ਮਾਲੇਰਕੋਟਲਾ ਪੁਲਿਸ ਵਲੋਂ ਦਹਿਲੀਜ਼ ਕਲਾਂ ’ਚ ਗੈਰ-ਕਾਨੂੰਨੀ ਪਟਾਕੇ ਬਣਾਉਣ ਵਾਲੀ ਇਕਾਈ ਦਾ ਪਰਦਾਫਾਸ਼
ਅਹਿਮਦਗੜ, 14 ਅਕਤੂਬਰ (ਸੁਖਜੀਤ ਸਿੰਘ ਖੇੜਾ)-ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਮਾਲੇਰਕੋਟਲਾ ਪੁਲਿਸ ਨੇ ਅਹਿਮਦਗੜ ਨੇੜੇ ਪਿੰਡ ਦਹਿਲੀਜ਼ ਕਲਾਂ ਵਿੱਚ ਬਿਨਾਂ ਲਾਇਸੈਂਸ ਗੈਰ-ਕਾਨੂੰਨੀ ਢੰਗ ਨਾਲ ਪਟਾਕੇ ਬਣਾਉਣ ਅਤੇ ਵਿਸਫੋਟਕ ਸਮੱਗਰੀ ਤਿਆਰ ਕਰਨ ਤੇ ਸਟੋਰ ਕਰਨ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਮੌਕੇ ਤੋਂ ਪਟਾਕੇ ਬਣਾਉਣ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਬਰਾਮਦ ਕੀਤੀ ਹੈ।
ਅਹਿਮਦਗੜ, 14 ਅਕਤੂਬਰ (ਸੁਖਜੀਤ ਸਿੰਘ ਖੇੜਾ)-ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਮਾਲੇਰਕੋਟਲਾ ਪੁਲਿਸ ਨੇ ਅਹਿਮਦਗੜ ਨੇੜੇ ਪਿੰਡ ਦਹਿਲੀਜ਼ ਕਲਾਂ ਵਿੱਚ ਬਿਨਾਂ ਲਾਇਸੈਂਸ ਗੈਰ-ਕਾਨੂੰਨੀ ਢੰਗ ਨਾਲ ਪਟਾਕੇ ਬਣਾਉਣ ਅਤੇ ਵਿਸਫੋਟਕ ਸਮੱਗਰੀ ਤਿਆਰ ਕਰਨ ਤੇ ਸਟੋਰ ਕਰਨ ਦੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਮੌਕੇ ਤੋਂ ਪਟਾਕੇ ਬਣਾਉਣ ਵਿੱਚ ਵਰਤੀ ਜਾਣ ਵਾਲੀ ਸਮੱਗਰੀ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਜਦਕਿ ਸਾਵਧਾਨੀ ਵਜੋਂ ਤਿੰਨ ਹੋਰ ਵਿਅਕਤੀਆਂ ਨੂੰ ਵੀ ਹਿਰਾਸਤ ’ਚ ਲਿਆ ਗਿਆ ਹੈ। ਮਾਮਲੇ ਵਿੱਚ ਨਾਮਜ਼ਦ ਮੁਲਜ਼ਮਾਂ ਦੀ ਪਛਾਣ ਆਫ਼ਤਾਬ ਖ਼ਾਨ, ਵਾਸੀ ਸਰਪੁਰਬਾਸੀ, ਥਾਣਾ ਸ਼ਾਹਪੁਰ, ਤਹਿਸੀਲ ਬੁਢਾਨਾ, ਜ਼ਿਲ੍ਹਾ ਮੁਜ਼ੱਫਰਨਗਰ (ਉੱਤਰ ਪ੍ਰਦੇਸ਼), ਹਾਲ ਵਾਸੀ ਦੇਹਲੀਜ਼ ਕਲਾਂ; ਜਲਾਲੂਦੀਨ ਉਰਫ਼ ਜਾਨੀ, ਵਾਸੀ ਦੇਹਲੀਜ਼ ਕਲਾਂ; ਅਤੇ ਸੁਮਿਤ ਬਾਂਸਲ, ਵਾਸੀ ਬਾਂਸ ਬਾਜ਼ਾਰ, ਮਾਲੇਰਕੋਟਲਾ ਵਜੋਂ ਹੋਈ ਹੈ। ਸੀਨੀਅਰ ਕਪਤਾਨ ਪੁਲਿਸ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਹ ਕਾਰਵਾਈ ਐੱਸ.ਪੀ. (ਡੀ) ਰਮਨਦੀਪ ਭੁੱਲਰ, ਡੀ.ਐੱਸ.ਪੀ. ਸੁਮਿਤ ਸੂਦ ਅਤੇ ਥਾਣਾ ਸਦਰ ਅਹਿਮਦਗੜ੍ਹ ਦੇ ਮੁੱਖ ਅਫ਼ਸਰ ਦੀ ਅਗਵਾਈ ਹੇਠ ਕੀਤੀ ਗਈ। ਮੁਖ਼ਬਰ ਨੇ ਸੂਚਨਾ ਦਿੱਤੀ ਕਿ ਆਫ਼ਤਾਬ ਖ਼ਾਨ ਪਿੰਡ ਦਹਿਲੀਜ਼ ਕਲਾਂ ਸਥਿਤ ਸਾਇਮਨ ਪੈਲੇਸ ਵਿੱਚ ਪਟਾਕੇ ਬਣਾ ਰਿਹਾ ਹੈ। ਇਹ ਥਾਂ ਜਲਾਲੂਦੀਨ ਉਰਫ਼ ਜਾਨੀ ਦੀ ਮਲਕੀਅਤ ਦੱਸੀ ਗਈ ਹੈ। ਦੋਸ਼ ਹੈ ਕਿ ਪਟਾਕੇ ਬਣਾਉਣ ਲਈ ਕੱਚਾ ਮਾਲ ਸੁਮਿਤ ਬਾਂਸਲ ਵਲੋਂ ਮੁਹੱਈਆ ਕਰਵਾਇਆ ਜਾ ਰਿਹਾ ਸੀ। ਇਨ੍ਹਾਂ ’ਚੋਂ ਕਿਸੇ ਕੋਲ ਵੀ ਪਟਾਕੇ ਬਣਾਉਣ ਜਾਂ ਸਟੋਰ ਕਰਨ ਦਾ ਲਾਇਸੈਂਸ ਨਹੀਂ ਸੀ। ਸੂਚਨਾ ਦੇ ਆਧਾਰ ’ਤੇ ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਪਟਾਕੇ ਬਣਾਉਣ ਵਿੱਚ ਵਰਤੀ ਜਾਣ ਵਾਲੀ ਵੱਡੀ ਮਾਤਰਾ ਵਿੱਚ ਸਮੱਗਰੀ ਬਰਾਮਦ ਕੀਤੀ। ਇਸ ਸਬੰਧੀ ਥਾਣਾ ਸਦਰ ਅਹਿਮਦਗੜ੍ਹ ਵਿਖੇ ਐੱਫ.ਆਈ.ਆਰ. ਨੰਬਰ 213, ਮਿਤੀ 13-10-2026, ਵਿਸਫੋਟਕ ਐਕਟ, 1884 ਦੀਆਂ ਧਾਰਾਵਾਂ 9ਬੀ(1)(ਏ) ਅਤੇ 9ਬੀ(2) ਅਤੇ ਭਾਰਤੀ ਨਿਆਂ ਸੰਹਿਤਾ ਦੀ ਧਾਰਾ 3(5) ਤਹਿਤ ਕੇਸ ਦਰਜ ਕੀਤਾ ਗਿਆ ਹੈ।