13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਬੇਰੁਜ਼ਗਾਰਾਂ ਦਾ ਅਨੋਖਾ ਦੁਸਹਿਰਾ ਫੂਕਣਗੇ ਸਰਕਾਰ ਦੇ ਪੁਤਲੇ

ਸੰਗਰੂਰ,12 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ)-ਪੰਜਾਬ ਸਰਕਾਰ ਨੂੰ ਆਪਣੇ ਰੁਜ਼ਗਾਰ ਵਿਰੋਧੀ ਮੰਨਦੇ ਹੋਏ ਪੰਜਾਬ ਦੇ ਬੇਰੁਜ਼ਗਾਰ ਦੁਸਹਿਰਾ ਮੌਕੇ ਸਥਾਨਕ ਮੁੱਖ ਮੰਤਰੀ ਦੀ ਕੋਠੀ ਅੱਗੇ ਪੰਜਾਬ ਸਰਕਾਰ ਦੇ ਪੁਤਲੇ ਫੂਕ ਕੇ ਅਨੋਖੇ ਤਰੀਕੇ ਨਾਲ ਦੁਸਹਿਰਾ ਮਨਾਉਣਗੇ। ਬੇਰੁਜ਼ਗਾਰ ਸਾਂਝਾ ਮੋਰਚਾ ਦੇ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਅਮਨ ਸੇਖਾ ਅਤੇ ਹਰਜਿੰਦਰ ਝੁਨੀਰ ਨੇ ਦੱਸਿਆ ਕਿ ਉਹ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਆਪਣੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਪਿਛਲੇ ਸਾਢੇ ਚਾਰ ਸਾਲਾਂ ਤੋਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ ਅਤੇ ਹੁਣ ਪਿਛਲੇ ਕਰੀਬ 10 ਮਹੀਨੇ ਤੋਂ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਗੇਟ ਸਾਹਮਣੇ ਪੱਕਾ ਮੋਰਚਾ ਲਗਾ ਕੇ ਬੈਠੇ ਹੋਏ ਹਨ।

Ad Position 21
No active advertisement
ਅਜੀਤ ਡੈਸਕ 13-10-2026
ਸੰਗਰੂਰ,12 ਅਕਤੂਬਰ (ਚੌਧਰੀ ਨੰਦ ਲਾਲ ਗਾਂਧੀ)-ਪੰਜਾਬ ਸਰਕਾਰ ਨੂੰ ਆਪਣੇ ਰੁਜ਼ਗਾਰ ਵਿਰੋਧੀ ਮੰਨਦੇ ਹੋਏ ਪੰਜਾਬ ਦੇ ਬੇਰੁਜ਼ਗਾਰ ਦੁਸਹਿਰਾ ਮੌਕੇ ਸਥਾਨਕ ਮੁੱਖ ਮੰਤਰੀ ਦੀ ਕੋਠੀ ਅੱਗੇ ਪੰਜਾਬ ਸਰਕਾਰ ਦੇ ਪੁਤਲੇ ਫੂਕ ਕੇ ਅਨੋਖੇ ਤਰੀਕੇ ਨਾਲ ਦੁਸਹਿਰਾ ਮਨਾਉਣਗੇ। ਬੇਰੁਜ਼ਗਾਰ ਸਾਂਝਾ ਮੋਰਚਾ ਦੇ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਅਮਨ ਸੇਖਾ ਅਤੇ ਹਰਜਿੰਦਰ ਝੁਨੀਰ ਨੇ ਦੱਸਿਆ ਕਿ ਉਹ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਆਪਣੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਪਿਛਲੇ ਸਾਢੇ ਚਾਰ ਸਾਲਾਂ ਤੋਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ ਅਤੇ ਹੁਣ ਪਿਛਲੇ ਕਰੀਬ 10 ਮਹੀਨੇ ਤੋਂ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਗੇਟ ਸਾਹਮਣੇ ਪੱਕਾ ਮੋਰਚਾ ਲਗਾ ਕੇ ਬੈਠੇ ਹੋਏ ਹਨ। ਉਹਨਾਂ ਦੱਸਿਆ ਕਿ ਉਹ ਦੁਸਹਿਰੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਅਤੇ ਪੂਰੀ ਕੈਬਨਟ ਦੇ ਪੁਤਲੇ ਬਣਾ ਕੇ ਮੁੱਖ ਮੰਤਰੀ ਦੀ ਸਥਾਨ ਕੋਠੀ ਅੱਗੇ ਫੂਕਣਗੇ। ਇਸ ਮੌਕੇ ਗੁਰਪਿਆਰ ਸਿੰਘ, ਗੁਰਵੀਰ ਸਿੰਘ ਮੰਗਵਾਲ ਰਿੰਕੂ ਝਾੜੋ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਫਿਰੌਤੀਆਂ ਦੀ ਦਹਿਸ਼ਤ ਕਾਰਨ ਪੰਜਾਬ ਦੇ ਉਦਯੋਗ ਦੂਜਿਆਂ ਸੂਬਿਆਂ ਨੂੰ ਕਰ ਰਹੇ ਪਲਾਇਨ—ਐਨ. ਕੇ ਸ਼ਰਮਾ ਅਗਲੀ ਖ਼ਬਰ ਮਸਤੂਆਣਾ ਸਾਹਿਬ ‘ਚ ਪੰਜਾਬੀ ਯੂਨੀਵਰਸਿਟੀ ਦੇ ਚਾਰ-ਰੋਜ਼ਾ ਖੇਤਰੀ ਯੁਵਕ ਤੇ ਲੋਕ ਮੇਲੇ ਦਾ ਸ਼ਾਨਦਾਰ ਆਗਾਜ਼ ਸੰਤ ਬਾਬਾ ਅਤ...
Ad Position 24