12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਬਾਬਾ ਗੰਡਾ ਸਿੰਘ ਸਕੂਲ ’ਚ ਸੀ.ਬੀ.ਐੱਸ.ਈ. ਦਾ ਸਮਰੱਥਾ ਵਿਕਾਸ ਪ੍ਰੋਗਰਾਮ ਕਰਵਾਇਆ

ਅਮਰਗੜ੍ਹ, 11 ਅਕਤੂਬਰ ਪਵਿੱਤਰ ਸਿੰਘ, ਜਤਿੰਦਰ ਮੰਨਵੀ)-ਬਾਬਾ ਗੰਡਾ ਸਿੰਘ ਸਕੂਲ, ਅਮਰਗੜ੍ਹ ‘ਚ ਪ੍ਰਿੰਸੀਪਲ ਡਾ. ਸੋਮ ਪ੍ਰਕਾਸ਼ ਦੀ ਯੋਗ ਅਗਵਾਈ ਹੇਠ ‘ਲਰਨਿੰਗ ਆਉਟਕਮਜ਼ ਅਤੇ ਪੈਡਾਗੌਜੀ’ (ਸਿੱਖਣ ਦੇ ਨਤੀਜੇ ਅਤੇ ਅਧਿਆਪਨ ਸ਼ਾਸਤਰ)-ਵਿਸ਼ੇ ’ਤੇ ਇੱਕ ਰੋਜ਼ਾ ਸਮਰੱਥਾ ਵਿਕਾਸ ਪ੍ਰੋਗਰਾਮ ਕਰਵਾਇਆ ਗਿਆ।

Ad Position 21
No active advertisement
ਪ੍ਰੋਗਰਾਮ ਦੀ ਸਮਾਪਤੀ ਮੌਕੇ ਨਿਯੁਕਤੀ ਸਰੋਤਾਂ ਅਤੇ ਪਤਵੰਤਿਆਂ ਦਾ ਧੰਨਵਾਦ ਕਰਦੇ ਹੋਏ ਬਾਬਾ ਗੰਡਾ ਸਿੰਘ ਸਕੂਲ ਦੇ ਪ੍ਰਿੰਸੀਪਲ। 12-10-2026
ਅਮਰਗੜ੍ਹ, 11 ਅਕਤੂਬਰ ਪਵਿੱਤਰ ਸਿੰਘ, ਜਤਿੰਦਰ ਮੰਨਵੀ)-ਬਾਬਾ ਗੰਡਾ ਸਿੰਘ ਸਕੂਲ, ਅਮਰਗੜ੍ਹ ‘ਚ ਪ੍ਰਿੰਸੀਪਲ ਡਾ. ਸੋਮ ਪ੍ਰਕਾਸ਼ ਦੀ ਯੋਗ ਅਗਵਾਈ ਹੇਠ ‘ਲਰਨਿੰਗ ਆਉਟਕਮਜ਼ ਅਤੇ ਪੈਡਾਗੌਜੀ’ (ਸਿੱਖਣ ਦੇ ਨਤੀਜੇ ਅਤੇ ਅਧਿਆਪਨ ਸ਼ਾਸਤਰ)-ਵਿਸ਼ੇ ’ਤੇ ਇੱਕ ਰੋਜ਼ਾ ਸਮਰੱਥਾ ਵਿਕਾਸ ਪ੍ਰੋਗਰਾਮ ਕਰਵਾਇਆ ਗਿਆ। ਅੱਠ ਘੰਟੇ ਨਿਰਵਿਘਨ ਚੱਲੇ ਇਸ ਸਿਖਲਾਈ ਪ੍ਰੋਗਰਾਮ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਸਿੱਖਣ ਦੇ ਨਤੀਜਿਆਂ ਬਾਰੇ ਡੂੰਘੀ ਸਮਝ ਪ੍ਰਦਾਨ ਕਰਨਾ, ਅਧਿਆਪਨ ਵਿਧੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਅਤੇ ਕਲਾਸ ਰੂਮ ਵਿੱਚ ਆਧੁਨਿਕ ਤੇ ਵਿਦਿਆਰਥੀ-ਕੇਂਦਰਿਤ ਸਿੱਖਣ ਦੀਆਂ ਰਣਨੀਤੀਆਂ ਨੂੰ ਉਤਸ਼ਾਹਿਤ ਕਰਨਾ ਸੀ। ਇਸ ਪ੍ਰੋਗਰਾਮ ਵਿੱਚ ਸੀ.ਬੀ.ਐੱਸ.ਈ. ਵੱਲੋਂ ਨਿਯੁਕਤ ਸਰੋਤ ਪਰਮਜੀਤ ਕੌਰ ਅਤੇ ਮੰਜਰੀ ਤੇਜਪਾਲ ਨੇ ਅਧਿਆਪਕਾਂ ਦਾ ਮਾਰਗ ਦਰਸ਼ਨ ਕਰਦਿਆਂ ਵਿਦਿਆਰਥੀਆਂ ਨਾਲ ਚੰਗਾ ਤਾਲਮੇਲ ਅਤੇ ਚੰਗੇ ਨਤੀਜੇ ਲੈਣ ਦੇ ਗੁਰ ਦੱਸੇ । ਉਨ੍ਹਾਂ ਨੇ ਪ੍ਰਭਾਵਸ਼ਾਲੀ ਅਧਿਆਪਨ ਵਿਧੀਆਂ, ਸਿੱਖਣ ਦੇ ਨਤੀਜਿਆਂ ਅਨੁਸਾਰ ਪਾਠ ਯੋਜਨਾਵਾਂ ਤਿਆਰ ਕਰਨ ਅਤੇ ਵਿਦਿਆਰਥੀਆਂ ਦੀ ਅਕਾਦਮਿਕ ਪ੍ਰਗਤੀ ਨੂੰ ਬਿਹਤਰ ਬਣਾਉਣ ਦੇ ਵਿਹਾਰਕ ਤਰੀਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਪ੍ਰੋਗਰਾਮ ਦੀ ਸਮਾਪਤੀ ’ਤੇ ਪ੍ਰਿੰਸੀਪਲ ਡਾ. ਸੋਮ ਪ੍ਰਕਾਸ਼ ਨੇ ਸੀ.ਬੀ.ਐੱਸ.ਈ. ਸੈਂਟਰ ਆਫ਼ ਐਕਸੀਲੈਂਸ ਲੁਧਿਆਣਾ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਸਕੂਲ ਨੂੰ ਇਸ ਮਹੱਤਵਪੂਰਨ ਸਿਖਲਾਈ ਪ੍ਰੋਗਰਾਮ ਦੀ ਮੇਜ਼ਬਾਨੀ ਕਰਨ ਦਾ ਮੌਕਾ ਪ੍ਰਦਾਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਲੌਂਗੋਵਾਲ ਸਟੇਡੀਅਮ ’ਤੇ ਭਖੀ ਸਿਆਸਤ ਅਗਲੀ ਖ਼ਬਰ ਮੀਂਹ ਨਾਲ ਖਨੌਰੀ ਦੀ ਅਨਾਜ ਮੰਡੀ ਬਣੀ ਝੀਲ, ਪਾਣੀ ’ਚ ਡੁੱਬੀਆਂ ਝੋਨੇ ਦੀਆਂ ਬੋਰੀਆਂ
Ad Position 24