ਸੁਨਾਮ ਊਧਮ ਸਿੰਘ ਵਾਲਾ, 24 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਪੁਲਿਸ ਪ੍ਰਸ਼ਾਸਨ ਵਲੋਂ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਦੇ ਕੀਤੇ ਜਾ ਰਹੇ ਵਾਅਦੇ ਖੋਖਲੇ ਸਾਬਤ ਹੋ ਰਹੇ ਹਨ ਕਿਉਂਕ ਸੁਨਾਮ ਸ਼ਹਿਰ ਦੇ ਨਾਲ-ਨਾਲ ਨੇੜਲੇ ਪਿੰਡਾਂ ’ਚ ਵੀ ਚੋਰੀ ਦੀਆਂ ਵਾਰਦਾਤਾਂ ’ਚ ਦਿਨੋ-ਦਿਨ ਵਾਧਾ ਹੋ ਰਿਹਾ ਹੈ । ਬੀਤੀ ਰਾਤ ਸਥਾਨਕ ਭੱਟਾਂ ਵਾਲੇ ਮੁਹੱਲੇ ’ਚ ਚੋਰਾਂ ਵਲੋਂ ਇਕ ਘਰ ’ਚੋਂ ਲੱਖਾਂ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਗਹਿਣਿਆਂ ਸਮੇਤ ਚਾਰ ਲੱਖ ਰੁਪਏ ਦੀ ਨਕਦੀ ’ਤੇ ਹੱਥ ਸਾਫ ਕਰਦਿਆਂ ਘਰ ਦੀ ਮਾਲਕਣ ਨੂੰ ਧੱਕਾ ਦੇ ਕੇ ਜ਼ਖਮੀ ਕਰ ਦੇਣ ਦੀ ਖ਼ਬਰ ਹੈ । ਸੁਨਾਮ ਸ਼ਹਿਰ ਦੀ ਨਾਮਵਰ ਗਰਗ ਸਵੀਟਸ ਦੇ ਮਾਲਕ ਕਮਲ ਗਰਗ ਨੇ ਦੱਸਿਆ ਕਿ ਕਿ ਉਹ ਆਪਣੇ ਕੰਮ-ਕਾਰ ਦੇ ਸਿਲਸਿਲੇ ’ਚ ਦਿੱਲੀ ਗਿਆ ਹੋਇਆ ਸੀ । ਬੀਤੀ ਰਾਤ ਕਰੀਬ ਦੋ ਕੁ ਵਜੇ ਤਿੰਨ ਤੇਜ਼ਧਾਰ ਹਥਿਆਰਬੰਦ ਮੋਟਰਸਾਈਕਲ ਸਵਾਰ ਘਰ ਦੇ ਮੇਨ ਗੇਟ ਦਾ ਜਿੰਦਰਾ ਤੋੜ ਕੇ ਉਨ੍ਹਾਂ ਦੇ ਘਰ ’ਚ ਦਾਖਲ ਹੋਏ । ਘਰ ਦੇ ਇਕ ਬੈੱਡਰੂਮ ਦੀਆਂ ਅਲਮਾਰੀਆਂ ਦੀ ਫਰੋਲਾ-ਫਰਾਲੀ ਕਰਕੇ ਲਗਭਗ 25 ਤੋਲੇ ਸੋਨੇ ਦੇ ਗਹਿਣੇ 4 ਕਿੱਲੋ ਚਾਂਦੀ ਤੋਂ ਇਲਾਵਾ 4 ਲੱਖ ਰੁਪਏ ਨਕਦ ਅਤੇ ਫੁਟਕਲ ਸਾਮਾਨ ਲੈ ਕੇ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਨ੍ਹਾਂ ਦੀ ਪਤਨੀ ਸੀਮਾ ਰਾਣੀ ਨੂੰ ਘਰ ’ਚ ਹਿਲਜੁਲ ਦੀ ਭਿਣਕ ਪੈ ਗਈ । ਉਸ ਦੇ ਰੌਲਾ ਪਾਉਣ ’ਤੇ ਪਰਿਵਾਰ ਦੇ ਦੂਜੇ ਜੀਅ ਵੀ ਉੱਠ ਖੜ੍ਹੇ । ਜਦੋਂ ਉਨ੍ਹਾਂ ਨੇ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਮੇਰੀ ਪਤਨੀ ਸੀਮਾ ਰਾਣੀ ਨੂੰ ਧੱਕਾ ਦੇ ਕੇ ਡੇਗ ਗਏ । ਜਿਸ ਕਾਰਨ ਉਸਦੀ ਬਾਂਹ ਟੁੱਟ ਗਈ। ਉਨ੍ਹਾਂ ਕਿਹਾ ਕਿ ਚੋਰੀ ਦੀ ਘਟਨਾ ਸਬੰਧੀ ਪੁਲਿਸ ਕੋਲ ਸ਼ਿਕਾਇਤ ਦੇ ਦਿੱਤੀ ਗਈ ਹੈ।ਇਸ ਦੌਰਾਨ ਸੀ ਆਈ ਏ ਸਟਾਫ ਸੰਗਰੂਰ ਦੀ ਟੀਮ ਵੀ ਮੌਕੇ ਤੇ ਪਹੁੰਚੀ ਹੋਈ ਸੀ। ਜਿਸ ਵਲੋਂ ਸੀ.ਸੀ.ਟੀ.ਵੀ ਕੈਮਰੇ ਖੰਗਾਲੇ ਜਾ ਰਹੇ ਸਨ। ਇਸੇ ਤਰ੍ਹਾਂ ਚੋਰਾਂ ਵਲੋਂ ਸਥਾਨਕ ਵਿਸ਼ਵਕਰਮਾ ਮੰਦਿਰ ਨੇੜੇ ਵੀ ਇਕ ਸਟੇਸ਼ਨਰੀ ਦੀ ਦੁਕਾਨ ਕਿੰਡਰ ਜੁਆਇੰਟ ’ਤੇ ਵੀ ਦੁਕਾਨ ਦੇ ਸ਼ਟਰ ਦੇ ਜਿੰਦਰੇ ਤੋੜ ਕੇ ਕਰੀਬ 15 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ ਗਈ।
Ad Position 22
No active advertisement
ਪਿਛਲੀ ਖ਼ਬਰ ਸ਼ਹਿਰ ’ਚ ਹੋ ਰਹੇ ਵਿਕਾਸ ਕਾਰਜਾਂ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ - ਭਰਾਜ ਅਗਲੀ ਖ਼ਬਰ ਨੰਬਰਦਾਰਾਂ ਨੂੰ ਇੱਕ ਮੰਚ ’ਤੇ ਇਕੱਠੇ ਹੋਣ ਦੀ ਅਪੀਲ
Ad Position 24