ਸੰਗਰੂਰ ਦੀਆਂ ਮੰਡੀਆਂ ’ਚ ਝੋਨੇ ਦੀ ਆਮਦ ’ਚ ਨਹੀਂ ਆਈ ਤੇਜ਼ੀ
ਜ਼ਿਲ੍ਹਾ ਸੰਗਰੂਰ ਦੀਆਂ ਸਾਰੀਆਂ ਮੰਡੀਆਂ ਵਿੱਚ ਅਜੇ ਤੱਕ ਸਿਰਫ 5200 ਮੀਟਰਕ ਟਨ ਝੋਨੇ ਦੀ ਹੋਈ ਹੈ ਆਮਦ
ਸੰਗਰੂਰ, 10 ਅਕਤੂਬਰ (ਧੀਰਜ ਪਸ਼ੌਰੀਆ) - ਬੇਸ਼ੱਕ ਸਰਕਾਰ ਵਲੋਂ ਝੋਨੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ ਪਰ ਜ਼ਿਲ੍ਹਾ ਸੰਗਰੂਰ ਦੀਆਂ ਅਨਾਜ ਮੰਡੀਆਂ ’ਚ ਝੋਨੇ ਦੀ ਰਫਤਾਰ ਅਜੇ ਬਹੁਤ ਮੱਠੀ ਹੈ। ਦੱਸਿਆ ਜਾ ਰਿਹਾ ਹੈ ਕਿ ਖੇਤਾਂ ਵਿੱਚ ਜਿਆਦਾਤਰ ਥਾਵਾਂ ’ਤੇ ਅਜੇ ਝੋਨੇ ਦੀ ਫਸਲ ਪੱਕਣ ਵਿੱਚ ਪੰਜ ਸੱਤ ਦਿਨ ਲਵੇਗੀ ਜਿਸ ਦੇ ਚਲਦਿਆਂ 15 ਅਕਤੂਬਰ ਤੋਂ ਹੀ ਝੋਨੇ ਦੀ ਆਮਦ ਵਿੱਚ ਤੇਜੀ ਆਵੇਗੀ।
ਆ
ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਦੀਪ ਕੁਮਾਰ ਜੱਗੀ ਅਤੇ ਹੋਰ ਆੜ੍ਹਤੀਏ ਸਮਾਜ ਸੇਵੀ ਦੀਪਕ ਕੌੜਾ ਸਣੇ ਨਗਰ ਪੰਚਾਇਤ ਅਮਰਗੜ੍ਹ ਦੇ ਨੁਮਾਇੰਦਿਆਂ ਦਾ ਸਨਮਾਨ ਕਰਦੇ ਹੋਏ। ਤਸਵੀਰ: ਜਤਿੰਦਰ ਮੰਨਵੀ
11-10-2026
ਸੰਗਰੂਰ, 10 ਅਕਤੂਬਰ (ਧੀਰਜ ਪਸ਼ੌਰੀਆ) - ਬੇਸ਼ੱਕ ਸਰਕਾਰ ਵਲੋਂ ਝੋਨੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀ ਹੈ ਪਰ ਜ਼ਿਲ੍ਹਾ ਸੰਗਰੂਰ ਦੀਆਂ ਅਨਾਜ ਮੰਡੀਆਂ ’ਚ ਝੋਨੇ ਦੀ ਰਫਤਾਰ ਅਜੇ ਬਹੁਤ ਮੱਠੀ ਹੈ। ਦੱਸਿਆ ਜਾ ਰਿਹਾ ਹੈ ਕਿ ਖੇਤਾਂ ਵਿੱਚ ਜਿਆਦਾਤਰ ਥਾਵਾਂ ’ਤੇ ਅਜੇ ਝੋਨੇ ਦੀ ਫਸਲ ਪੱਕਣ ਵਿੱਚ ਪੰਜ ਸੱਤ ਦਿਨ ਲਵੇਗੀ ਜਿਸ ਦੇ ਚਲਦਿਆਂ 15 ਅਕਤੂਬਰ ਤੋਂ ਹੀ ਝੋਨੇ ਦੀ ਆਮਦ ਵਿੱਚ ਤੇਜੀ ਆਵੇਗੀ। ਜਿਲਾ ਮੰਡੀ ਅਫਸਰ ਪ੍ਰਭਲੀਨ ਸਿੰਘ ਚੀਮਾ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੀਆਂ ਮੰਡੀਆਂ ਵਿੱਚ ਇੱਕ ਹਫਤੇ ਵਿੱਚ 5200 ਮੀਟਰਿਕ ਟਨ ਦੇ ਕਰੀਬ ਝੋਨੇ ਦੀ ਆਮਦ ਹੀ ਹੋਈ ਹੈ, ਜਿਸ ਵ’ਚੋਂ 4181 ਮੀਟਰਕ ਟਨ ਝੋਨਾ ਪਨਗਰੇਨ ਸਮੇਤ ਵੱਖ-ਵੱਖ ਖਰੀਦ ਏਜੰਸੀਆਂ ਨੇ ਖਰੀਦ ਲਿਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁੱਕਾ ਝੋਨਾ ਹੀ ਮੰਡਿਆਂ ਵਿੱਚ ਵੇਚਣ ਲਈ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇਸੇ ਦੌਰਾਨ ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਸੈਕਟਰੀ ਨਰਿੰਦਰਪਾਲ, ਸੁਪਰਡੈਂਟ ਗੁਰਜੀਤ ਸਿੰਘ ਲੱਡੀ, ਸੁਪਰਵਾਈਜ਼ਰ ਹਰਿੰਦਰ ਸਿੰਘ, ਸੁਪਰਵਾਈਜ਼ਰ ਬਘੇਲ ਸਿੰਘ, ਆੜ੍ਹਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ, ਸ਼ੀਸ਼ਨ ਕੁਮਾਰ ਤੁੰਗਾਂ, ਵਾਇਸ ਪ੍ਰਧਾਨ ਪ੍ਰਦੀਪ ਸਿੰਗਲਾ, ਕੇਵਲ ਗੁਪਤਾ, ਕਮਲ ਮਿੱਤਲ, ਵਿਜੇ ਜੈਨ, ਮਨੋਜ ਗਰਗ, ਨਰੇਸ਼ ਵਿੱਕੀ, ਨਰਿੰਦਰ ਨਿੰਦੀ, ਹਰਿੰਦਰ ਬਾਵਾ, ਅਮਨ ਪੂਨੀਆਂ, ਦਲਵੀਰ ਔਲਖ, ਜਤਿੰਦਰ ਗਰੇਵਾਲ, ਦਰਸ਼ਨ ਕੁਮਾਰ ਤੁੰਗਾ,ਕੇਸ਼ਵ ਸਿੰਗਲਾ, ਅਕਾਉਟੈਂਟ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਤਿਵਾੜੀ, ਚਰਨਜੀਤ ਸ਼ਰਮਾ, ਸੁਰਜੀਤ ਭੁੱਲਰ, ਬਲਜੀਤ ਕਾਂਝਲਾ,ਗੋਗੀ ਉਭਾਵਾਲ, ਵਕੀਲ ਮਛਾਲ, ਵਰੁਨ ਬੰਟੀ ਦਾ ਕਹਿਣਾ ਹੈ ਕਿ ਅਨਾਜ ਮੰਡੀ ਵਿੱਚ ਬਾਸਮਤੀ ਅਤੇ ਝੋਨਾ ਲੈ ਕੇ ਆਉਣ ਵਾਲੇ ਕਿਸੇ ਵੀ ਕਿਸਾਨ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।