28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਪੰਜਾਬ ਨੂੰ ਨਸ਼ੇ ਦੀ ਗ਼ੁਲਾਮੀ ਤੋਂ ਬਚਾਉਣ ਲਈ ਭਾਜਪਾ ਨੂੰ ਮੌਕਾ ਦਿਓ- ਗਰਗ/ਭਾਟੀਆ/ਮਨਪ੍ਰੀਤ

ਅਹਿਮਦਗੜ੍ਹ, 28 ਸਤੰਬਰ (ਸੁਖਜੀਤ ਸਿੰਘ ਖੇੜਾ, ਰਵਿੰਦਰ ਪੁਰੀ, ਰਣਧੀਰ ਸਿੰਘ ਮਹੋਲੀ) - ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਅਹਿਮਦਗੜ੍ਹ ਵਿਖੇ ਪਹੁੰਚਣ ’ਤੇ ਜ਼ਿਲ੍ਹਾ ਮਲੇਰਕੋਟਲਾ ਦੇ ਪ੍ਰਧਾਨ ਜਗਤ ਕਥੂਰੀਆ ਅਤੇ ਮੰਡਲ ਪ੍ਰਧਾਨ ਐਡਵੋਕੇਟ ਅਮਿਤ ਕਰੀਰ ਦੀ ਅਗਵਾਈ ਹੇਠ ਭਾਜਪਾ ਵਲੋਂ ਵਿਸ਼ੇਸ਼ ਤੌਰ ’ਤੇ ਸਵਾਗਤ ਕੀਤਾ ਗਿਆ। ਜਿਸ ’ਚ ਮੁੱਖ ਤੌਰ ’ਤੇ ਪਾਰਟੀ ਦੇ ਜਨਰਲ ਸਕੱਤਰ ਕੇ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸੁਸ਼ੀਲ ਕੁਮਾਰ ਰਿੰਕੂ ਸਾਬਕਾ ਐਮ.

Ad Position 21
No active advertisement
ਅਜੀਤ ਡੈਸਕ 29-09-2026
ਅਹਿਮਦਗੜ੍ਹ, 28 ਸਤੰਬਰ (ਸੁਖਜੀਤ ਸਿੰਘ ਖੇੜਾ, ਰਵਿੰਦਰ ਪੁਰੀ, ਰਣਧੀਰ ਸਿੰਘ ਮਹੋਲੀ) - ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਤਹਿਤ ਅਹਿਮਦਗੜ੍ਹ ਵਿਖੇ ਪਹੁੰਚਣ ’ਤੇ ਜ਼ਿਲ੍ਹਾ ਮਲੇਰਕੋਟਲਾ ਦੇ ਪ੍ਰਧਾਨ ਜਗਤ ਕਥੂਰੀਆ ਅਤੇ ਮੰਡਲ ਪ੍ਰਧਾਨ ਐਡਵੋਕੇਟ ਅਮਿਤ ਕਰੀਰ ਦੀ ਅਗਵਾਈ ਹੇਠ ਭਾਜਪਾ ਵਲੋਂ ਵਿਸ਼ੇਸ਼ ਤੌਰ ’ਤੇ ਸਵਾਗਤ ਕੀਤਾ ਗਿਆ। ਜਿਸ ’ਚ ਮੁੱਖ ਤੌਰ ’ਤੇ ਪਾਰਟੀ ਦੇ ਜਨਰਲ ਸਕੱਤਰ ਕੇ ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸੁਸ਼ੀਲ ਕੁਮਾਰ ਰਿੰਕੂ ਸਾਬਕਾ ਐਮ.ਪੀ., ਵਿਧਾਇਕ ਜੀਵਨ ਗਰਗ, ਜੀਵਨ ਗੁਪਤਾ, ਗੇਜਾ ਰਾਮ ਵਾਲਮੀਕਿ, ਰਾਜ ਕੁਮਾਰ ਭਾਟੀਆ ਆਦਿ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ’ਚ ਸਾਰੀਆਂ ਪਾਰਟੀਆਂ ਵਲੋਂ ਵਾਰੋ ਵਾਰੀ ਰਾਜ ਕੀਤਾ ਗਿਆ ਅਤੇ ਨਸ਼ਾ ਪੰਜਾਬ ਵਿੱਚੋਂ ਖ਼ਤਮ ਹੋਣ ਦੀ ਬਜਾਏ ਵਧਦਾ ਹੀ ਜਾ ਰਿਹਾ ਹੈ। ਇਸ ਲਈ ਭਾਜਪਾ ਵਲੋਂ ਇਹ ਸੰਕਲਪ ਲਿਆ ਗਿਆ ਹੈ ਕਿ ਪੰਜਾਬ ਵਿੱਚ ਸਰਕਾਰ ਬਣਨ ’ਤੇ ਨਸ਼ਾ ਬਿਲਕੁਲ ਖ਼ਤਮ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਨੂੰ ਨਸ਼ੇ ਦੀ ਗ਼ੁਲਾਮੀ ਤੋਂ ਬਚਾਉਣ ਲਈ ਭਾਜਪਾ ਨੂੰ ਮੌਕਾ ਦੇਣ ਦੀ ਅਪੀਲ ਕੀਤੀ। ਇਸ ਮੌਕੇ ਹੀਰਾ ਸਿੰਘ ਅਮਰਗੜ੍ਹ, ਰਮੇਸ਼ ਚੰਦ ਘਈ, ਪ੍ਰਮੋਦ ਗੁਪਤਾ, ਜਗਤਾਰ ਕੌੜਾ, ਆਸ਼ੂਤੋਸ਼ ਵਿਨਾਇਕ, ਵਿਜੇ ਗੋਇਲ, ਸਚਿਨ ਮੁਲਤਾਨੀ, ਡਾ. ਅਰੁਣ ਵਰਮਾ, ਵਿਜੇ ਸ਼ਰਮਾ, ਅਵਤਾਰ ਸਿੰਘ ਬੜਿੰਗ, ਸੀਤਾ ਗੋਗਨਾ, ਐਡਵੋਕੇਟ ਬਲਵਿੰਦਰ ਸਿੰਘ ਸਰਾਓਂ, ਰਿਸ਼ੀ ਕੌਂਸਲ, ਹਰਜੀਤ ਵੈਦ, ਵਿਪਨ ਸੇਠੀ, ਰੋਹਿਤ ਕੁਮਾਰ ਵਾਲਮੀਕੀ, ਵਿੱਕੀ ਹੰਸ, ਵੰਸ ਸ਼ਰਮਾ, ਗੁਰਸਰਨ ਸਿੰਘ, ਅਸ਼ੋਕ ਵਰਮਾ, ਮਹਿਲਾ ਮੋਰਚਾ ਸੀਮਾ ਮਟਕਨ, ਰਾਜਨ ਘਈ, ਰਵਿੰਦਰ, ਚੰਦਰ ਸ਼ੇਖਰ, ਦਵਿੰਦਰ ਵਰਮਾ, ਪੁਸ਼ਕਰ ਸ਼ਰਮਾ, ਜਗਤਾਰ ਸਿੰਘ ਚੀਮਾਂ, ਪ੍ਰਧਾਨ ਰਾਕੇਸ਼ ਗਰਗ, ਗੋਪਾਲ ਕਿ੍ਸ਼ਨ ਟੋਨੀ, ਸੁਖਵਿੰਦਰ ਪਾਲ ਗਾਂਧੀ, ਨੋਨੀ ਗਨਪਤ , ਸੋਨੂੰ ਰਾਮਾਨੰਦ ਆਦਿ ਤੋਂ ਇਲਾਵਾ ਹੋਰ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਸ਼ੂਤੋਸ਼ ਰਾਣਾ ਦੀ ਦਮਦਾਰ ਅਦਾਕਾਰੀ ਬਣੀ ਖਿੱਚ ਦਾ ਕੇਂਦਰ ਅਗਲੀ ਖ਼ਬਰ ਮਾਨ ਸਰਕਾਰ ਮਹਿਲਾਵਾਂ ਦਾ 60-60 ਹਜ਼ਾਰ ਰੁਪਇਆ ਦੇਵੇ- ਹਰਸਿਮਰਤ ਕੌਰ ਬਾਦਲ
Ad Position 24