ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਨੇ ਡੀ.ਸੀ. ਨੂੰ ਸੌਂਪਿਆ ਮੰਗ-ਪੱਤਰ
ਅਮਰਗੜ੍ਹ 11 ਅਕਤੂਬਰ (ਪਵਿੱਤਰਸਿੰਘ, ਜਤਿੰਦਰ ਮੰਨਵੀ)-ਦੀ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਜ਼ਿਲ੍ਹਾ ਮਲੇਰਕੋਟਲਾ ਅਤੇ ਸਮੁੱਚੀ ਪੀ. ਪੀ.
ਡ
ਡਿਪਟੀ ਕਮਿਸ਼ਨਰ ਮਲੇਰਕੋਟਲਾ ਨੂੰ ਮੰਗ ਪੱਤਰ ਦਿੰਦੇ ਹੋਏ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਆਗੂ।
12-10-2026
ਅਮਰਗੜ੍ਹ 11 ਅਕਤੂਬਰ (ਪਵਿੱਤਰਸਿੰਘ, ਜਤਿੰਦਰ ਮੰਨਵੀ)-ਦੀ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਜ਼ਿਲ੍ਹਾ ਮਲੇਰਕੋਟਲਾ ਅਤੇ ਸਮੁੱਚੀ ਪੀ.ਪੀ.ਏ. ਪੰਜਾਬ ਦੀ ਟੀਮ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮੂਹ ਫੋਟੋਗ੍ਰਾਫਰ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਸੂਬਾ ਪ੍ਰਧਾਨ ਜੁਝਾਰ ਸਿੰਘ, ਜਨਰਲ ਸੈਕਟਰੀ ਜਸਵਿੰਦਰ ਸਿੰਘ ਸੰਧੂ, ਜੁਆਇੰਟ ਸੈਕਟਰੀ ਲਖਬੀਰ ਸਿੰਘ ਸੋਨੀ ਢੀਂਡਸਾ, ਸਾਊਥ ਜੋਨ ਜੁਆਇੰਟ ਸੈਕਟਰੀ ਇੰਦਰਜੀਤ ਸਿੰਘ,ਸਾਊਥ ਜੁਆਇੰਟ ਸੈਕਟਰੀ ਬਲਵਿੰਦਰ ਸਿੰਘ ਅਤੇ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਤਪਿੰਦਰ ਸਿੰਘ ਸੇਖੋਂ, ਦੀ ਫੋਟੋਗ੍ਰਾਫਰ ਐਸੋਸੀਏਸ਼ਨ ਇਕਾਈ ਅਮਰਗੜ੍ਹ ਦੇ ਪ੍ਰਧਾਨ ਮਨਜੀਤ ਸਿੰਘ,ਦੀ ਫੋਟੋਗ੍ਰਾਫਰ ਐਸੋਸੀਏਸ਼ਨ ਮਲੇਰਕੋਟਲਾ ਪ੍ਰਧਾਨ ਪਰਮਜੀਤ ਸਿੰਘ ਵੱਲੋਂ ਡਿਪਟੀ ਕਮਿਸ਼ਨਰ ਵੀ.ਐੱਸ. ਤਿੜਕੇ ਆਈ.ਏ.ਐੱਸ. ਨੂੰ ਫੋਟੋਗ੍ਰਾਫਰਾਂ ਦੀਆਂ ਸਮੱਸਿਆਵਾਂ ਸਬੰਧੀ ਮੰਗ-ਪੱਤਰ ਸੌਂਪਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਫੋਟੋਗ੍ਰਾਫਰ ਐਸੋਸੀਏਸ਼ਨ ਅਮਰਗੜ੍ਹ ਦੇ ਪ੍ਰਧਾਨ ਮਨਜੀਤ ਸਿੰਘ ਸਿਆਣ ਨੇ ਦੱਸਿਆ ਕਿ ਵਿਆਹ ਸਮਾਗਮਾਂ ਦੌਰਾਨ ਡੀ.ਜੇ. ਦੇ ਦੇਰ ਰਾਤ ਤੱਕ ਚੱਲਣ ਕਾਰਨ ਫੋਟੋਗ੍ਰਾਫਰਾਂ ਨੂੰ ਵਾਪਸੀ ਸਮੇਂ ਲੁੱਟ-ਖੋਹ ਅਤੇ ਹਾਦਸਿਆਂ ਦੇ ਖ਼ਤਰੇ ਅਤੇ ਵਿਆਹਾਂ ਵਿੱਚ ਅਸਲੇ ਦੀ ਵਰਤੋਂ ਨਾਲ ਜਾਨੀ-ਮਾਲੀ ਨੁਕਸਾਨ ਦੇ ਖ਼ਦਸ਼ਿਆਂ ਵੱਲ ਪ੍ਰਸ਼ਾਸਨ ਦਾ ਧਿਆਨ ਦਿਵਾਇਆ ਗਿਆ ਹੈ । ਉਨ੍ਹਾ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਐਸੋਸੀਏਸ਼ਨ ਨੂੰ ਭਰੋਸਾ ਦਿੱਤਾ ਹੈ ਕਿ ਫੋਟੋਗ੍ਰਾਫਰਾਂ ਦੀ ਸੁਰੱਖਿਆ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਸਬੰਧੀ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ ।ਇਸ ਮੌਕੇ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਤਪਿੰਦਰ ਸਿੰਘ ਸੇਖੋਂ, ਬਲਜੀਤ ਕੁਮਾਰ, ਅਮਰਗੜ੍ਹ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ, ਸਕੱਤਰ ਸੋਹਣ ਸਿੰਘ ਸਮੇਤ ਹੋਰ ਅਹੁਦੇਦਾਰ ਹਾਜ਼ਰ ਸਨ।