24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਐਕਸ਼ਨ ਕਮੇਟੀ ਆਖਰਕਾਰ ਹੋਈ ਸਫ਼ਲ, ਮੁੱਖ ਮੰਤਰੀ ਨਿਵਾਸ ਨਜ਼ਦੀਕ ਲਗਾਇਆ ਧਰਨਾ

ਸੰਗਰੂਰ, 24 ਸਤੰਬਰ (ਅਮਨਦੀਪ ਸਿੰਘ ਬਿੱਟਾ) – ਬਹੁਚਰਚਿਤ ਮੋਹਨਜੀਤ ਸਿੰਘ ਸ਼ੇਰੋਂ ਅਤੇ ਮਰਹੂਮ ਗੁਲਜਾਰ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਗਠਿਤ ਐਕਸ਼ਨ ਕਮੇਟੀ ਵਲੋਂ ਰੋਜ਼ਾਨਾ ਮੁੱਖ ਮੰਤਰੀ ਨਿਵਾਸ ਬਾਹਰ ਵਿੱਢੇ ਲੜੀਵਾਰ ਧਰਨਿਆਂ ਦੇ ਅੰਤਰਗਤ ਅੱਜ ਇੰਟਰਨੈਸ਼ਨਲ ਡੈਮੋਕ੍ਰੇਟਿਕ ਫਰੰਟ ਨਾਮ ਦੀ ਜਥੇਬੰਦੀਆਂ ਵਲੋਂ ਧਰਨਾ ਦਿੱਤਾ ਗਿਆ। ਦਰਸ਼ਨ ਸਿੰਘ ਧਨੇਠਾ ਸੂਬਾ ਪ੍ਰਧਾਨ ਆਈ.

Ad Position 21
No active advertisement
ਮੋਹਨਜੀਦਤ ਸਿੰਘ ਸ਼ੇਰੋਂ ਅਤੇ ਮਰਹੂਮ ਗੁਲਜਾਰ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਚੱਲ ਰਹੇ ਧਰਨੇ 25-09-2026
ਸੰਗਰੂਰ, 24 ਸਤੰਬਰ (ਅਮਨਦੀਪ ਸਿੰਘ ਬਿੱਟਾ) – ਬਹੁਚਰਚਿਤ ਮੋਹਨਜੀਤ ਸਿੰਘ ਸ਼ੇਰੋਂ ਅਤੇ ਮਰਹੂਮ ਗੁਲਜਾਰ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਗਠਿਤ ਐਕਸ਼ਨ ਕਮੇਟੀ ਵਲੋਂ ਰੋਜ਼ਾਨਾ ਮੁੱਖ ਮੰਤਰੀ ਨਿਵਾਸ ਬਾਹਰ ਵਿੱਢੇ ਲੜੀਵਾਰ ਧਰਨਿਆਂ ਦੇ ਅੰਤਰਗਤ ਅੱਜ ਇੰਟਰਨੈਸ਼ਨਲ ਡੈਮੋਕ੍ਰੇਟਿਕ ਫਰੰਟ ਨਾਮ ਦੀ ਜਥੇਬੰਦੀਆਂ ਵਲੋਂ ਧਰਨਾ ਦਿੱਤਾ ਗਿਆ। ਦਰਸ਼ਨ ਸਿੰਘ ਧਨੇਠਾ ਸੂਬਾ ਪ੍ਰਧਾਨ ਆਈ.ਡੀ.ਪੀ. ਕਰਨੈਲ ਸਿੰਘ ਜਖੇਪਲ ਦੀ ਅਗਵਾਈ ਹੇਠ ਦਿੱਤੇ ਧਰਨੇ ਦੌਰਾਨ ਪਹਿਲਾ ਪ੍ਰਸ਼ਾਸ਼ਨ ਕੱਲ੍ਹ ਜੇਜੀ ਪੈਲੇਸ ਵਾਲ਼ੀ ਥਾਂ ਧਰਨਾ ਲਗਾਉਣ ਲਈ ਦਬਾਅ ਪਾਉਂਦਾ ਨਜ਼ਰ ਆਇਆ, ਪਰ ਪ੍ਰਦਰਸ਼ਨਕਾਰੀ ਇਸ ਗੱਲ ਦੀ ਮੰਗ ਕਰ ਰਹੇ ਸਨ ਕਿ ਧਰਨਾ ਮੁੱਖ ਮੰਤਰੀ ਨਿਵਾਸ ਨਜ਼ਦੀਕ ਲਗਾਉਣਗੇ। ਅੰਤ ਮੁੱਖ ਮੰਤਰੀ ਨਿਵਾਸ ਤੋਂ ਕੁਝ ਦੂਰੀ ’ਤੇ ਸਥਿਤ ਪ੍ਰਦਰਸ਼ਨਕਾਰੀਆਂ ਵਲੋਂ ਧਰਨਾ ਲਗਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਮੋਹਨਜੀਤ ਸਿੰਘ ਅਤੇ ਗੁਲਜਾਰ ਸਿੰਘ ਦੇ ਮਾਮਲਿਆਂ ਵਿੱਚ ਸਮਾਨਤਾ ਇੱਕ ਇਹ ਹੈ ਕਿ ਦੋਵਾਂ ਮਸਲਿਆਂ ਦਾ ਸੰਬੰਧ ਨਸ਼ਿਆਂ ਨਾਲ਼ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮੋਹਨਜੀਤ ਸਿੰਘ ਦਾ ਕਸੂਰ ਇਹ ਸੀ ਕਿ ਉਨ੍ਹਾਂ ਆਪਣੇ ਪਿੰਡ ਸ਼ੋਰੋਂ ਵਿਖੇ ਮੁੱਖ ਮੰਤਰੀ ਦੀ ਫੇਰੀ ਦੌਰਾਨ ਕਾਲ਼ਾ ਕੱਪੜਾ ਦਿਖਾਉਂਦਿਆਂ ਨਸ਼ਿਆਂ ਖਿਲਾਫ ਅਵਾਜ਼ ਉਠਾਉਣ ਦਾ ਯਤਨ ਕੀਤਾ ਪਰ ਇਹ ਅਵਾਜ਼ ਉਠਾਉਣ ਦੇ ਇਵਜ ਵਜੋਂ ਮੋਹਨਜੀਤ ਸਿੰਘ ਦੀ ਪੁਲਿਸ ਨੇ ਕੁੱਟਮਾਰ ਕੀਤੀ ਅਤੇ ਅਣਮਨੁੱਖੀ ਵਿਵਹਾਰ ਕੀਤਾ ਗਿਆ। ਜਦ ਕਿ ਮਰਹੂਮ ਗੁਲਜਾਰ ਸਿੰਘ ਨੇ ਆਪਣੇ ਪਿੰਡ ਤੂਰਬਨਜਾਰਾ ਵਿਖੇ ਫੇਰੀ ਦੌਰਾਨ ਆਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਜਦ ਨਸ਼ਿਆਂ ਵਿੱਚ ਗ੍ਰਸਤ ਆਪਣੇ ਪੁੱਤਰ ਸੰਬੰਧੀ ਸਵਾਲ ਕਰਨ ਦਾ ਯਤਨ ਕੀਤਾ ਤਾਂ ਉਸ ਨੂੰ ਵੀ ਡਰਾਇਆ ਧਮਕਾਇਆ ਗਿਆ ਅੰਤ ਗੁਲਜਾਰ ਸਿੰਘ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਆਗੂਆਂ ਨੇ ਕਿਹਾ ਕਿ ਉਨ੍ਹਾਂ ਦਾ ਸੰਘਰਸ਼ ਤਦ ਤੱਕ ਜਾਰੀ ਰਹੇਗਾ ਜਦ ਤੱਕ ਇਨ੍ਹਾਂ ਦੋਵੇਂ ਮਾਮਲਿਆਂ ਵਿੱਚ ਸੰਬੰਧਿਤ ਵਿਅਕਤੀਆਂ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ। ਇਸ ਮੌਕੇ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ, ਬਸੇਸਰ ਰਾਮ, ਐਡਵੋਕੇਟ ਸਿਮਰਨਦੀਪ ਸਿੰਘ, ਮਾਸਟਰ ਬਲਦੇਵ ਸਿੰਘ ਸ਼ੇਰੋਂ ਲੱਧਾਂ, ਮੋਹਨਜੀਤ ਸਿੰਘ ਸ਼ੇਰੋਂ, ਜਗਤਾਰ ਸਿੰਘ ਕਿਰਤੀ ਕਿਸਾਨ ਯੂਨੀਅਨ, ਤਰਲੋਚਨ ਸਿੰਘ ਸੂਲਰ ਘਰਾਟ, ਦਲਜੀਤ ਸਿੰਘ, ਮਨਪ੍ਰੀਤ ਕੌਰ ਰਾਜਪੁਰਾ, ਤਾਰਾ ਸਿੰਘ ਫੱਗੂਵਾਲ਼ਾ, ਹਰਪਾਲ ਕੌਰ ਟਿੱਬੀ, ਰਾਮਲਾਲ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਸ਼ਾ ਵਰਕਰਾਂ ਤੇ ਆਸ਼ਾ ਫੈਸਿਲੀਟੇਟਰਾਂ ਨੇ ਪੁਲਿਸ ਦੇ ਰੋਕਣ ’ਤੇ ਸੁਨਾਮ ’ਚ ਹੀ ਦਿੱਤਾ ਧਰਨਾ ਅਗਲੀ ਖ਼ਬਰ ਯੂਨਸ ਮਲਿਕ ਬੱਬੂ (ਪੁਨਰ ਸੁਰਜੀਤ) ਅਕਾਲੀ ਦਲ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ
Ad Position 24