18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਨਵੀਲਾ ਤੇ ਸ਼ਾਹੀਨ ਨੇ ਜਿੱਤਿਆ ਸੋਨ ਤਗਮਾ

ਮਲੇਰਕੋਟਲਾ, 17 ਅਕਤੂਬਰ (ਮੁਹੰਮਦ ਹਨੀਫ਼ ਥਿੰਦ)- ਇਸਲਾਮੀਆ ਗਰਲਜ਼ ਕਾਲਜ, ਮਲੇਰਕੋਟਲਾ ਦੀਆਂ ਖਿਡਾਰਨਾਂ ਨੇ ਬਾਕਸਿੰਗ ਦੇ ਅੰਤਰ-ਕਾਲਜ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਬਾਹਰਾ ਕਾਲਜ ਆਫ਼ ਲਾਅ ਵਿਖੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿਚ ਕਾਲਜ ਨੇ ਆਲ ਓਵਰ ਦੂਜੀ ਪੁਜ਼ੀਸ਼ਨ ਪ੍ਰਾਪਤ ਕੀਤੀ।

Ad Position 21
No active advertisement
ਅਜੀਤ ਡੈਸਕ 18-10-2026
ਮਲੇਰਕੋਟਲਾ, 17 ਅਕਤੂਬਰ (ਮੁਹੰਮਦ ਹਨੀਫ਼ ਥਿੰਦ)- ਇਸਲਾਮੀਆ ਗਰਲਜ਼ ਕਾਲਜ, ਮਲੇਰਕੋਟਲਾ ਦੀਆਂ ਖਿਡਾਰਨਾਂ ਨੇ ਬਾਕਸਿੰਗ ਦੇ ਅੰਤਰ-ਕਾਲਜ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਬਾਹਰਾ ਕਾਲਜ ਆਫ਼ ਲਾਅ ਵਿਖੇ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਵਿਚ ਕਾਲਜ ਨੇ ਆਲ ਓਵਰ ਦੂਜੀ ਪੁਜ਼ੀਸ਼ਨ ਪ੍ਰਾਪਤ ਕੀਤੀ। ਕਾਲਜ ਦੀ ਨਵੀਲਾ (ਬੀ.ਏ. ਭਾਗ ਪਹਿਲਾ) ਨੇ 48 ਤੋਂ 51 ਕਿਲੋਗ੍ਰਾਮ ਵਰਗ ਵਿਚ ਸੋਨ ਤਗਮਾ, ਸ਼ਾਹੀਨ (ਬੀ.ਏ. ਭਾਗ ਦੂਜਾ) ਨੇ 51 ਤੋਂ 54 ਕਿਲੋਗ੍ਰਾਮ ਵਰਗ ਵਿਚ ਸੋਨ ਤਗਮਾ ਅਤੇ ਸਿਮਰਨਜੀਤ ਕੌਰ ਨੇ 54 ਤੋਂ 57 ਕਿਲੋਗ੍ਰਾਮ ਵਰਗ ਵਿਚ ਕਾਂਸੀ ਤਗਮਾ ਜਿੱਤਿਆ। ਕਾਲਜ ਪਹੁੰਚਣ ‘ਤੇ ਪ੍ਰਿੰਸੀਪਲ ਡਾ.ਰਾਹੀਲਾ ਨੇ ਜੇਤੂ ਖਿਡਾਰਨਾਂ ਅਤੇ ਸਪੋਰਟਸ ਇੰਚਾਰਜ ਪ੍ਰੋਫੈਸਰ ਨਸੀਮਾ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਜਿੱਤ ਵਿਦਿਆਰਥਣਾਂ ਦੀ ਸਖ਼ਤ ਮਿਹਨਤ ਅਤੇ ਸਪੋਰਟਸ ਵਿਭਾਗ ਦੀ ਲਗਨ ਦਾ ਨਤੀਜਾ ਹੈ। ਸ਼ਾਹੀਨ ਅਤੇ ਨਵੀਲਾ ਦੀ ਰਾਜਸਥਾਨ ਵਿਖੇ ਹੋ ਰਹੀ ਆਲ ਇੰਡੀਆ ਇੰਟਰ-ਯੂਨੀਵਰਸਿਟੀ ਚੈਂਪੀਅਨਸ਼ਿਪ ਲਈ ਚੋਣ ਹੋ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਗੋਇਲ ਵਲੋਂ ਦੋ ਸਟੀਲ ਫੁੱਟ ਬ੍ਰਿਜਾਂ ਦੀ ਸਥਾਪਨਾ ਦੇ ਕੰਮ ਦੀ ਸ਼ੁਰੂਆਤ ਅਗਲੀ ਖ਼ਬਰ ਗਰੇਵਾਲ ਨੇ ਕੀਤਾ ਖੂਨ ਦਾਨ
Ad Position 24