08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਮੋਹਨਜੀਤ ਸ਼ੇਰੋਂ ਨੇ ਚੁੱਕਿਆ ਲੌਂਗੋਵਾਲ ਵਿਖੇ ਚੋਰੀ ਛਿਪੇ ਰੁੱਖਾਂ ਦੀ ਕਟਾਈ ਦਾ ਮਸਲਾ

ਲੌਂਗੋਵਾਲ, 8 ਅਕਤੂਬਰ (ਵਿਨੋਦ, ਖੰਨਾ) – ਥਾਣਾ ਲੌਂਗੋਵਾਲ ਦੇ ਪਿੱਛੇ ਪਈ ਹਰੇ ਭਰੇ ਰੁੱਖਾਂ ਵਾਲੀ ਸਰਕਾਰੀ ਥਾਂ, ਜਿੱਥੇ ਸਰਕਾਰ ਵਲੋਂ ਸਟੇਡੀਅਮ ਬਣਾਉਣ ਦੀ ਤਜ਼ਵੀਜ਼ ਵੀ ਹੈ, ਇਸ ਥਾਂ ਤੋਂ ਚੋਰੀ ਛਿਪੇ ਰੁੱਖ ਕੱਟੇ ਜਾਣ ਦਾ ਉੱਘੇ ਵਾਤਾਵਰਣ ਪ੍ਰੇਮੀ, ਪੰਥਕ ਅਤੇ ਸਮਜਿਕ ਕਾਰਕੁੰਨ ਮੋਹਨਜੀਤ ਸਿੰਘ ਸ਼ੇਰੋਂ ਨੇ ਗੰਭੀਰ ਨੋਟਿਸ ਲੈਂਦਿਆਂ ਰੁੱਖ ਕੱਟੇ ਜਾਣ ਦੀ ਕਵਾਇਦ ਨੂੰ ਤੁਰੰਤ ਰੋਕੇ ਜਾਣ ਦੀ ਮੰਗ ਕੀਤੀ ਹੈ। ਮੋਹਨਜੀਤ ਸਿੰਘ ਸ਼ੇਰੋਂ ਨੇ ਦੱਸਿਆ ਕਿ ਸਰਕਾਰ ਸਟੇਡੀਅਮ ਬਣਾਉਣ ਦੇ ਨਾਮ ‘ਤੇ ਹਰੇ ਭਰੇ ਜੰਗਲ ਦਾ ਉਜਾੜਾ ਕਰਨ ‘ਤੇ ਤੁਲੀ ਹੋਈ ਹੈ।

Ad Position 21
No active advertisement
ਅਜੀਤ ਡੈਸਕ 09-10-2026
ਲੌਂਗੋਵਾਲ, 8 ਅਕਤੂਬਰ (ਵਿਨੋਦ, ਖੰਨਾ) – ਥਾਣਾ ਲੌਂਗੋਵਾਲ ਦੇ ਪਿੱਛੇ ਪਈ ਹਰੇ ਭਰੇ ਰੁੱਖਾਂ ਵਾਲੀ ਸਰਕਾਰੀ ਥਾਂ, ਜਿੱਥੇ ਸਰਕਾਰ ਵਲੋਂ ਸਟੇਡੀਅਮ ਬਣਾਉਣ ਦੀ ਤਜ਼ਵੀਜ਼ ਵੀ ਹੈ, ਇਸ ਥਾਂ ਤੋਂ ਚੋਰੀ ਛਿਪੇ ਰੁੱਖ ਕੱਟੇ ਜਾਣ ਦਾ ਉੱਘੇ ਵਾਤਾਵਰਣ ਪ੍ਰੇਮੀ, ਪੰਥਕ ਅਤੇ ਸਮਜਿਕ ਕਾਰਕੁੰਨ ਮੋਹਨਜੀਤ ਸਿੰਘ ਸ਼ੇਰੋਂ ਨੇ ਗੰਭੀਰ ਨੋਟਿਸ ਲੈਂਦਿਆਂ ਰੁੱਖ ਕੱਟੇ ਜਾਣ ਦੀ ਕਵਾਇਦ ਨੂੰ ਤੁਰੰਤ ਰੋਕੇ ਜਾਣ ਦੀ ਮੰਗ ਕੀਤੀ ਹੈ। ਮੋਹਨਜੀਤ ਸਿੰਘ ਸ਼ੇਰੋਂ ਨੇ ਦੱਸਿਆ ਕਿ ਸਰਕਾਰ ਸਟੇਡੀਅਮ ਬਣਾਉਣ ਦੇ ਨਾਮ ‘ਤੇ ਹਰੇ ਭਰੇ ਜੰਗਲ ਦਾ ਉਜਾੜਾ ਕਰਨ ‘ਤੇ ਤੁਲੀ ਹੋਈ ਹੈ। ਉਹਨਾਂ ਦੱਸਿਆ ਕਿ ਇਸ ਜੰਗਲ ਵਿੱਚ ਮੋਰਾਂ ਸਮੇਤ ਸੈਂਕੜੇ ਹੋਰਨਾਂ ਪ੍ਰਜਾਤੀਆਂ ਦੇ ਹਜ਼ਾਰਾਂ ਪੰਛੀਆਂ ਦਾ ਰੈਣ ਬਸੇਰਾ ਹੈ। ਇਹ ਥਾਂ ਇਲਾਕੇ ਦੀ ਇਕਲੌਤੀ ਅਜਿਹੀ ਥਾਂ ਹੈ ਜਿੱਥੇ ਭਰਪੂਰ ਆਕਸੀਜ਼ਨ ਅਤੇ ਕੁਦਰਤ ਦਾ ਅਲੌਕਿਕ ਨਜ਼ਾਰਾ ਵੇਖਣ ਨੂੰ ਮਿਲਦਾ ਹੈ। ਇਨ੍ਹਾਂ ਹੀ ਨਹੀਂ ਇਸ ਥਾਂ ‘ਤੇ ਮਾਨਯੋਗ ਅਦਾਲਤ ਨੇ ਰੁੱਖਾਂ ਦੀ ਕਟਾਈ ਕਰਨ ਦੀ ਰੋਕ ਵੀ ਲਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਉਹਨਾਂ ਨੂੰ ਪਤਾ ਲੱਗਿਆ ਕਿ ਨਗਰ ਕੌਂਸਲ ਵਲੋਂ ਇਸ ਥਾਂ ’ਤੇ ਰਾਤ ਨੂੰ ਚੋਰੀ ਛੁਪੇ ਰੁੱਖਾਂ ਦੀ ਕਟਾਈ ਆਰੰਭ ਕੀਤੀ ਗਈ ਹੈ ਜਿਸ ਦੇ ਅੱਜ ਉਹਨਾਂ ਨੂੰ ਸਬੂਤ ਵੀ ਮਿਲੇ ਹਨ। ਉਹਨਾਂ ਮੌਕਾ ਵਿਖਾਉਂਦਿਆਂ ਦੱਸਿਆ ਕਿ ਕੰਧ ਦੇ ਨਾਲ ਨਾਲ ਜੇ.ਸੀ.ਬੀ. ਨਾਲ ਰੁੱਖਾਂ ਨੂੰ ਨਸ਼ਟ ਕਰਨ ਉਪਰੰਤ ਉਸ ਥਾਂ ਨੂੰ ਮਿੱਟੀ ਪਾ ਕੇ ਢੱਕ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਹਨਾਂ ਮੋਹਨਜੀਤ ਇਨਸਾਫ਼ ਕਮੇਟੀ ਦੇ ਆਗੂਆਂ ਚਮਨਦੀਪ ਸਿੰਘ ਮਿਲਖੀ ਅਤੇ ਵਿਜੇ ਲੰਕੇਸ਼ ਦੀ ਗ੍ਰਿਫਤਾਰੀ ਦੀ ਵੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਕੀ ਕਹਿਣਾ ਹੈ ਨਗਰ ਕੌਂਸਲ ਪ੍ਰਧਾਨ ਰਛਪਾਲ ਕੌਰ ਢਿੱਲੋਂ ਦਾ ਇਸ ਸਬੰਧੀ ਜਦ ਨਗਰ ਕੌਸਲ ਪ੍ਰਧਾਨ ਰਛਪਾਲ ਕੌਰ ਢਿੱਲੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦਰੱਖਤਾਂ ਦੀ ਕਟਾਈ ਨਾਲ ਨਗਰ ਕੌਂਸਲ ਦਾ ਕੋਈ ਸਬੰਧ ਨਹੀਂ ਹੈ। ਉਨ੍ਹਾ ਕਿਹਾ ਕਿ ਇਸ ਸਟੇਡੀਅਮ ਦੀ ਉਸਾਰੀ ਲੋਕ ਨਿਰਮਾਣ ਵਿਭਾਗ ਵਲੋ ਕੀਤੀ ਜਾ ਰਹੀ ਹੈ। ਉਨ੍ਹਾ ਕਿਹਾ ਕਿ ਜੇਕਰ ਫਿਰ ਇਸ ਥਾਂ ’ਤੇ ਗੈਰ ਕਾਨੂੰਨੀ ਦਰਖਤਾਂ ਦੀ ਕਟਾਈ ਕੀਤੀ ਜਾਵੇਗੀ ਤਾਂ ਉਹ ਜਰੂਰ ਨੋਟਿਸ ਲੈਣਗੇ। ਪ੍ਰਧਾਨ ਢਿੱਲੋਂ ਨੇ ਅੱਗੇ ਕਿਹਾ ਕਿ ਸਾਡੀ ਜਾਣਕਾਰੀ ਅਨੁਸਾਰ ਰੁੱਖਾਂ,ਮੋਰਾਂ ਅਤੇ ਹੋਰ ਪੰਛੀਆਂ ਲਈ ਇਸ ਥਾਂ ’ਤੇ ਅੱਧਾ ਏਕੜ ਜਗ੍ਹਾ ਜੰਗਲ ਵਜੋਂ ਰੱਖੀ ਜਾਣੀ ਹੈ। ਜਿਸ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਸਟੇਡੀਅਮ ਦੀ ਸਹੂਲਤ ਵੀ ਮਿਲੇਗੀ ।
Ad Position 22
No active advertisement
ਪਿਛਲੀ ਖ਼ਬਰ ਬਾਬਾ ਅਮਨਦੀਪ ਕੌਰ ਖੰਗੂੜਾ ਨੇ ‘ਲੋੜਵੰਦ ਧੀਆਂ ਦੀ ਪੜ੍ਹਾਈ ਦਾ ਖ਼ਰਚਾ ਚੁੱਕਣ ਦੀ ਜ਼ਿੰਮੇਵਾਰੀ ਸੰਭਾਲੀ ਅਗਲੀ ਖ਼ਬਰ ਮਿਡ ਡੇਅ ਮੀਲ ਦੀਆਂ ਅਦਾਇਗੀਆਂ ਕਰਨ ਦੇ ਨਵੇਂ ਸਿਸਟਮ ਨੇਂ ਅਧਿਆਪਕ ਕੀਤੇ ਪ੍ਰੇਸ਼ਾਨ
Ad Position 24