28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸੜਕ ਦੇ ਮਾੜੇ ਹਾਲਾਤਾਂ ਕਰਕੇ ਮੂਣਕ, ਟੋਹਾਣਾ ਰਾਜਾਂ ਦੇ ਆਪਸੀ ਕਾਰੋਬਾਰਾਂ ’ਤੇ ਪਿਆ ਮਾੜਾ ਅਸਰ

ਮੂਣਕ/ਖਨੌਰੀ, 28 ਸਤੰਬਰ (ਵਰਿੰਦਰ ਭਾਰਦਵਾਜ, ਬਲਵਿੰਦਰ ਸਿੰਘ ਥਿੰਦ)- ਮੂਣਕ ਸ਼ਹਿਰ ’ਚੋਂ ਲੰਘਦੇ ਹਰਿਆਣਾ-ਪੰਜਾਬ ਰਾਜਾਂ ਨੂੰ ਜੋੜਦੇ ਚੰਡੀਗੜ੍ਹ-ਹਿਸਾਰ-148 ਬੀ ਕੌਮੀ ਮੁੱਖ ਮਾਰਗ ਦੀ ਮਾੜੀ ਹਾਲਤ ਨਾ ਸਿਰਫ ਆਵਾਜਾਈ ਦੀ ਸਮੱਸਿਆ ਬਣ ਗਈ ਹੈ, ਸਗੋਂ ਕਾਰੋਬਾਰਾਂ ਲਈ ਵੀ ਇਕ ਗੰਭੀਰ ਚੁਣੌਤੀ ਬਣੀ ਹੋਈ ਹੈ, ਅੱਜ ਕਰੀਬ ਇਕ ਘੰਟਾ ਪਏ ਮੀਂਹ ਦੇ ਪਾਣੀ ਨਾਲ ਹੀ ਨੈਸ਼ਨਲ ਹਾਈਵੇ ਸੜਕ ਛੱਪੜ ਦਾ ਰੂਪ ਧਾਰਨ ਕਰ ਗਈ। ਮੂਣਕ ਤੋਂ ਟੋਹਾਣਾ ਜਾਂਦੇ ਕੌਮੀ ਮਾਰਗ ਵਿਚ ਕਈ ਥਾਂਵਾਂ ’ਤੇ ਡੂੰਘੇ ਟੋਏ ਪਏ ਹੋਣ ਅਤੇ ਸੜਕ ਦੇ ਪ੍ਰੀਮਿਕਸ ਦੀਆ ਉਪਰਲੀਆਂ ਪਰਤਾਂ ਵੀ ਉਖੜੀਆਂ ਹੋਣ ਕਰਕੇ ਡਰਾਈਵਰਾਂ ਅਤੇ ਪੈਦਲ ਚੱਲਣ ਵਾਲਿਆਂ ਨੂੰ ਕਿਸੇ ਨਦੀ ਦੀ ਤਰ੍ਹਾਂ ਸੜਕ ਨੂੰ ਪਾਰ ਕਰਨ ਵਿੱਚ ਕਾਫ਼ੀ ਅਸੁਵਿਧਾ ਹੁੰਦੀ ਹੈ।

Ad Position 21
No active advertisement
ਮੀਂਹ ਦੇ ਪਾਣੀ ਨਾਲ ਛੱਪੜ ਦਾ ਰੂਪ ਧਾਰਨ ਕੀਤੇ ਮੂਣਕ ਟੋਹਾਣਾ ਕੌਮੀ ਮਾਰਗ ਤੋਂ ਗੁਜ਼ਰਦੇ ਹੋਏ ਵਾਹਨ। ਤਸਵੀਰ - ਵਰਿੰਦਰ ਭਾਰਦਵਾਜ 29-09-2026
ਮੂਣਕ/ਖਨੌਰੀ, 28 ਸਤੰਬਰ (ਵਰਿੰਦਰ ਭਾਰਦਵਾਜ, ਬਲਵਿੰਦਰ ਸਿੰਘ ਥਿੰਦ)- ਮੂਣਕ ਸ਼ਹਿਰ ’ਚੋਂ ਲੰਘਦੇ ਹਰਿਆਣਾ-ਪੰਜਾਬ ਰਾਜਾਂ ਨੂੰ ਜੋੜਦੇ ਚੰਡੀਗੜ੍ਹ-ਹਿਸਾਰ-148 ਬੀ ਕੌਮੀ ਮੁੱਖ ਮਾਰਗ ਦੀ ਮਾੜੀ ਹਾਲਤ ਨਾ ਸਿਰਫ ਆਵਾਜਾਈ ਦੀ ਸਮੱਸਿਆ ਬਣ ਗਈ ਹੈ, ਸਗੋਂ ਕਾਰੋਬਾਰਾਂ ਲਈ ਵੀ ਇਕ ਗੰਭੀਰ ਚੁਣੌਤੀ ਬਣੀ ਹੋਈ ਹੈ, ਅੱਜ ਕਰੀਬ ਇਕ ਘੰਟਾ ਪਏ ਮੀਂਹ ਦੇ ਪਾਣੀ ਨਾਲ ਹੀ ਨੈਸ਼ਨਲ ਹਾਈਵੇ ਸੜਕ ਛੱਪੜ ਦਾ ਰੂਪ ਧਾਰਨ ਕਰ ਗਈ। ਮੂਣਕ ਤੋਂ ਟੋਹਾਣਾ ਜਾਂਦੇ ਕੌਮੀ ਮਾਰਗ ਵਿਚ ਕਈ ਥਾਂਵਾਂ ’ਤੇ ਡੂੰਘੇ ਟੋਏ ਪਏ ਹੋਣ ਅਤੇ ਸੜਕ ਦੇ ਪ੍ਰੀਮਿਕਸ ਦੀਆ ਉਪਰਲੀਆਂ ਪਰਤਾਂ ਵੀ ਉਖੜੀਆਂ ਹੋਣ ਕਰਕੇ ਡਰਾਈਵਰਾਂ ਅਤੇ ਪੈਦਲ ਚੱਲਣ ਵਾਲਿਆਂ ਨੂੰ ਕਿਸੇ ਨਦੀ ਦੀ ਤਰ੍ਹਾਂ ਸੜਕ ਨੂੰ ਪਾਰ ਕਰਨ ਵਿੱਚ ਕਾਫ਼ੀ ਅਸੁਵਿਧਾ ਹੁੰਦੀ ਹੈ। ਸ਼ਹਿਰ ਦੇ ਆਈ.ਟੀ.ਆਈ., ਤਾਲਿਬ ਚੌਂਕ, ਪੁਰਾਣਾ ਬੱਸ ਸਟੈਂਡ ਤੋਂ ਟੋਹਾਣਾ ਬੈਰੀਅਰ ਚੌਂਕ ਤੋਂ ਟੋਹਾਣਾ ਜਾਣ ਵਾਲੀ ਬਾਜ਼ਾਰ ’ਚੋਂ ਲੰਘਦੀ ਸੜਕ ਬਹੁਤ ਹੀ ਵਿਅਸਤ ਰਹਿਣ ਕਰਕੇ ਹਾਦਸਿਆਂ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਸ਼ਹਿਰ ਵਾਸੀਆਂ ਅਨੁਸਾਰ ਸੜਕ ’ਤੇ ਪਏ ਟੋਇਆਂ ਕਾਰਨ ਇਹ ਸੜਕ ’ਤੇ ਰੋਜ਼ਾਨਾ ਛੋਟੇ-ਮੋਟੇ ਹਾਦਸੇ ਵਾਪਰਨਾ ਆਮ ਜਿਹੀ ਗੱਲ ਹੋ ਕੇ ਰਹਿ ਗਈ ਹੈ। ਸ਼ਹਿਰ ਨਿਵਾਸੀਆਂ ਨੇ ਸੜਕ ਦੀ ਮਾੜੀ ਹਾਲਤ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਬਹੁਤ ਲੰਮਾ ਸਮਾਂ ਪਹਿਲਾਂ ਬਣੀ ਇਸ ਸੜਕ ਤੇ ਕਈ ਥਾਵਾਂ ਤੇ ਹੁਣ ਵੱਡੇ ਵੱਡੇ ਡੂੰਘੇ ਟੋਏ ਪਏ ਹੋਏ ਹਨ ਅਤੇ ਉੱਪਰਲੀ ਪ੍ਰੀਮਿਕਸ ਦੀ ਉਪਰਲੀ ਤਹਿ ਥਾਂ ਥਾਂ ਤੋਂ ਉੱਖੜੀ ਹੋਣ ਕਰਕੇ ਹੁਣ ਇਹ ਸੜਕ ਦੀ ਹਾਲਤ ਪੂਰੀ ਤਰ੍ਹਾਂ ਜਰ ਜਰ ਹੋ ਚੁੱਕੀ ਹੈ । ਜਿੱਥੇ ਥੋੜੇ ਜਿਹੇ ਮੀਂਹ ਤੋਂ ਬਾਅਦ ਸੜਕ ’ਤੇ ਬਣੇ ਡੂੰਘੇ ਤੇ ਵੱਡੇ ਟੋਏ ਪਾਣੀ ਨਾਲ ਭਰ ਜਾਣ ਕਰਕੇ ਰਾਤ ਨੂੰ ਹਾਦਸਿਆਂ ਦਾ ਖ਼ਤਰਾ ਵਧਾਉਂਦੇ ਹਨ, ਉੱਥੇ ਹੀ ਮਿੱਟੀ ਦੀਆਂ ਓਵਰਲੋੜ ਭਰੀਆਂ ਟਰਾਲੀਆਂ ’ਚੋਂ ਡਿੱਗਦੀ ਮਿੱਟੀ ਵੀ ਖਾਸ ਕਰ ਦੋ ਪਹੀਆ ਵਾਹਨ ਚਾਲਕਾਂ ਤੇ ਪੈਦਲ ਚੱਲਣ ਵਾਲੀਆਂ ਦੀਆਂ ਅੱਖਾਂ ’ਚ ਪੈ ਕੇ ਹਾਦਸਿਆਂ ਦਾ ਕਾਰਨ ਬਣਦੀ ਹੈ। ਸ਼ਹਿਰ ਤੇ ਇਲਾਕਾ ਨਿਵਾਸੀਆਂ ਦੇ ਸੰਬੰਧਿਤ ਵਿਭਾਗ ਅਤੇ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਆਉਣ ਜਾਣ ਵਾਲੇ ਲੋਕਾਂ ਦੀ ਮੁੱਖ ਸਮੱਸਿਆ ਨੂੰ ਦੇਖਦੇ ਹੋਏ ਇਸ ਕੌਮੀ ਮਾਰਗ ਦਾ ਜਲਦੀ ਨਵੀਨੀਕਰਨ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਬਦੌਲਤ ਦੇਸ਼ ਦੇ 15 ਫੀਸਦੀ ਵੋਟਰ ਹੋਏ ਵੋਟ ਅਧਿਕਾਰ ਤੋਂ ਵਾਂਝੇ– ਸਿੰਗਲਾ ਅਗਲੀ ਖ਼ਬਰ ਸੰਗਰੂਰ ਸ਼ਹਿਰ ’ਚ ਬੇਸਹਾਰਾ ਕੁੱਤਿਆਂ ਦਾ ਕਹਿਰ ਜਾਰੀ ਹਰ ਗਲੀ-ਮੁਹੱਲੇ ’ਚ ਕੁੱਤਿਆਂ ਦੇ ਝੁੰਡਾਂ ਤੋਂ ਲੋਕ ਸਹਿਮੇ
Ad Position 24