24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਜਸਵਿੰਦਰ ਕੰਧੋਲਾ ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਨ ਸਬ ਡਵੀਜ਼ਨ ਨਦਾਮਪੁਰ ਦੇ ਪ੍ਰਧਾਨ ਚੁਣੇ

ਭਵਾਨੀਗੜ੍ਹ, 24 ਸਤੰਬਰ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ)- ਆਈ. ਟੀ.

Ad Position 21
No active advertisement
ਅਜੀਤ ਡੈਸਕ 25-09-2026
ਭਵਾਨੀਗੜ੍ਹ, 24 ਸਤੰਬਰ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ)- ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਨ ਸਬ ਡਵੀਜ਼ਨ ਨਦਾਮਪੁਰ ਦੀ ਮੀਟਿੰਗ ਪ੍ਰਧਾਨ ਨੈਬ ਖ਼ਾਨ ਦੀ ਪ੍ਰਧਾਨਗੀ ਹੇਠ ਹੋਈ । ਇਸ ਮੌਕੇ ਜਥੇਬੰਦੀ ਦੇ ਆਗੂ ਗੁਰਜੀਤ ਸਿੰਘ ਸ਼ੇਰਗਿੱਲ ਅਤੇ ਮਨਪ੍ਰੀਤ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ । ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਰਜੀਤ ਸਿੰਘ ਸ਼ੇਰਗਿੱਲ ਨੇ ਮੁਲਾਜ਼ਮਾਂ ਨੂੰ ਦਰਪੇਸ਼ ਮੁਸ਼ਕਿਲਾਂ ਅਤੇ ਜਥੇਬੰਦੀ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ । ਇਸ ਮੌਕੇ ਸਬ ਡਵੀਜ਼ਨ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ, ਜਿਸ ’ਚ ਜਸਵਿੰਦਰ ਕੰਧੋਲਾ ਨੂੰ ਪ੍ਰਧਾਨ, ਮਨਦੀਪ ਸਿੰਘ ਨੂੰ ਮੀਤ ਪ੍ਰਧਾਨ, ਲਖਵਿੰਦਰ ਸ਼ਾਹਪੁਰ ਨੂੰ ਜਨਰਲ ਸਕੱਤਰ, ਜਸਵਿੰਦਰ ਜੱਸੂ ਨੂੰ ਸੀਨੀਅਰ ਮੀਤ ਪ੍ਰਧਾਨ, ਰਣਜੀਤ ਸ਼ਰਮਾ ਨੂੰ ਕੈਸ਼ੀਅਰ, ਗੌਤਮ ਸ਼ਰਮਾ ਨੂੰ ਪ੍ਰੈੱਸ ਸਕੱਤਰ, ਦਵਿੰਦਰ ਲੱਖੇਵਾਲ, ਹਰਜੀਤ ਗੁਣੀਕੇ ਨੂੰ ਸਲਾਹਕਾਰ ਅਤੇ ਹਰਕੀਤ ਭੜੋ ਨੂੰ ਸਹਿ ਸਕੱਤਰ ਚੁਣਿਆ ਗਿਆ। ਇਸ ਮੌਕੇ ਅਮ੍ਰਿੰਤ ਸਿੰਘ, ਮੇਜਰ ਸਿੰਘ, ਲਛਮਣ ਸਿੰਘ, ਜਸਪ੍ਰੀਤ ਸਿੰਘ, ਮਨਿੰਦਰ ਸਿੰਘ, ਸ਼ਸ਼ੀ ਸਿੰਘ, ਹਰਵੀਰ ਨਦਾਮਪੁਰ ਅਤੇ ਮਨਦੀਪ ਕੌਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਵੱਡੇ ਪੱਧਰ ’ਤੇ ਵਿਕਾਸ ਕੀਤਾ - ਚੌਧਰੀ ਨਿਸਾਰ ਮੁਲਾਜ਼ਮਾਂ ਦੇ ਸਾਰੇ... ਅਗਲੀ ਖ਼ਬਰ ਲੋਕ 2027 ’ਚ ਅਕਾਲੀ ਦਲ (ਬ) ਦੇ ਹੱਕ ’ਚ ਦੇਣਗੇ ਫਤਵਾ - ਈਸੜਾ
Ad Position 24