ਨੈਸ਼ਨਲ ਯੋਗਾਸਨ ਮੁਕਾਬਲੇ ਲਈ ਚੁਣੀ ਮੀਨਾਕਸ਼ੀ ਦਾ ਖਨੌਰੀ ’ਚ ਭਰਵਾਂ ਸਵਾਗਤ
ਖਨੌਰੀ, 29 ਸਤੰਬਰ (ਬਲਵਿੰਦਰ ਸਿੰਘ ਥਿੰਦ) - ਯੋਗਾਸਨ ਦੇ ਨੈਸ਼ਨਲ ਪੱਧਰ ਦੇ ਮੁਕਾਬਲੇ ਲਈ ਚੁਣੀ ਗਈ ਖਨੌਰੀ ਵਾਸੀ ਮੀਨਾਕਸ਼ੀ ਗੋਠਵਾਲ ਦੇ ਆਪਣੇ ਸ਼ਹਿਰ ਖਨੌਰੀ ਪੁੱਜਣ ’ਤੇ ਭਾਰਤੀ ਜਨਤਾ ਪਾਰਟੀ ਮੰਡਲ ਖਨੌਰੀ ਅਤੇ ਸ਼ਹਿਰ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਖੁਸ਼ੀ ’ਚ ਢੋਲ ਵਜਾਏ ਗਏ ਅਤੇ ਪਰਿਵਾਰਕ ਮੈਂਬਰਾਂ, ਭਾਜਪਾ ਆਗੂਆਂ ਤੇ ਸ਼ਹਿਰ ਵਾਸੀਆਂ ਵਲੋਂ ਮੀਨਾਕਸ਼ੀ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।
ਖਨੌਰੀ, 29 ਸਤੰਬਰ (ਬਲਵਿੰਦਰ ਸਿੰਘ ਥਿੰਦ) - ਯੋਗਾਸਨ ਦੇ ਨੈਸ਼ਨਲ ਪੱਧਰ ਦੇ ਮੁਕਾਬਲੇ ਲਈ ਚੁਣੀ ਗਈ ਖਨੌਰੀ ਵਾਸੀ ਮੀਨਾਕਸ਼ੀ ਗੋਠਵਾਲ ਦੇ ਆਪਣੇ ਸ਼ਹਿਰ ਖਨੌਰੀ ਪੁੱਜਣ ’ਤੇ ਭਾਰਤੀ ਜਨਤਾ ਪਾਰਟੀ ਮੰਡਲ ਖਨੌਰੀ ਅਤੇ ਸ਼ਹਿਰ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਖੁਸ਼ੀ ’ਚ ਢੋਲ ਵਜਾਏ ਗਏ ਅਤੇ ਪਰਿਵਾਰਕ ਮੈਂਬਰਾਂ, ਭਾਜਪਾ ਆਗੂਆਂ ਤੇ ਸ਼ਹਿਰ ਵਾਸੀਆਂ ਵਲੋਂ ਮੀਨਾਕਸ਼ੀ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮੀਨਾਕਸ਼ੀ ਗੋਠਵਾਲ ਨੇ ਯੋਗਾਸਨ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮਾ ਹਾਸਲ ਕੀਤਾ ਸੀ। ਇਸ ਤੋਂ ਬਾਅਦ ਸੂਬਾ ਪੱਧਰੀ ਯੋਗਾਸਨ ਮੁਕਾਬਲੇ ਵਿੱਚ ਵੀ ਉਸ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਦੇ ਆਧਾਰ ’ਤੇ ਮੀਨਾਕਸ਼ੀ ਦੀ ਚੋਣ ਹੁਣ ਨੈਸ਼ਨਲ ਪੱਧਰ ਦੇ ਯੋਗਾਸਨ ਮੁਕਾਬਲੇ ਲਈ ਹੋਈ ਹੈ। ਮੀਨਾਕਸ਼ੀ ਦੇ ਖਨੌਰੀ ਪੁੱਜਣ ਮੌਕੇ ਭਾਜਪਾ ਮੰਡਲ ਖਨੌਰੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮੌਜੂਦ ਰਹੇ। ਮੀਨਾਕਸ਼ੀ ਦੇ ਪਿਤਾ ਜਗਜੀਤ ਸਿੰਘ ਗੋਠਵਾਲ, ਜੋ ਭਾਰਤੀ ਜਨਤਾ ਪਾਰਟੀ ਮੰਡਲ ਖਨੌਰੀ ਦੇ ਵਾਈਸ ਪ੍ਰਧਾਨ ਹਨ, ਨੇ ਦੱਸਿਆ ਕਿ ਮੀਨਾਕਸ਼ੀ ਹੁਣ ਨੈਸ਼ਨਲ ਪੱਧਰ ਦੇ ਯੋਗਾਸਨ ਮੁ ਕਾਬਲੇ ਵਿੱਚ ਭਾਗ ਲੈਣ ਲਈ ਪਟਨਾ ਜਾਣ ਦੀ ਤਿਆਰੀ ਕਰ ਰਹੀ ਹੈ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਲਜੀਤ ਸਿੰਘ ਬੌਪੁਰ ਨੇ ਮੀਨਾਕਸ਼ੀ ਗੋਠਵਾਲ ਅਤੇ ਸਮੁੱਚੇ ਗੋਠਵਾਲ ਪਰਿਵਾਰ ਨੂੰ ਵਧਾਈ ਦਿੱਤੀ। ਇਸ ਮੌਕੇ ਨੈਣੂ ਰਾਮ ਗਰਗ, ਸਟੇਟ ਕਾਰਜਕਾਰਨੀ ਮੈਂ ਬਰ, ਕੌਂਸਲਰ ਠੇਕੇਦਾਰ ਮਹਾਂਵੀਰ ਸਿੰਘ, ਰਿਸ਼ੀਪਾਲ ਖਟਕੜ, ਜਨਰਲ ਸਕੱਤਰ, ਡਾ. ਪ੍ਰੇਮ ਬਾਂਸਲ, ਵਾਈਸ ਪ੍ਰਧਾਨ, ਕੁਲਦੀਪ ਸਿੰਘ ਫੌਜੀ, ਸੁਨੀਲ ਮਿੱਤਲ, ਮੋਹਨ ਮਿੱਤਲ, ਸਾਹਿਲ ਗੋਠਵਾਲ ਤੋਂ ਇਲਾਵਾ ਭਾਜਪਾ ਦੇ ਹੋਰ ਅਹੁਦੇਦਾਰ, ਵਰਕਰ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾ ਸੀ ਹਾਜ਼ਰ ਸਨ।