ਨਗਰ ਕੌਂਸਲ ਸਫਾਈ ਮਜ਼ਦੂਰ ਯੂਨੀਅਨ ਦੇ ਗੌਤਮ ਬਣੇ ਪ੍ਰਧਾਨ, ਦੁੱਲਾ ਰਾਮ ਚੇਅਰਮੈਨ ਅਤੇ ਰੂਪਚੰਦ ਰੂਪੀ ਉਪ-ਪ੍ਰਧਾਨ
ਅਹਿਮਦਗੜ੍ਹ, 28 ਸਤੰਬਰ (ਸੁਖਜੀਤ ਸਿੰਘ ਖੇੜਾ)- ਨਗਰ ਕੌਂਸਲ ਸਫਾਈ ਮਜਦੂਰ ਯੂਨੀਅਨ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਈ, ਜਿੱਥੇ ਕਰਮਚਾਰੀਆਂ ਦੀਆਂ ਸਮੱਸਿਆਵਾਂ, ਮੰਗਾਂ ਅਤੇ ਭਵਿੱਖ ਦੇ ਕਾਰਜਕ੍ਰਮਾਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਮੌਜੂਦ ਸਫਾਈ ਕਰਮਚਾਰੀਆਂ ਨੇ ਸਰਬਸੰਮਤੀ ਨਾਲ ਇਕ ਨਵੀਂ ਯੂਨੀਅਨ ਟੀਮ ਬਣਾਈ, ਜਿਸ ’ਚ ਗੌਤਮ ਨੂੰ ਸਫਾਈ ਯੂਨੀਅਨ ਦਾ ਪ੍ਰਧਾਨ, ਦੁੱਲਾ ਰਾਮ ਨੂੰ ਚੇਅਰਮੈਨ ਅਤੇ ਰੂਪਚੰਦ ਰੂਪੀ ਨੂੰ ਉਪ-ਪ੍ਰਧਾਨ ਨਿਯੁਕਤ ਕੀਤਾ ਗਿਆ।
ਅਹਿਮਦਗੜ੍ਹ, 28 ਸਤੰਬਰ (ਸੁਖਜੀਤ ਸਿੰਘ ਖੇੜਾ)- ਨਗਰ ਕੌਂਸਲ ਸਫਾਈ ਮਜਦੂਰ ਯੂਨੀਅਨ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਈ, ਜਿੱਥੇ ਕਰਮਚਾਰੀਆਂ ਦੀਆਂ ਸਮੱਸਿਆਵਾਂ, ਮੰਗਾਂ ਅਤੇ ਭਵਿੱਖ ਦੇ ਕਾਰਜਕ੍ਰਮਾਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਮੌਜੂਦ ਸਫਾਈ ਕਰਮਚਾਰੀਆਂ ਨੇ ਸਰਬਸੰਮਤੀ ਨਾਲ ਇਕ ਨਵੀਂ ਯੂਨੀਅਨ ਟੀਮ ਬਣਾਈ, ਜਿਸ ’ਚ ਗੌਤਮ ਨੂੰ ਸਫਾਈ ਯੂਨੀਅਨ ਦਾ ਪ੍ਰਧਾਨ, ਦੁੱਲਾ ਰਾਮ ਨੂੰ ਚੇਅਰਮੈਨ ਅਤੇ ਰੂਪਚੰਦ ਰੂਪੀ ਨੂੰ ਉਪ-ਪ੍ਰਧਾਨ ਨਿਯੁਕਤ ਕੀਤਾ ਗਿਆ। ਨਵ-ਨਿਯੁਕਤ ਅਧਿਕਾਰੀਆਂ ਨੇ ਯੂਨੀਅਨ ਦੇ ਗਠਨ ਅਤੇ ਨਵੀਆਂ ਨਿਯੁਕਤੀਆਂ ਸੰਬੰਧੀ ਇੱਕ ਮੰਗ-ਪੱਤਰ ਵੀ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਉੱਭੀ ਅਤੇ ਕਾਰਜਕਾਰੀ ਅਧਿਕਾਰੀ ਅਸ਼ੀਸ਼ ਕੁਮਾਰ ਨੂੰ ਸੌਂਪਿਆ । ਰੂਪਚੰਦ ਰੂਪੀ ਨੇ ਕਿਹਾ ਕਿ ਯੂਨੀਅਨ ਦਾ ਮੁੱਖ ਉਦੇਸ਼ ਕਰਮਚਾਰੀਆਂ ਦੀ ਏਕਤਾ ਨੂੰ ਮਜ਼ਬੂਤ ਕਰਨਾ ਅਤੇ ਆਪਸੀ ਏਕਤਾ ਬਣਾਈ ਰੱਖਣ ਅਤੇ ਸ਼ਹਿਰ ਦੀ ਸਫਾਈ ਪ੍ਰਣਾਲੀ ’ਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਟਰੱਕ ਯੂਨੀਅਨ ਪ੍ਰਧਾਨ ਮਨਿੰਦਰਪਾਲ ਸਿੰਘ, ਸਾਬਕਾ ਪ੍ਰਧਾਨ ਜਤਿੰਦਰ ਭੋਲਾ, ਗੁਰਪ੍ਰੀਤ ਸਿੰਘ ਪ੍ਰੀਤ, ਕੌਂਸਲਰ ਕਮਿੱਕਰ ਰਾਮ, ਚੇਅਰਮੈਨ ਗੁਰਪ੍ਰੀਤ ਸਿੰਘ ਸੌਂਦ, ਸਫਾਈ ਯੂਨੀਅਨ ਦੇ ਸਲਾਹਕਾਰ ਆਸ਼ੂ ਬੱਗਨ, ਮਦਨ ਮੋਹਨ, ਗੌਤਮ ਡਿੱਕਾ, ਰੇਖਾ ਰਾਣੀ, ਕੁਨਾਲ, ਕ੍ਰਿਸ਼ਨਾ ਸਿੰਘ, ਰੂਪਚੰਦ, ਕਾਲਾ ਰਾਮ ਵੈਦ, ਕੁਲਦੀਪ ਕੁਲਦੀਪ ਕੁਮਾਰ ਬਡਾਲਾ, ਕਮਲਜੀਤ ਕੌਰ, ਰਮਨ, ਗੁਰਮੀਤ, ਕਰਮਚੰਦ, ਗੁਰਤੇਜ ਸਿੰਘ, ਹਲੀਮ ਮੁਹੰਮਦ, ਜੋਤੀ, ਵੀਨਾ, ਦੀਪਕ, ਦੀਪ ਕੁਮਾਰ, ਸੰਨੀ ਕੁਮਾਰ, ਸੰਨੀ ਕੁਮਾਰ, ਸੰਨੀ ਏ. ਸ਼ਕੁੰਤਲਾ ਦੇਵੀ, ਪ੍ਰੀਤੀ, ਗੋਪਾਲ ਹੰਸ, ਛਿੰਦਰ, ਅਮੀਨ, ਮੰਜੂ, ਅਸ਼ੋਕ ਕੁਮਾਰ, ਰਾਜ ਰਾਣੀ, ਰੇਣੂ, ਕੁਲਦੀਪ, ਮੰਗਤ ਰਾਮ, ਜਸਵਿੰਦਰ ਕੁਮਾਰ, ਕਾਲਾ ਰਾਮ, ਵਿਕਰਮ ਕੁਮਾਰ, ਸੋਨੀਆ , ਕੁਲਦੀਪ ਕੁਮਾਰ, ਪਰਦੀਪ, ਵਿਜੇ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਸਫ਼ਾਈ ਕਰਮਚਾਰੀ ਹਾਜ਼ਰ ਸਨ।