ਰੁਹਾਨੀ ਸਤਸੰਗ ਕਰਵਾਇਆ
ਸੁਨਾਮ ਊਧਮ ਸਿੰਘ ਵਾਲਾ, 28 ਸਤੰਬਰ (ਰੁਪਿੰਦਰ ਸਿੰਘ ਸੱਗੂ) - ਸਥਾਨਕ ਖਾਲਸਾ ਪ੍ਰੇਮ ਮਾਰਗ ਬਿਮਾਰ ਪਸ਼ੂਆਂ ਦਾ ਪਿੰਗਲਵਾੜਾ ਵਿਖੇ ਸੰਸਥਾ ਦਾ 18ਵਾਂ ਸਥਾਪਨਾ ਮਨਾਇਆ ਗਿਆ। ਇਸ ਮੌਕੇ ਉੱਘੇ ਸੰਤ ਕਮਲਵੀਰ (ਲਾਡੋਵਾਲ ਵਾਲੇ ) ਵਾਲਿਆਂ ਨੇ ਰਸਭਿੰਨਾ ਰੁਹਾਨੀ ਸਤਸੰਗ ਕੀਤਾ ਤੇ ਲੋਕਾਂ ਨੂੰ ਆਪਣਾ ਜੀਵਨ ਸੁਧਾਰਨ ਲਈ ਪ੍ਰਮਾਤਮਾ ਦੇ ਲੜ ਲੱਗਣ ਦੀ ਪ੍ਰੇਰਨਾ ਦਿੱਤੀ।
ਸੁਨਾਮ ਊਧਮ ਸਿੰਘ ਵਾਲਾ, 28 ਸਤੰਬਰ (ਰੁਪਿੰਦਰ ਸਿੰਘ ਸੱਗੂ) - ਸਥਾਨਕ ਖਾਲਸਾ ਪ੍ਰੇਮ ਮਾਰਗ ਬਿਮਾਰ ਪਸ਼ੂਆਂ ਦਾ ਪਿੰਗਲਵਾੜਾ ਵਿਖੇ ਸੰਸਥਾ ਦਾ 18ਵਾਂ ਸਥਾਪਨਾ ਮਨਾਇਆ ਗਿਆ। ਇਸ ਮੌਕੇ ਉੱਘੇ ਸੰਤ ਕਮਲਵੀਰ (ਲਾਡੋਵਾਲ ਵਾਲੇ ) ਵਾਲਿਆਂ ਨੇ ਰਸਭਿੰਨਾ ਰੁਹਾਨੀ ਸਤਸੰਗ ਕੀਤਾ ਤੇ ਲੋਕਾਂ ਨੂੰ ਆਪਣਾ ਜੀਵਨ ਸੁਧਾਰਨ ਲਈ ਪ੍ਰਮਾਤਮਾ ਦੇ ਲੜ ਲੱਗਣ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸ਼ਹਿਰ ਅਤੇ ਇਲਾਕੇ ’ਚੋਂ ਭਾਰੀ ਗਿਣਤੀ ’ਚ ਸੰਗਤਾਂ ਨੇ ਸਤਸੰਗ ਸਰਵਨ ਕੀਤਾ । ਸੰਤਾਂ ਨੇ ਕਿਹਾ ਕੇ ਪ੍ਰਮਾਤਮਾ ਵੱਖ-ਵੱਖ ਰੂਪਾਂ ’ਚ ਸਾਡੇ ਸਾਹਮਣੇ ਆਉਂਦਾ ਹੈ ਪਰ ਹੈ ਉਹ ਇੱਕੋ ਹੀ ਉਸ ਨੂੰ ਕਿਸੇ ਰੂਪ ਵਿੱਚ ਵੀ ਮੰਨੋ ਇਹ ਤੁਹਾਡੀ ਮਰਜੀ ਹੈ। ਉਨ੍ਹਾਂ ਲੋਕਾਂ ਨੂੰ ਆਪਸੀ ਪਿਆਰ ਤੇ ਮਿਲਵਰਤਨ ਨਾਲ ਰਹਿਣ ਦੀ ਵੀ ਅਪੀਲ ਕੀਤੀ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਮਨਪ੍ਰੀਤ ਬਾਂਸਲ, ਅਗਰਵਾਲ ਸਭਾ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ ,ਖਾਲਸਾ ਪ੍ਰੇਮ ਮਾਰਗ ਵੈਲਫੇਅਰ ਸੋਸਾਇਟੀ ਦੇ ਸਰਪ੍ਰਸਤ ਜੋਗਿੰਦਰ ਸਿੰਘ ਸਾਰੋਂ, ਮੈਨੇਜਰ ਬਿਕਰਜੀਤ ਸਿੰਘ ਵਿੱਕੀ, ਕ੍ਰਿਸ਼ਨ ਸੰਦੋਹਾ, ਓਮ ਪ੍ਰਕਾਸ਼ ਮਾਰਡੇ, ਸੱਤ ਪਾਲ ਸਾਰੋਂ, ਦੀਵਾਨ ਚੰਦ, ਰਾਜ ਕੁਮਾਰ ਗੋਇਲ, ਲਾਜ ਪਤ ਰਾਏ ਗਰਗ, ਡਾ. ਮਦਨ ਲਾਲ ਗੋਇਲ, ਡਾ. ਗਗਨਦੀਪ, ਡਾ. ਰਸਵੀਰ ਜਵੰਧਾ, ਅਸੋ਼ਕ ਜਿੰਦਲ, ਡਾ. ਸਾ਼ਲੂ, ਡਾ. ਗੁਰਪਰੀਤ ਸਿੰਘ, ਡਾ. ਗੋਪੀ, ਡਾ. ਸ੍ਰੀ ਰਾਮ ਗਰਗ, ਪੰਡਿਤ ਰਾਮ ਜੁਆਰੀ, ਇੰਸਪੈਕਟਰ ਗਗਨਦੀਪ ਬਾਂਸਲ, ਜੁਗਰਾਜ ਬਾਬਾ, ਮਾਤਾ ਸਰਵਜੀਤ ਕੌਰ ਲੌਗੋਵਾਲ,ਰਮੇਸ਼ ਸਰਮਾ ਐਡਵੋਕੇਟ ਸਮੇਤ ਹੋਰ ਹਾਜ਼ਰ ਸਨ।