ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪੰਜਾਬੀਆਂ ਦੇ ਹਿੱਤਾਂ ਦਾ ਪਹਿਰੇਦਾਰ ਬਣ ਕੇ ਲੜਾਈ ਲੜੇਗਾ- ਜੱਸਲ, ਸੋਹਲ
ਅਹਿਮਦਗੜ੍ਹ, 3 ਅਕਤੂਬਰ (ਰਣਧੀਰ ਸਿੰਘ ਮਹੋਲੀ) - ਪੰਜਾਬ ਦੇ ਲੋਕਾਂ ਨੇ ਧੱਕੇਸ਼ਾਹੀ ਤੇ ਜ਼ਬਰ ਦੀ ਰਾਜਨੀਤੀ ਨੂੰ ਹਮੇਸ਼ਾਂ ਨਕਾਰਿਆ ਅਤੇ ਅਮਨ ਸ਼ਾਂਤੀ, ਸੂਬੇ ਦੇ ਹੱਕਾਂ, ਹਿੱਤਾਂ ਤੇ ਸਵੈਮਾਣ ਦੀ ਰਾਖੀ ਕਰਨ ਵਾਲੀ ਰਾਜਨੀਤੀ ਨੂੰ ਤਰਜੀਹ ਦਿੱਤੀ ਹੈ। ਮੌਜੂਦਾ ਸਰਕਾਰ ਅਤੇ ਪੁਰਾਣੀਆਂ ਸਿਆਸੀ ਪਾਰਟੀਆਂ ਦੀਆਂ ਨੀਤੀਆਂ ਤੋਂ ਬੁਰੀ ਤਰ੍ਹਾਂ ਅੱਕ ਚੁੱਕੇ ਪੰਜਾਬ ਵਾਸੀ ਹੁਣ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਲਗਾਤਾਰ ਜੁੜ ਰਹੇ ਹਨ।
ਸ
ਸਾਬਕਾ ਕੌਂਸਲਰ ਅਵਤਾਰ ਸਿੰਘ ਜੱਸਲ, ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ ਸੋਹਲ। ਤਸਵੀਰ. ਰਣਧੀਰ ਸਿੰਘ ਮਹੌਲੀ
04-10-2026
ਅਹਿਮਦਗੜ੍ਹ, 3 ਅਕਤੂਬਰ (ਰਣਧੀਰ ਸਿੰਘ ਮਹੋਲੀ) - ਪੰਜਾਬ ਦੇ ਲੋਕਾਂ ਨੇ ਧੱਕੇਸ਼ਾਹੀ ਤੇ ਜ਼ਬਰ ਦੀ ਰਾਜਨੀਤੀ ਨੂੰ ਹਮੇਸ਼ਾਂ ਨਕਾਰਿਆ ਅਤੇ ਅਮਨ ਸ਼ਾਂਤੀ, ਸੂਬੇ ਦੇ ਹੱਕਾਂ, ਹਿੱਤਾਂ ਤੇ ਸਵੈਮਾਣ ਦੀ ਰਾਖੀ ਕਰਨ ਵਾਲੀ ਰਾਜਨੀਤੀ ਨੂੰ ਤਰਜੀਹ ਦਿੱਤੀ ਹੈ। ਮੌਜੂਦਾ ਸਰਕਾਰ ਅਤੇ ਪੁਰਾਣੀਆਂ ਸਿਆਸੀ ਪਾਰਟੀਆਂ ਦੀਆਂ ਨੀਤੀਆਂ ਤੋਂ ਬੁਰੀ ਤਰ੍ਹਾਂ ਅੱਕ ਚੁੱਕੇ ਪੰਜਾਬ ਵਾਸੀ ਹੁਣ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਲਗਾਤਾਰ ਜੁੜ ਰਹੇ ਹਨ। ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਸਾਬਕਾ ਕੌਂਸਲਰ ਅਵਤਾਰ ਸਿੰਘ ਜੱਸਲ ਤੇ ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ ਸੋਹਲ ਨੇ ਮੀਟਿੰਗ ਦੌਰਾਨ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਸਿਰਫ਼ ਸਿਆਸੀ ਪਾਰਟੀ ਵਜੋਂ ਨਹੀਂ ਸਗੋਂ ਪੰਜਾਬ ਦੇ ਹੱਕਾਂ, ਪੰਜਾਬੀਅਤ ਤੇ ਭਵਿੱਖ ਦੀ ਆਵਾਜ਼ ਬਣ ਕੇ ਤੇਜ਼ੀ ਨਾਲ ਉੱਭਰ ਰਿਹਾ ਹੈ। ਪਾਰਟੀ ਦਾ ਮੁੱਖ ਮਕਸਦ ਪੰਜਾਬ ਦੇ ਸਾਰਿਆ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਣਾ, ਉਨ੍ਹਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦਿਆ ਤੇ ਪੰਜਾਬ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕਰਨ ਲਈ ਮਜ਼ਬੂਤ ਸਿਆਸੀ ਬਦਲ ਪੇਸ਼ ਕਰਨਾ ਹੈ। ਜੋ ਸੱਤਾ ਲਈ ਨਹੀਂ, ਬਲਕਿ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦਾ ਪਹਿਰੇਦਾਰ ਬਣ ਕੇ ਲੜਾਈ ਲੜੇਗਾ। ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਹਲਕਾ ਅਮਰਗੜ੍ਹ ਸਮੇਂਤ ਹੋਰਨਾਂ ਹਲਕਿਆਂ ਦੇ ਪਿੰਡਾਂ-ਸ਼ਹਿਰਾਂ ਵਿੱਚ ਮਿਲ ਰਿਹਾ ਵੱਡਾ ਹੁੰਗਾਰਾ ਇਸ ਗੱਲ ਦਾ ਸੰਕੇਤ ਹੈ ਕਿ ਲੋਕ ਪੰਜਾਬ ’ਚ ਇਸ ਪਾਰਟੀ ਨੂੰ ਵੱਡੇ ਬਹੁਮਤ ਨਾਲ ਅੱਗੇ ਲਿਆਉਣਗੇ। ਇਸ ਤੋਂ ਇਲਾਵਾ ਸਾਬਕਾ ਚੇਅਰਮੈਨ ਨਿਰਮਲ ਸਿੰਘ ਬੋੜਹਾਈ, ਸੀਨੀਅਰ ਆਗੂ ਹਰਪ੍ਰੀਤ ਸਿੰਘ ਬੋੜਹਾਈ, ਸਾਬਕਾ ਸਰਪੰਚ ਅਜਮਲ ਖਾਨ ਦਹਲੀਜ, ਜਸਵਿੰਦਰ ਸਿੰਘ ਜੱਸੀ, ਇੰਦਰ ਸਿੰਘ ਘਟੌੜਾ, ਜਥੇਦਾਰ ਮਹਾ ਸਿੰਘ ਜਿੱਤਵਾਲ, ਮਾ ਬਲਵੀਰ ਸਿੰਘ ਧਲੇਰ, ਪਰਮਜੀਤ ਸਿੰਘ ਜਵੰਦਾ, ਸੁਪਰਡੈਂਟ ਮਨੋਜ ਗਰਗ, ਮਾ. ਕੁਲਦੀਪ ਸਿੰਘ, ਮਾ. ਪਵਨ ਸ਼ਰਮਾ, ਨਿਰਭੈ ਸਿੰਘ ਅਮਰਪੁਰਾ, ਕੌਂਸਲਰ ਅਮਨ ਅਫਰੀਦੀ, ਮਾ. ਰਜੇਸ਼ ਸ਼ਰਮਾ, ਟਹਿਲ ਸਿੰਘ ਦੁਲਮਾ, ਸਰਬਰ ਪੋਪੀ ਆਦਿ ਮੌਜੂਦ ਸਨ।