05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਕਾਂਗਰਸ ਪਾਰਟੀ ਨੇ ਨਸ਼ੇ ਖ਼ਿਲਾਫ਼ ਵਿੱਢੀ ਜੰਗ, ਕਸਬਾ ਸ਼ੇਰਪੁਰ ਵਿਖੇ ਕੱਢਿਆ ਜਾਗਰੂਕਤਾ ਮਾਰਚ

ਸ਼ੇਰਪੁਰ, 4 ਅਕਤੂਬਰ (ਦਰਸ਼ਨ ਸਿੰਘ ਖੇੜੀ, ਮੇਂਘ ਰਾਜ ਜੋਸ਼ੀ) - ਵਿਧਾਨ ਸਭਾ ਹਲਕਾ ਮਹਿਲ ਕਲਾਂ ਅੰਦਰ ਦਿਨੋਂ-ਦਿਨ ਵੱਧ ਰਹੇ ਨਸ਼ੇ ਦੇ ਪ੍ਰਭਾਵ ਨੂੰ ਰੋਕਣ ਲਈ ਕਾਂਗਰਸ ਪਾਰਟੀ ਵਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਕਸਬਾ ਸ਼ੇਰਪੁਰ ਵਿਖੇ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ ਦੀ ਅਗਵਾਈ ਹੇਠ ਜਾਗਰੂਕਤਾ ਮਾਰਚ ਕੱਢਿਆ ਗਿਆ। ਇਹ ਮਾਰਚ ਸਥਾਨਕ ਕਾਤਰੋ ਚੌਂਕ ਤੋਂ ਮੇਨ ਬਾਜਾਰ ’ਚੋਂ ਦੀ ਹੁੰਦਾ ਹੋਇਆ ਬੜੀ ਚੌਂਕ ਵਿਖੇ ਸਮਾਪਤ ਹੋਇਆ, ਜਿਸ ਦਾ ਕਸਬਾ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ।

Ad Position 21
No active advertisement
ਕਾਂਗਰਸ ਪਾਰਟੀ ਨੇ ਨਸ਼ੇ ਖ਼ਿਲਾਫ਼ ਵਿੱਢੀ ਜੰਗ, ਕਸਬਾ ਸ਼ੇਰਪੁਰ ਵਿਖੇ ਕੱਢਿਆ ਜਾਗਰੂਕਤਾ ਮਾਰਚ 05-10-2026
ਸ਼ੇਰਪੁਰ, 4 ਅਕਤੂਬਰ (ਦਰਸ਼ਨ ਸਿੰਘ ਖੇੜੀ, ਮੇਂਘ ਰਾਜ ਜੋਸ਼ੀ) - ਵਿਧਾਨ ਸਭਾ ਹਲਕਾ ਮਹਿਲ ਕਲਾਂ ਅੰਦਰ ਦਿਨੋਂ-ਦਿਨ ਵੱਧ ਰਹੇ ਨਸ਼ੇ ਦੇ ਪ੍ਰਭਾਵ ਨੂੰ ਰੋਕਣ ਲਈ ਕਾਂਗਰਸ ਪਾਰਟੀ ਵਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਕਸਬਾ ਸ਼ੇਰਪੁਰ ਵਿਖੇ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ ਦੀ ਅਗਵਾਈ ਹੇਠ ਜਾਗਰੂਕਤਾ ਮਾਰਚ ਕੱਢਿਆ ਗਿਆ। ਇਹ ਮਾਰਚ ਸਥਾਨਕ ਕਾਤਰੋ ਚੌਂਕ ਤੋਂ ਮੇਨ ਬਾਜਾਰ ’ਚੋਂ ਦੀ ਹੁੰਦਾ ਹੋਇਆ ਬੜੀ ਚੌਂਕ ਵਿਖੇ ਸਮਾਪਤ ਹੋਇਆ, ਜਿਸ ਦਾ ਕਸਬਾ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਬੜੀ ਚੌਂਕ ਬੱਸ ਸਟੈਂਡ ਵਿਖੇ ਕਾਂਗਰਸੀ ਆਗੂਆਂ ਵਲੋਂ ਮੁੱਖ ਮੰਤਰੀ ਤੇ ਪੰਜਾਬ ਸਰਕਾਰ ਵਲੋਂ ਨਸ਼ਿਆਂ ਨੂੰ ਖਤਮ ਕਰਨ ਵਿੱਚ ਅਸਫਲ ਰਹਿਣ ’ਤੇ ਸਰਕਾਰ ਖਿਲਾਫ ਨਾਅਰੇਬਾਜੀ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਵੀ ਫੂਕਿਆ ਗਿਆ। ਨਸ਼ਿਆਂ ਖਿਲਾਫ ਇਸ ਜਾਗਰੂਕਤਾ ਮਾਰਚ ’ਚ ਬਲਾਕ ਕਾਂਗਰਸ ਕਮੇਟੀ ਸ਼ੇਰਪੁਰ ਦੇ ਪ੍ਰਧਾਨ ਜਸਮੇਲ ਸਿੰਘ ਬੜੀ ਸਾਬਕਾ ਸਰਪੰਚ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਕਮਲਜੀਤ ਸਿੰਘ ਚੱਕ ਤੇ ਜਸਮੇਲ ਸਿੰਘ ਬੜੀ ਨੇ ਕਿਹਾ ਕਿ ਅੱਜ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਭੇਟ ਚੜ੍ਹ ਰਹੀ ਹੈ। ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ, ਸਗੋਂ ਸਮਾਜ ਨੂੰ ਬਚਾਉਣ ਦਾ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਹਲਕਾ ਮਹਿਲ ਕਲਾਂ ਕਮਲਜੀਤ ਸਿੰਘ ਚੱਕ, ਬਲਾਕ ਕਾਂਗਰਸ ਕਮੇਟੀ ਦੇ ਸ਼ੇਰਪੁਰ ਪ੍ਰਧਾਨ ਜਸਮੇਲ ਸਿੰਘ ਬੜੀ, ਇੰਦਰਜੀਤ ਸਿੰਘ ਬੜੀ, ਜਿਲ੍ਹਾ ਸਕੱਤਰ ਬਲਵੰਤ ਸ਼ਰਮਾਂ, ਬਲਾਕ ਯੂਥ ਕਾਂਗਰਸ ਸ਼ੇਰਪੁਰ ਦੇ ਪ੍ਰਧਾਨ ਪ੍ਰਿੰਸ ਵਿੱਕੀ ਹੇੜੀਕੇ, ਵੈਦ ਵਿੱਕੀ ਪੰਜਗਰਾਈਆਂ, ਭਾਈ ਸੁਖਪਾਲ ਸਿੰਘ ਛੰਨਾ, ਹਾਕਮ ਸਿੰਘ ਕੰਨਗੋ ਗੰਡੇਵਾਲ, ਚੌਧਰੀ ਬਹਾਦਰ ਸਿੰਘ, ਪਿਆਰਾ ਸਿੰਘ ਬਧੇਸ਼ਾ ਤੋਂ ਇਲਾਵਾ ਆਗੂਆਂ ਤੇ ਵਰਕਰਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ।
Ad Position 22
No active advertisement
ਪਿਛਲੀ ਖ਼ਬਰ ਸ਼ਿਵ ਸ਼ਕਤੀ ਕਾਲਜ ਵਿਖੇ ਚਾਰ ਰੋਜ਼ਾ ਖੇਤਰੀ ਯੁਵਕ ਮੇਲਾ 8 ਤੋਂ ਸ਼ੁਰੂ ਅਗਲੀ ਖ਼ਬਰ ਸਰਪੰਚ ਯੂਨੀਅਨ ਨੇ ਕਾਂਗਰਸੀ ਆਗੂ ਰਜਿੰਦਰ ਦੀਪਾ ਦਾ ਪੁਤਲਾ ਫੂਕਿਆ
Ad Position 24