ਪਿੰਡ ਬਾਗੜੀਆਂ ਦੀ ਧੀ ਰਵਨੀਤ ਕੌਰ ਸੋਹੀ ਨੇ ਆਸਟ੍ਰੇਲੀਆ ’ਚ ਗੱਡੇ ਝੰਡੇ
ਜਿੱਤਿਆ ਮਿਸ ਅਰਥ ਏਅਰ ਫ਼ਸਟ ਰਨਰਅੱਪ ਦਾ ਖ਼ਿਤਾਬ
ਅਮਰਗੜ੍ਹ, 28 ਸਤੰਬਰ (ਜਤਿੰਦਰ ਮੰਨਵੀ)-ਨੇੜਲੇ ਪਿੰਡ ਬਾਗੜੀਆਂ ਦੀ ਜੰਮਪਲ ਅਤੇ ਰਿਟਾਇਰਡ ਮਿਲਟਰੀ ਅਫ਼ਸਰ ਗੁਰਬਖ਼ਸ਼ ਸਿੰਘ ਦੀ ਪੋਤੀ ਰਵਨੀਤ ਕੌਰ ਸੋਹੀ ਨੇ ਆਸਟ੍ਰੇਲੀਆ ’ਚ ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਰਵਨੀਤ ਕੌਰ ਸੋਹੀ ਨੇ ਸਿਡਨੀ ਨਿਊ ਸਾਊਥ ਵੇਲਜ਼ ਆਸਟ੍ਰੇਲੀਆ ਵਿਖੇ ਹੋਏ ਮਿਸ ਅਰਥ ਆਸਟ੍ਰੇਲੀਆ ਮੁਕਾਬਲੇ ਵਿਚ ਮਿਸ ਅਰਥ ਏਅਰ ਫ਼ਸਟ ਰਨਰਅੱਪ ਦਾ ਵੱਕਾਰੀ ਖ਼ਿਤਾਬ ਆਪਣੇ ਨਾਂਅ ਕੀਤਾ ਹੈ।
ਮ
ਮਿਸ ਅਰਥ ਏਅਰ ਫ਼ਸਟ ਰਨਰਅੱਪ ਦਾ ਖ਼ਿਤਾਬ ਲੈਣ ਸਮੇਂ ਪਿੰਡ ਬਾਗੜੀਆਂ ਦੀ ਜੰਮਪਲ ਰਵਨੀਤ ਕੌਰ ਸੋਹੀ। ਤਸਵੀਰ: ਅਜੀਤ
29-09-2026
ਅਮਰਗੜ੍ਹ, 28 ਸਤੰਬਰ (ਜਤਿੰਦਰ ਮੰਨਵੀ)-ਨੇੜਲੇ ਪਿੰਡ ਬਾਗੜੀਆਂ ਦੀ ਜੰਮਪਲ ਅਤੇ ਰਿਟਾਇਰਡ ਮਿਲਟਰੀ ਅਫ਼ਸਰ ਗੁਰਬਖ਼ਸ਼ ਸਿੰਘ ਦੀ ਪੋਤੀ ਰਵਨੀਤ ਕੌਰ ਸੋਹੀ ਨੇ ਆਸਟ੍ਰੇਲੀਆ ’ਚ ਪੰਜਾਬ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਰਵਨੀਤ ਕੌਰ ਸੋਹੀ ਨੇ ਸਿਡਨੀ ਨਿਊ ਸਾਊਥ ਵੇਲਜ਼ ਆਸਟ੍ਰੇਲੀਆ ਵਿਖੇ ਹੋਏ ਮਿਸ ਅਰਥ ਆਸਟ੍ਰੇਲੀਆ ਮੁਕਾਬਲੇ ਵਿਚ ਮਿਸ ਅਰਥ ਏਅਰ ਫ਼ਸਟ ਰਨਰਅੱਪ ਦਾ ਵੱਕਾਰੀ ਖ਼ਿਤਾਬ ਆਪਣੇ ਨਾਂਅ ਕੀਤਾ ਹੈ।ਰਵਨੀਤ ਦੇ ਪਿਤਾ ਸਤਵਿੰਦਰ ਸਿੰਘ ਅਤੇ ਮਾਤਾ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਆਸਟ੍ਰੇਲੀਆ ਦੀ ਨਿਊ ਇੰਗਲੈਂਡ ਯੂਨੀਵਰਸਿਟੀ ਤੋਂ ਬੀ.ਏ.ਲਾਅ ਦੀ ਪੜ੍ਹਾਈ ਕਰ ਰਹੀ ਹੈ। ਪੜ੍ਹਾਈ ਦੇ ਖੇਤਰ ਵਿਚ ਅੱਗੇ ਹੋਣ ਦੇ ਨਾਲ-ਨਾਲ ਉਸ ਨੇ ਮਾਡਲਿੰਗ ਅਤੇ ਸੁੰਦਰਤਾ ਮੁਕਾਬਲਿਆਂ ਵਿਚ ਵੀ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।ਸਟਾਰ ਗੇਜ਼ਰ ਗਰੁੱਪ ਵਲੋਂ ਸੀ.ਈ.ਓ. ਜੂਲੀਅਟ ਡੀਲਿਓਨ ਦੀ ਅਗਵਾਈ ਹੇਠ ਕਰਵਾਏ ਗਏ ਇਸ ਮੁਕਾਬਲੇ ਵਿਚ ਰਵਨੀਤ ਨੇ ਫ਼ਸਟ ਰਨਰਅੱਪ ਬਣਨ ਤੋਂ ਇਲਾਵਾ ਬੈਸਟ ਇੰਪਰੈਸ਼ਨ ਅਤੇ ਮਿਸ ਨੈਚੁਰਲ ਬਿਊਟੀ ਦੇ ਐਵਾਰਡ ਵੀ ਆਪਣੇ ਨਾਮ ਕੀਤੇ । ਸਤਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਰਵਨੀਤ ਕੌਰ ਸੋਹੀ ਇਸ ਤੋਂ ਪਹਿਲਾਂ ਵੀ ਕਈ ਵੱਡੀਆਂ ਪ੍ਰਾਪਤੀਆਂ ਹਾਸਲ ਕਰ ਚੁੱਕੀ ਹੈ। ਸਾਲ 2023 ‘ਚ ਮਿਸ ਟੀਨ ਇੰਡੀਆ ਆਸਟ੍ਰੇਲੀਆ ਮੁਕਾਬਲੇ ਵਿਚ ਪਹਿਲਾ ਸਥਾਨ ਅਤੇ ਸਾਲ 2024 ‘ਚ ਅਮਰੀਕਾ ਵਿਖੇ ਹੋਏ ਮਿਸ ਟੀਨ ਇੰਡੀਆ ਵਰਲਡਵਾਈਡ ਮੁਕਾਬਲੇ ਵਿਚ ਚੌਥਾ ਸਥਾਨ ਹਾਸਲ ਕੀਤਾ।