11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਐਸ.ਐਸ.ਪੀ. ਖੱਖ ਵਲੋਂ ਨਸ਼ਿਆਂ ਖਿਲਾਫ਼ ਮੁਹਿੰਮ ਅਤੇ ਸਮਾਧਾਨ ਕੈਂਪ ਲਾਉਣੇ ਲੋਕ ਪੱਖੀ ਉਪਰਾਲਾ-ਮੁਸਲਿਮ ਸਿਆਮਾ

ਸੰਗਰੂਰ, 10 ਅਕਤੂਬਰ (ਧੀਰਜ ਪਸ਼ੌਰੀਆ)- ਆਮ ਆਦਮੀ ਪਾਰਟੀ (ਲੀਗਲ ਵਿੰਗ) ਦੇ ਸੂਬਾ ਪ੍ਰਧਾਨ ਗਿਆਨ ਮੂੰਗੋ ਨੇ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਨਾਲ ਬਾਰ ਰੂਮ ਵਿਖੇ ਬੈਠਕ ਕੀਤੀ, ਜਿਸ ਦੌਰਾਨ ਬਾਰ ਦੇ ਸੈਕਟਰੀ ਸੰਸਾਰ ਸਿੰਘ ਮਾਨ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਜ਼ਿਲ੍ਹਾ ਬਾਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਬਾਰ ਨੂੰ ਲਗਾਤਾਰ ਮਿਲ ਰਹੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਿਲ੍ਹਾ ਬਾਰ ’ਚ ਆ ਰਹੇ ਨਵੇਂ ਵਕੀਲਾਂ ਲਈ ਨਵੇਂ ਚੈਂਬਰਾਂ ਦੀ ਜ਼ਰੂਰਤ ਹੈ। ਦੂਜਾ ਵਕੀਲਾਂ ਲਈ ਕੈਸ਼ਲੈੱਸ ਸਿਹਤ ਬੀਮੇ ਦੀ ਵੀ ਜ਼ਰੂਰਤ ਹੈ।

Ad Position 21
No active advertisement
ਅਜੀਤ ਡੈਸਕ 11-10-2026
ਸੰਗਰੂਰ, 10 ਅਕਤੂਬਰ (ਧੀਰਜ ਪਸ਼ੌਰੀਆ)- ਆਮ ਆਦਮੀ ਪਾਰਟੀ (ਲੀਗਲ ਵਿੰਗ) ਦੇ ਸੂਬਾ ਪ੍ਰਧਾਨ ਗਿਆਨ ਮੂੰਗੋ ਨੇ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਨਾਲ ਬਾਰ ਰੂਮ ਵਿਖੇ ਬੈਠਕ ਕੀਤੀ, ਜਿਸ ਦੌਰਾਨ ਬਾਰ ਦੇ ਸੈਕਟਰੀ ਸੰਸਾਰ ਸਿੰਘ ਮਾਨ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਜ਼ਿਲ੍ਹਾ ਬਾਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਬਾਰ ਨੂੰ ਲਗਾਤਾਰ ਮਿਲ ਰਹੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਿਲ੍ਹਾ ਬਾਰ ’ਚ ਆ ਰਹੇ ਨਵੇਂ ਵਕੀਲਾਂ ਲਈ ਨਵੇਂ ਚੈਂਬਰਾਂ ਦੀ ਜ਼ਰੂਰਤ ਹੈ। ਦੂਜਾ ਵਕੀਲਾਂ ਲਈ ਕੈਸ਼ਲੈੱਸ ਸਿਹਤ ਬੀਮੇ ਦੀ ਵੀ ਜ਼ਰੂਰਤ ਹੈ। ਵਕੀਲਾਂ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਗਿਆਨ ਸਿੰਘ ਮੂੰਗੋ ਨੇ ਕਿਹਾ ਕਿ ਉਹ ਵਕੀਲਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਪ੍ਰਧਾਨ ਦੀ ਮਿਲੀ ਜ਼ਿੰਮੇਵਾਰੀ ਤੋਂ ਬਾਅਦ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਬੈਠਕ ਕੀਤੀ ਸੀ ਜਿਸ ਦੌਰਾਨ ਵਕੀਲਾਂ ਦੇ ਚੈਂਬਰਾਂ ਦੇ ਬਿਜਲੀ ਦੇ ਬਿੱਲਾਂ ਨੂੰ ਕਮਰਸ਼ੀਅਲ ਤੋਂ ਘਰੇਲੂ ਸਲੈਬ ਵਿੱਚ ਲਿਆਂਦਾ ਗਿਆ। ਉਨ੍ਹਾਂ ਵਕੀਲਾਂ ਲਈ 10 ਲੱਖ ਰੁਪਏ ਦੇ ਕੈਸ਼ਲੈੱਸ ਸਿਹਤ ਬੀਮੇ ਦੀ ਵਕਾਲਤ ਕਰਦਿਆਂ ਕਿਹਾ ਕਿ ਇਸ ਮੰਗ ਨੂੰ ਵੀ ਸਰਕਾਰ ਅੱਗੇ ਉਠਾ ਕੇ ਇਸ ਨੂੰ ਪੂਰਾ ਕਰਵਾਇਆ ਜਾਵੇਗਾ। ਇਸ ਮੌਕੇ ਲੀਗਲ ਸੈੱਲ ਦੇ ਸਟੇਟ ਸੈਕਟਰੀ ਗੁਰਜੋਤ ਸਿੰਘ ਮਾਂਗਟ, ਲੀਗਲ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਨਹਿਲ, ਲੀਗਲ ਵਿੰਗ ਦੇ ਮਾਲਵਾ ਜ਼ੋਨ ਇੰਚਾਰਜ ਕੁਲਵਿੰਦਰ ਸਿੰਘ ਤੂਰ, ਸੁਨਾਮ ਬਾਰ ਦੇ ਪ੍ਰਧਾਨ ਹਰਦੀਪ ਸਿੰਘ ਭਰੂਰ ਅਤੇ ਸੈਕਟਰੀ ਬਿਕਰਮ ਸਿੰਘ, ਧੂਰੀ ਬਾਰ ਪ੍ਰਧਾਨ ਅਸ਼ਵਨੀ ਕੌਸ਼ਲ, ਮੂਨਕ ਬਾਰ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ, ਲੀਗਲ ਵਿੰਗ ਸੁਨਾਮ ਪ੍ਰਧਾਨ ਵਿਸ਼ਵ ਮੀਤ ਸਿੰਘ ਸਰਾਓ, ਜ਼ਿਲ੍ਹਾ ਬਾਰ ਸੰਗਰੂਰ ਉਪ ਪ੍ਰਧਾਨ ਦਵਿੰਦਰ ਸਿੰਘ ਤੂਰ, ਸਾਬਕਾ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ, ਸਾਬਕਾ ਸੈਕਟਰੀ ਸਿਮਰਨਦੀਪ ਸਿੰਘ ਬਲੱਗਣ, ਸੁਰਜੀਤ ਸਿੰਘ ਗਰੇਵਾਲ, ਲਲਿਤ ਕੁਮਾਰ ਗਰਗ, ਬਲਵੰਤ ਸਿੰਘ ਢੀਂਡਸਾ, ਹਰਮਿੰਦਰ ਸਿੰਘ ਹਰੀਗੜ, ਗੁਰਿੰਦਰ ਪਾਲ ਕਰਤਾਰਪੁਰਾ ਜਸਬੀਰ ਸਿੰਘ ਸਰਾਓ, ਬਿਕਰਮਜੀਤ ਸਿੰਘ ਉਭਾਵਾਲ,ਬਲਜੀਤ ਨਹਿਲ,ਪ੍ਰੀਤਮ ਸਿੰਘ, ਮਨਜਿੰਦਰ ਸਿੰਘ ਬਿੱਟੂ, ਵਿਕਾਸ ਕੁਰੈਸ਼ੀ ਅਤੇ ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਦੀਆਂ ਮੰਡੀਆਂ ’ਚ ਝੋਨੇ ਦੀ ਆਮਦ ’ਚ ਨਹੀਂ ਆਈ ਤੇਜ਼ੀ ਜ਼ਿਲ੍ਹਾ ਸੰਗਰੂਰ ਦੀਆਂ ਸਾਰੀਆਂ ਮੰਡੀਆਂ ਵਿੱਚ ਅਜੇ ਤੱਕ ਸਿ... ਅਗਲੀ ਖ਼ਬਰ ਸੰਗਰੂਰ ਦੀ ਰਾਮ ਨਗਰ ਬਸਤੀ ’ਚ ਨਸ਼ਿਆਂ ਵਿਰੁੱਧ ਤਲਾਸ਼ੀ ਮੁਹਿੰਮ ਚਲਾਈ, ਕਈ ਸ਼ੱਕੀ ਕੀਤੇ ਕਾਬੂ
Ad Position 24