ਸੰਗਰੂਰ ਦੀ ਰਾਮ ਨਗਰ ਬਸਤੀ ’ਚ ਨਸ਼ਿਆਂ ਵਿਰੁੱਧ ਤਲਾਸ਼ੀ ਮੁਹਿੰਮ ਚਲਾਈ, ਕਈ ਸ਼ੱਕੀ ਕੀਤੇ ਕਾਬੂ
ਸੰਗਰੂਰ, 10 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਜ਼ਿਲ੍ਹਾ ਪੁਲਿਸ ਸੰਗਰੂਰ ਵਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਦੇ ਚਲਦਿਆਂ ਸੰਗਰੂਰ ਦੀ ਰਾਮ ਨਗਰ ਬਸਤੀ ’ਚ ਕਾਸੋ ਅਪ੍ਰੇਸ਼ਨ ਚਲਾਇਆ ਗਿਆ। ਇਸ ਮੁਹਿੰਮ ਦੀ ਨਿਗਰਾਨੀ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਗਰੇਵਾਲ ਨੇ ਕੀਤੀ।
ਪ
ਪੁਜੀਸ਼ਨਾਂ ਹਾਸਿਲ ਕਰਨ ਵਾਲੀਆਂ ਵਿਦਿਆਰਥਣ।
11-10-2026
ਸੰਗਰੂਰ, 10 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਜ਼ਿਲ੍ਹਾ ਪੁਲਿਸ ਸੰਗਰੂਰ ਵਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਦੇ ਚਲਦਿਆਂ ਸੰਗਰੂਰ ਦੀ ਰਾਮ ਨਗਰ ਬਸਤੀ ’ਚ ਕਾਸੋ ਅਪ੍ਰੇਸ਼ਨ ਚਲਾਇਆ ਗਿਆ। ਇਸ ਮੁਹਿੰਮ ਦੀ ਨਿਗਰਾਨੀ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਗਰੇਵਾਲ ਨੇ ਕੀਤੀ। ਇਸ ਅਪ੍ਰੇਸ਼ਨ ’ਚ ਐੱਸ.ਪੀ.ਡੀ. ਪਲਵਿੰਦਰ ਸਿੰਘ ਚੀਮਾ, ਐੱਸ.ਪੀ. (ਹੈਡਕੁਆਟਰ) ਸੁਖਅਮਿੰਤ ਸਿੰਘ, ਐੱਸ.ਪੀ. ਸਪੈਸ਼ਲ ਬਰਾਂਚ ਦਵਿੰਦਰ ਅੱਤਰੀ ਸ਼ਾਮਿਲ ਹੋਏ । ਰਾਮ ਨਗਰ ਬਸਤੀ ਦੇ ਹਰ ਘਰ ਦੀ ਪੁਲਿਸ ਵਲੋਂ ਬਰੀਕੀ ਨਾਲ਼ ਛਾਣ-ਬੀਣ ਕੀਤੀ ਗਈ ਅਤੇ ਕਈ ਘਰਾਂ ਦੇ ਬਿਸਤਰਿਆਂ ਰਸੋਈ ਵਿਚਲੇ ਸਾਜੇ ਸਮਾਨ ਅਤੇ ਘਰ ਦੀ ਹੋਰ ਹਿੱਸਿਆਂ ਦੀ ਤਲਾਸ਼ੀ ਵੀ ਪੁਲਿਸ ਵਲੋਂ ਲਈ ਗਈ। ਕਈ ਸ਼ੱਕੀ ਅਨਸਰਾਂ ਨੂੰ ਵੀ ਪੁਲਿਸ ਨੇ ਪੁੱਛਗਿੱਛ ਲਈ ਰੋਕਿਆ ਅਤੇ ਕੁਝ ਨੂੰ ਇਤਹਿਆਤ ਵਜੋਂ ਹਿਰਾਸਤ ਵਿੱਚ ਵੀ ਲਿਆ ਗਿਆ। ਇੱਥੇ ਇਹ ਜ਼ਿਕਰਯੋਗ ਹੈ ਕਿ ਰਾਮ ਨਗਰ ਬਸਤੀ ਸੰਗਰੂਰ ਦੀ ਉਹ ਬਸਤੀ ਹੈ ਜੋ ਨਸ਼ਿਆਂ ਦੇ ਮਾਮਲੇ ਵਿੱਚ ਹਮੇਸ਼ਾ ਹੀ ਸੁਰਖੀਆਂ ’ਚ ਰਹੀ ਹੈ। ਪਿਛਲੇ ਸਮੇਂ ਦੌਰਾਨ ਬਸਤੀ ਦੇ ਕਈ ਨਸ਼ਿਆਂ ਦਾ ਕਾਰੋਬਾਰ ਕਰਨ ਵਾਲ਼ੇ ਵਿਅਕਤੀਆਂ ਖਿਲਾਫ ਪੁਲਿਸ ਨੇ ਸ਼ਿੰਕਜਾ ਕਸਦਿਆਂ ਉਨ੍ਹਾਂ ਦੇ ਘਰ ਵੀ ਢਾਹੇ ਗਏ ਸਨ। ਦੱਸਣਯੋਗ ਗੱਲ ਇਹ ਹੈ ਕਿ ਰਾਮਨਗਰ ਬਸਤੀ ਦੇ ਕਈ ਵਸਨੀਕ ਜਿਨ੍ਹਾਂ ਦਾ ਸੰਬੰਧ ਨਸ਼ਿਆਂ ਨਾਲ਼ ਜੁੜਿਆ ਹੋਇਆ ਹੈ। ਇਸ ਵੇਲ਼ੇ ਜੇਲ੍ਹ ਵਿੱਚ ਹਵਾਲਾਤੀ ਜਾਂ ਕੈਦੀ ਵਜੋਂ ਸਜ਼ਾ ਭੁਗਤ ਰਹੇ ਹਨ। ਪੁਲਿਸ ਦੀ ਨਿਗਾਹ ਵਿੱਚ ਰਹੀ ਇਸ ਰਾਮ ਨਗਰ ਬਸਤੀ ਵਿੱਚ ਅੱਜ ਤੜਕਸਾਰ ਤੋਂ ਹੀ ਪੁਲਿਸ ਬਲ ਜੋ ਭਾਰੀ ਗਿਣਤੀ ਵਿੱਚ ਮੌਜੂਦ ਸੀ, ਵਲੋਂ ਬਸਤੀ ਦੀ ਨਾਕਾਬੰਦੀ ਵੀ ਕੀਤੀ ਗਈ ਸੀ। ਇਸ ਮੌਕੇ ਗੱਲਬਾਤ ਕਰਦਿਆਂ ਪੁਲਿਸ ਮੁਖੀ ਰਵਜੋਤ ਗਰੇਵਾਲ ਨੇ ਕਿਹਾ ਕਿ ਕਾਸੋ ਅਪ੍ਰੇਸ਼ਨ ਰਾਮ ਨਗਰ ਬਸਤੀ ਵਿੱਚ ਚਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ੱਕ ਦੇ ਆਧਾਰ ਉੱਤੇ ਕੁਝ ਸ਼ੱਕੀ ਅਨਸਰ ਵੀ ਪੁਲਿਸ ਨੇ ਕਾਬੂ ਕੀਤੇ ਹਨ। ਇਸ ਮੌਕੇ ਡੀ.ਐੱਸ.ਪੀ (ਆਰ) ਦਲਵੀਰ ਸਿੰਘ ਐੱਸ.ਐੱਚ.ਓ. ਸਿਟੀ ਇੰਸਪੈਕਟਰ ਮਨਪ੍ਰੀਤ ਸਿੰਘ, ਐੱਸ.ਐੱਚ.ਓ. ਸਿਟੀ ਵਨ ਇੰਸਪੈਕਟਰ ਸੁਖਦੀਪ ਸਿੰਘ ਆਦਿ ਅਧਿਕਾਰੀ ਹਾਜ਼ਰ ਸਨ।