ਮਿਡ ਡੇਅ ਮੀਲ ਦੀਆਂ ਅਦਾਇਗੀਆਂ ਕਰਨ ਦੇ ਨਵੇਂ ਸਿਸਟਮ ਨੇਂ ਅਧਿਆਪਕ ਕੀਤੇ ਪ੍ਰੇਸ਼ਾਨ
ਸੰਗਰੂਰ, 8 ਅਕਤੂਬਰ (ਧੀਰਜ ਪਸ਼ੌਰੀਆ)-ਪੰਜਾਬ ਦੇ ਸਰਕਾਰੀ ਸਕੂਲਾਂ ’ਚ ਬੱਚਿਆਂ ਨੂੰ ਮਿਲਣ ਵਾਲੇ ਦੁਪਹਿਰ ਦੇ ਭੋਜਨ ਦੇ ਖਰਚੇ ਦੀ ਅਦਾਇਗੀ ਪ੍ਰਣਾਲੀ ਗੁੰਝਲਦਾਰ ਪ੍ਰਕਿਰਿਆ ਕਾਰਨ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੀ ਹੈ। ਕੁਕਿੰਗ ਕਾਸਟ ਦੀ ਰਕਮ ਪਿਛਲੇ ਪੰਜ ਮਹੀਨਿਆਂ ਤੋਂ ਲਟਕਣ ਕਾਰਨ ਸਕੂਲ ਮੁਖੀ ਅਤੇ ਅਧਿਆਪਕਾਂ ਤੇ ਆਰਥਿਕ ਬੋਝ ਲਗਾਤਰ ਵਧ ਰਿਹਾ ਹੈ।
ਸੰਗਰੂਰ, 8 ਅਕਤੂਬਰ (ਧੀਰਜ ਪਸ਼ੌਰੀਆ)-ਪੰਜਾਬ ਦੇ ਸਰਕਾਰੀ ਸਕੂਲਾਂ ’ਚ ਬੱਚਿਆਂ ਨੂੰ ਮਿਲਣ ਵਾਲੇ ਦੁਪਹਿਰ ਦੇ ਭੋਜਨ ਦੇ ਖਰਚੇ ਦੀ ਅਦਾਇਗੀ ਪ੍ਰਣਾਲੀ ਗੁੰਝਲਦਾਰ ਪ੍ਰਕਿਰਿਆ ਕਾਰਨ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੀ ਹੈ। ਕੁਕਿੰਗ ਕਾਸਟ ਦੀ ਰਕਮ ਪਿਛਲੇ ਪੰਜ ਮਹੀਨਿਆਂ ਤੋਂ ਲਟਕਣ ਕਾਰਨ ਸਕੂਲ ਮੁਖੀ ਅਤੇ ਅਧਿਆਪਕਾਂ ਤੇ ਆਰਥਿਕ ਬੋਝ ਲਗਾਤਰ ਵਧ ਰਿਹਾ ਹੈ। ਸਕੂਲ ਹੁਣ ਤੱਕ ਹਜਾਰਾਂ ਰੁਪਏ ਆਪਣੀ ਜੇਬ ’ਚੋਂ ਖਰਚ ਕਰ ਕੇ ਭੋਜਨ ਦਾ ਪ੍ਰਬੰਧ ਕਰ ਚੁੱਕੇ ਹਨ। ਗੌਰਮਿੰਟ ਟੀਚਰਜ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਗੁਰਵਿੰਦਰ ਸਿੰਘ ਸਸਕੋਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜ ਮਹੀਨਿਆਂ ਤੋਂ ਮਿਡ ਡੇ ਮੀਲ ਦੀ ਕੁਕਿੰਗ ਕਾਸਟ ਨਹੀਂ ਭੇਜੀ ਜਾ ਰਹੀ ਹੈ। ਹੁਣ ਕੁਕਿੰਗ ਕਾਸਟ ਦੀ ਅਦਾਇਗੀ ਲਈ ਪੁਰਾਣੀ ਪੀ.ਐਫ.ਐਮ.ਐਸ. ਪ੍ਰਣਾਲੀ ਨੂੰ ਬਦਲ ਕੇ ਐਸ.ਐਨ.ਏ. ਸਪਰਸ ਅਧਾਰਤ ਪ੍ਰਣਾਲੀ ਲਾਗੂ ਕੀਤੀ ਗਈ ਹੈ ਜੋ ਕਿ ਬਹੁਤ ਹੀ ਗੁੰਝਲਦਾਰ ਪ੍ਰਕਿਰਿਆ ਹੈ। ਆਗੂਆਂ ਨੇ ਕਿਹਾ ਕਿ ਇਸ ਪ੍ਰਕਿਰਿਆ ਰਾਹੀਂ ਬਿਲ ਲੈਣੇ ਅਤੇ ਬਿੱਲ ਪਾਸ ਕਰਾਉਣ ਲਈ ਬਿਲ ਜ਼ਿਲ੍ਹਾ ਦਫਤਰ ਭੇਜਣੇ ਪੈਂਦੇ ਹਨ। ਜ਼ਿਲ੍ਹਾ ਦਫਤਰਾਂ ਵਿੱਚ ਇੱਕ ਅਕਾਊਂਟੈਂਟ ਹੋਣ ਕਾਰਨ ਇਹ ਪ੍ਰਕਿਰਿਆ ਹੋਰ ਲੰਮੀ ਹੋਣ ਦਾ ਖਦਸਾ ਹੈ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਿਡ ਡੇਅ ਮੀਲ ਦੀਆਂ ਅਪ੍ਰੈਲ 2026 ਦੀਆਂ ਅਦਾਇਗੀਆਂ ਤੁਰੰਤ ਕੀਤੀਆਂ ਜਾਣ ਅਤੇ ਮਿਡ ਡੇ ਮੀਲ ਦੀ ਕੁਕਿੰਗ ਕਾਸਟ ਦੀ ਰਾਸ਼ੀ ਦਾ ਭੁਗਤਾਨ ਕਰਨ ਲਈ ਪ੍ਰਕਿਰਿਆ ਨੂੰ ਸਰਲ ਕੀਤਾ ਜਾਵੇ।