26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਏ.ਪੀ. ਰਿਫਾਇਨਰੀ, ਜਗਰਾਉਂ ਦੇ ਡਾਇਰੈਕਟਰ ਅਰੁਣ ਕੁਮਾਰ ਗੋਇਲ ਗ੍ਰਿਫ਼ਤਾਰ, ਰਵੀ ਨੰਦਨ ਗੋਇਲ ਅਤੇ ਭਵੁਨ ਗੋਇਲ ਫ਼ਰਾਰ

ਧੂਰੀ, 25 ਸਤੰਬਰ (ਪ. ਪ.)

Ad Position 21
No active advertisement
ਅਜੀਤ ਡੈਸਕ 26-09-2026
ਧੂਰੀ, 25 ਸਤੰਬਰ (ਪ. ਪ.)-ਆਰ.ਕੇ. ਕੈਮੀਕਲਜ਼ ਪ੍ਰਾਈਵੇਟ ਲਿਮਿਟਡ ਦੇ ਸ਼ੇਅਰ ਹੋਲਡਰ ਪੁਨੀਤ ਸਿੰਗਲਾ ਦੀ ਸ਼ਿਕਾਇਤ ’ਤੇ ਪੁਲਿਸ ਨੇ ਰਵੀ ਨੰਦਨ ਗੋਇਲ ਅਤੇ ਸ਼ਿਵ ਕੁਮਾਰ ਸਮੇਤ ਏ.ਪੀ. ਰਿਫਾਇਨਰੀ ਪ੍ਰਾਈਵੇਟ ਲਿਮਿਟਡ, ਜਗਰਾਉਂ ਦੇ ਡਾਇਰੈਕਟਰ ਅਰੁਣ ਕੁਮਾਰ ਗੋਇਲ ਅਤੇ ਭਵੁਨ ਗੋਇਲ ਦੇ ਖ਼ਿਲਾਫ਼ ਆਈ.ਪੀ.ਸੀ. ਦੀਆਂ ਵੱਖ ਵੱਖ ਧਾਰਾਵਾਂ ਦੇ ਤਹਿਤ ਥਾਣਾ ਡਿਵੀਜ਼ਨ ਨੰਬਰ 2, ਲੁਧਿਆਣਾ ਵਿਖੇ ਕੇਸ ਦਰਜ ਕੀਤਾ ਗਿਆ ਹੈ ਅਤੇ ਪ੍ਰਾਪਤ ਜਾਣਕਾਰੀ ਅਨੁਸਾਰ ਅਰੁਣ ਕੁਮਾਰ ਨੂੰ 27 ਸਤੰਬਰ ਤੱਕ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਉਪਰੋਕਤ ਜਾਣਕਾਰੀ ਸਾਂਝੀ ਕਰਦਿਆਂ ਸ੍ਰੀ ਪੁਨੀਤ ਸਿੰਗਲਾ ਨੇ ਹੋਰ ਬੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਇਸ ਕੇਸ ਵਿੱਚ ਪੁਲਿਸ ਨੇ ਏ.ਪੀ. ਰਿਫਾਇਨਰੀ ਪ੍ਰਾਈਵੇਟ ਲਿਮਿਟਡ, ਜਗਰਾਉਂ ਦੇ ਡਾਇਰੈਕਟਰ ਅਰੁਣ ਕੁਮਾਰ ਗੋਇਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪੁਲਿਸ ਵੱਲੋਂ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ, ਜਦਕਿ ਰਵੀ ਨੰਦਨ ਗੋਇਲ ਅਤੇ ਭਵੁਨ ਗੋਇਲ ਫ਼ਰਾਰ ਹਨ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੁਨੀਤ ਸਿੰਗਲਾ ਵੱਲੋਂ ਇਹ ਦੋਸ਼ ਲਗਾਇਆ ਕਿ ਸਾਰੇ ਕਥਿਤ ਦੋਸ਼ੀਆਂ ਨੇ ਆਪਸੀ ਮਿਲੀਭੁਗਤ ਕਰਕੇ ਸਾਲ 2010 ਵਿੱਚ ਆਰ.ਕੇ. ਕੈਮੀਕਲਜ਼ ਪ੍ਰਾਈਵੇਟ ਲਿਮਿਟਡ ਦੀ ਜਾਇਦਾਦ ਦੀ ਮਾਲਕੀਅਤ ਦੇ ਦਸਤਾਵੇਜ਼, ਇੱਕ ਜਾਅਲੀ ਬੋਰਡ ਮਤੇ ਦਾ ਇਸਤੇਮਾਲ ਕਰਕੇ ਪੰਜਾਬ ਨੈਸ਼ਨਲ ਬੈਂਕ, ਚੀਮਾ ਚੌਕ, ਲੁਧਿਆਣਾ ਵਿਖੇ ਹੋਏ ਸਮਝੌਤੇ ਰਾਹੀਂ ਗਿਰਵੀ ਰੱਖ ਦਿੱਤੇ ਅਤੇ ਇਸਦੇ ਬਦਲੇ ਏ.ਪੀ. ਰਿਫਾਇਨਰੀ ਪ੍ਰਾਈਵੇਟ ਲਿਮਿਟਡ, ਜਗਰਾਉਂ ਲਈ ਕਰੋੜਾਂ ਰੁਪਏ ਦਾ ਕਰਜ਼ਾ ਲੈ ਲਿਆ। ਸ਼ਿਕਾਇਤਕਰਤਾ ਅਨੁਸਾਰ ਕਰਜ਼ਾ ਚੁਕਤਾ ਕਰਨ ਤੋਂ ਬਾਅਦ ਸਾਲ 2012 ਵਿੱਚ ਕੰਪਨੀ ਦੀ ਜਾਇਦਾਦ ਦੀ ਮਾਲਕੀਅਤ ਦੇ ਦਸਤਾਵੇਜ਼ ਰਵੀ ਨੰਦਨ ਗੋਇਲ ਨੇ ਆਪਣੇ ਕਬਜ਼ੇ ਵਿੱਚ ਰੱਖ ਲਏ ਅਤੇ ਕੰਪਨੀ ਨੂੰ ਵਾਪਸ ਨਹੀਂ ਕੀਤੇ। ਸ਼ਿਕਾਇਤਕਰਤਾ ਅਨੁਸਾਰ ਇਨਾ ਵਿਅਕਤੀਆਂ ਨੇ ਕੰਪਨੀ ਨਾਲ ਵਿਸ਼ਵਾਸਘਾਤ ਕੀਤਾ ਹੈ ਅਤੇ ਕੰਪਨੀ ਦੀ ਜਾਇਦਾਦ ਦੀ ਮਾਲਕੀਅਤ ਦੇ ਦਸਤਾਵੇਜ਼ ਇਨ੍ਹਾਂ ਕੋਲ ਹੀ ਹਨ। ਸ੍ਰੀ ਪੁਨੀਤ ਸਿੰਘਲਾ ਨੇ ਦਾਅਵਾ ਕਰਦਿਆਂ ਕਿਹਾ ਕਿ ਸਾਲ 2023 ਵਿੱਚ ਅਰੁਣ ਕੁਮਾਰ ਗੋਇਲ ਵੱਲੋਂ ਇਹ ਦਾਅਵਾ ਕਰਦੇ ਹੋਏ ਕਿ ਉਹ ਪ੍ਰਤਾਪ ਨਗਰ, ਦਿੱਲੀ ਦਾ ਵਾਸੀ ਹੈ, ਇੱਕ ਮੁਕੱਦਮਾ ਪੁਲਿਸ ਸਟੇਸ਼ਨ ਗੁਲਾਬੀ ਬਾਗ, ਦਿੱਲੀ ਵਿਖੇ ਡਾ. ਏ.ਆਰ. ਸ਼ਰਮਾ ਦੇ ਖ਼ਿਲਾਫ਼ ਦਰਜ ਕਰਵਾਇਆ ਗਿਆ ਸੀ। ਡਾ. ਏ.ਆਰ. ਸ਼ਰਮਾ ਨੇ ਦੱਸਿਆ ਕਿ ਤਫ਼ਤੀਸ਼ ਤੋਂ ਬਾਅਦ ਇਹ ਮੁਕੱਦਮਾ ਝੂਠਾ ਪਾਇਆ ਗਿਆ। ਤਫ਼ਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਅਰੁਣ ਕੁਮਾਰ ਗੋਇਲ ਦਿੱਤੇ ਗਏ ਪਤੇ ’ਤੇ ਨਹੀਂ ਰਹਿੰਦਾ ਸੀ, ਨਾ ਹੀ ਉਹ ਦਿੱਲੀ ਵਿੱਚ ਆਪਣੀ ਰਿਹਾਇਸ਼ ਦਾ ਕੋਈ ਪੁਖ਼ਤਾ ਸਬੂਤ ਦੇ ਸਕਿਆ ਅਤੇ ਨਾ ਹੀ ਉਹ ਉਸ ਵੱਲੋਂ ਲਗਾਏ ਗਏ ਦੋਸ਼ਾਂ ਦਾ ਕੋਈ ਪੁਖ਼ਤਾ ਸਬੂਤ ਪੇਸ਼ ਕਰ ਸਕਿਆ। ਇਸ ਕਰਕੇ ਪੁਲਿਸ ਵੱਲੋਂ ਇਸ ਮੁਕੱਦਮੇ ਵਿੱਚ ਤਫ਼ਤੀਸ਼ ਤੋਂ ਬਾਅਦ ਕੈਂਸਲੇਸ਼ਨ ਰਿਪੋਰਟ ਨੂੰ ਕੋਰਟ ਵਿੱਚ ਦਾਖ਼ਲ ਕੀਤੀ ਗਈ। ਡਾ. ਏ.ਆਰ. ਸ਼ਰਮਾ ਨੇ ਦਾਅਵਾ ਕਰਦੇ ਦੱਸਿਆ ਕਿ ਉਪਰੋਕਤ ਤੋਂ ਇਲਾਵਾ ਪਹਿਲਾਂ ਵੀ ਕਈ ਹੋਰ ਮੁਕੱਦਮੇ ਅਰੁਣ ਕੁਮਾਰ ਗੋਇਲ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਰਜ ਕਰਵ ਾਏ ਗਏ ਸਨ, ਜਿਹੜੇ ਕਿ ਸਾਰੇ ਹੀ ਤਫ਼ਤੀਸ਼ ਤੋਂ ਬਾਅਦ ਝੂਠੇ ਪਾਏ ਗਏ ਸਨ।
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਵਰਿੰਦਰ ਸਿੰਘ ਰੰਮੀ ਅਤੇ ਸਾਬਕਾ ਸਰਪੰਚ ਚਰਨਜੀਤ ਸਿੰਘ ਨਮੋਲ ਸ਼੍ਰੋਮਣੀ ਅਕਾਲੀ ਦਲ ਵਿੱਚ... ਅਗਲੀ ਖ਼ਬਰ ਗਣੇਸ਼ ਮਹਾਉਤਸਵ ਧੂਮ ਧਾਮ ਨਾਲ ਮਨਾਇਆ
Ad Position 24