ਹਲਕਾ ਮਹਿਲ ਕਲਾਂ ਅੰਦਰ ਚਿੱਟੇ ਕਾਰਨ ਮੌਤਾਂ ਬਾਰੇ ਸ਼ੇਰਪੁਰ ਵਿਖੇ ਜਾਗਰੂਕਤਾ ਮਾਰਚ ਅੱਜ
ਸ਼ੇਰਪੁਰ, 3 ਅਕਤੂਬਰ (ਦਰਸ਼ਨ ਸਿੰਘ ਖੇੜੀ) - ਜਦੋਂ ਤੋਂ ਭਗਵੰਤ ਮਾਨ ਸਰਕਾਰ ਬਣੀ ਹੈ, ਉਦੋਂ ਤੋਂ ਚਿੱਟੇ ਦੇ ਨਸ਼ੇ ਦੀ ਡਿਲਿਵਰੀ ਨੇ ਹਰ ਘਰ ਤੱਕ ਪਹੁੰਚ ਕਰ ਲਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਪਾਰਟੀ ਦੇ ਹਲਕਾ ਮਹਿਲ ਕਲਾਂ ਦੇ ਸੀਨੀਅਰ ਆਗੂ ਕਮਲਜੀਤ ਸਿੰਘ ਚੱਕ ਨੇ ਦੱਸਿਆ ਕਿ ਕਾਂਗਰਸ ਪਾਰਟੀ ਵਲੋਂ ਜਾਗਰੂਕਤਾ ਮਾਰਚ ਅੱਜ 4 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ 50 ਫੁੱਟੀ ਸੜਕ ਤੋਂ ਆਰੰਭ ਹੋ ਕੇ ਕਸਬਾ ਸ਼ੇਰਪੁਰ ਵਿਖੇ ਕੱਢਿਆ ਜਾਵੇਗਾ।
ਜ
ਜਾਗਰੂਕਤਾ ਮਾਰਚ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ, ਨਾਲ ਹੋਰ ਆਗੂ। ਤਸਵੀਰ - ਦਰਸ਼ਨ ਸਿੰਘ ਖੇੜੀ
04-10-2026
ਸ਼ੇਰਪੁਰ, 3 ਅਕਤੂਬਰ (ਦਰਸ਼ਨ ਸਿੰਘ ਖੇੜੀ) - ਜਦੋਂ ਤੋਂ ਭਗਵੰਤ ਮਾਨ ਸਰਕਾਰ ਬਣੀ ਹੈ, ਉਦੋਂ ਤੋਂ ਚਿੱਟੇ ਦੇ ਨਸ਼ੇ ਦੀ ਡਿਲਿਵਰੀ ਨੇ ਹਰ ਘਰ ਤੱਕ ਪਹੁੰਚ ਕਰ ਲਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਪਾਰਟੀ ਦੇ ਹਲਕਾ ਮਹਿਲ ਕਲਾਂ ਦੇ ਸੀਨੀਅਰ ਆਗੂ ਕਮਲਜੀਤ ਸਿੰਘ ਚੱਕ ਨੇ ਦੱਸਿਆ ਕਿ ਕਾਂਗਰਸ ਪਾਰਟੀ ਵਲੋਂ ਜਾਗਰੂਕਤਾ ਮਾਰਚ ਅੱਜ 4 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ 50 ਫੁੱਟੀ ਸੜਕ ਤੋਂ ਆਰੰਭ ਹੋ ਕੇ ਕਸਬਾ ਸ਼ੇਰਪੁਰ ਵਿਖੇ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਲਾਕ ਕਾਂਗਰਸ ਸ਼ੇਰਪੁਰ ਦੇ ਪ੍ਰਧਾਨ ਜਸਮੇਲ ਸਿੰਘ ਬੜੀ ਅਤੇ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਪਰਮਿੰਦਰ ਸਿੰਘ ਸਮੀ ਠੁੱਲੀਵਾਲ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਕਾਂਗਰਸੀ ਆਗੂ ਚੱਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚਿੱਟਾ ਜ਼ਰੂਰ ਆਮ ਕਰ ਦਿੱਤਾ ਹੈ, ਜਿਸ ਕਰਕੇ ਹਲਕਾ ਮਹਿਲ ਕਲਾਂ ਵਿੱਚ ਹਰ ਮਹੀਨੇ ਦਰਜਨਾਂ ਨੌਜਵਾਨ ਚਿੱਟੇ ਦਾ ਨਸ਼ਾ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਹਨ।