ਕੈਬਨਿਟ ਮੰਤਰੀ ਗੋਇਲ ਵਲੋਂ ਦੋ ਸਟੀਲ ਫੁੱਟ ਬ੍ਰਿਜਾਂ ਦੀ ਸਥਾਪਨਾ ਦੇ ਕੰਮ ਦੀ ਸ਼ੁਰੂਆਤ
ਲਹਿਰਾਗਾਗਾ, 17 ਅਕਤੂਬਰ (ਖੋਖਰ)- ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਹਲਕਾ ਲਹਿਰਾ ਦੇ ਪਿੰਡਾਂ ਅਤੇ ਸ਼ਹਿਰੀ ਖੇਤਰ ਦੇ ਵਸਨੀਕਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਅੱਜ ਦਿਆਲਪੁਰਾ ਰਜਬਾਹੇ ਅਤੇ ਘੱਗਰ ਬ੍ਰਾਂਚ ਨਹਿਰ ’ਤੇ ਦੋ ਸਟੀਲ ਫੁੱਟ ਬ੍ਰਿਜਾਂ ਦੀ ਸਥਾਪਨਾ ਲਈ ਟੱਕ ਲਗਾ ਕੇ ਕੰਮ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਕਿਹਾ ਕਿ ਇਨ੍ਹਾਂ ਪੁਲਾਂ ਦੇ ਬਣਨ ਨਾਲ ਕਿਸਾਨਾਂ, ਮਜ਼ਦੂਰਾਂ ਅਤੇ ਸ਼ਹਿਰ ਵਾਸੀਆਂ ਨੂੰ ਰੋਜ਼ਾਨਾ ਆਵਾਜਾਈ ਵਿੱਚ ਆਉਂਦੀਆਂ ਮੁਸ਼ਕਿਲਾਂ ਤੋਂ ਵੱਡੀ ਰਾਹਤ ਮਿਲੇਗੀ।
ਲਹਿਰਾਗਾਗਾ, 17 ਅਕਤੂਬਰ (ਖੋਖਰ)- ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਹਲਕਾ ਲਹਿਰਾ ਦੇ ਪਿੰਡਾਂ ਅਤੇ ਸ਼ਹਿਰੀ ਖੇਤਰ ਦੇ ਵਸਨੀਕਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਅੱਜ ਦਿਆਲਪੁਰਾ ਰਜਬਾਹੇ ਅਤੇ ਘੱਗਰ ਬ੍ਰਾਂਚ ਨਹਿਰ ’ਤੇ ਦੋ ਸਟੀਲ ਫੁੱਟ ਬ੍ਰਿਜਾਂ ਦੀ ਸਥਾਪਨਾ ਲਈ ਟੱਕ ਲਗਾ ਕੇ ਕੰਮ ਦੀ ਸ਼ੁਰੂਆਤ ਕਰਵਾਈ। ਉਨ੍ਹਾਂ ਕਿਹਾ ਕਿ ਇਨ੍ਹਾਂ ਪੁਲਾਂ ਦੇ ਬਣਨ ਨਾਲ ਕਿਸਾਨਾਂ, ਮਜ਼ਦੂਰਾਂ ਅਤੇ ਸ਼ਹਿਰ ਵਾਸੀਆਂ ਨੂੰ ਰੋਜ਼ਾਨਾ ਆਵਾਜਾਈ ਵਿੱਚ ਆਉਂਦੀਆਂ ਮੁਸ਼ਕਿਲਾਂ ਤੋਂ ਵੱਡੀ ਰਾਹਤ ਮਿਲੇਗੀ। ਦਿਆਲਪੁਰਾ ਰਜਬਾਹੇ ’ਤੇ ਬਣਨ ਵਾਲੇ ਪੁਲ ਬਾਰੇ ਜਾਣਕਾਰੀ ਦਿੰਦਿਆਂ ਗੋਇਲ ਨੇ ਦੱਸਿਆ ਕਿ ਪਿੰਡ ਖਾਈ, ਅੜਕਵਾਸ ਅਤੇ ਰਾਮਗੜ੍ਹ ਦੇ ਕਈ ਕਿਸਾਨਾਂ ਦੀਆਂ ਜ਼ਮੀਨਾਂ ਰਜਬਾਹੇ ਦੇ ਦੂਜੇ ਪਾਸੇ ਪੈਂਦੀਆਂ ਹਨ। ਪਿੰਡ ਇੱਕ ਪਾਸੇ ਅਤੇ ਖੇਤ ਦੂਜੇ ਪਾਸੇ ਹੋਣ ਕਾਰਨ ਕਿਸਾਨਾਂ ਨੂੰ ਖੇਤੀਬਾੜੀ ਦੇ ਰੋਜ਼ਾਨਾ ਕੰਮਾਂ ਲਈ ਆਉਣ-ਜਾਣ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਖ਼ਾਸ ਤੌਰ ’ਤੇ ਪਸ਼ੂਆਂ ਲਈ ਹਰਾ ਚਾਰਾ ਲਿਆਉਣ ਅਤੇ ਰੇਹੜੀਆਂ ਰਾਹੀਂ ਸਾਮਾਨ ਲਿਜਾਣ ਵਿੱਚ ਵੱਡੀ ਦਿੱਕਤ ਆਉਂਦੀ ਸੀ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਇਸ ਲੋੜ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕਰਵਾਏ ਗਏ ਸਟੀਲ ਫੁੱਟ ਬ੍ਰਿਜ ਨੂੰ ਰਜਬਾਹੇ ’ਤੇ ਸਥਾਪਿਤ ਕਰਨ ਦਾ ਕੰਮ ਅੱਜ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਹ ਕੰਮ ਇੱਕ ਹਫ਼ਤੇ ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਘੱਗਰ ਬ੍ਰਾਂਚ ਨਹਿਰ ’ਤੇ ਬਣਨ ਵਾਲੇ ਦੂਜੇ ਪੁਲ ਬਾਰੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਨਗਰ ਕੌਂਸਲ ਲਹਿਰਾਗਾਗਾ ਦੇ ਵਾਰਡ ਨੰਬਰ 13, 14 ਅਤੇ 15 ਸਮੇਤ ਨੇੜਲੇ ਵਾਰਡਾਂ ਦੇ ਵਸਨੀਕਾਂ ਨੂੰ ਨਹਿਰ ਪਾਰ ਜਾਣ ਲਈ ਲੰਮਾ ਚੱਕਰ ਕੱਟਣਾ ਪੈਂਦਾ ਸੀ। ਉੱਥੇ ਮੌਜੂਦ ਪੁਰਾਣੇ ਲੱਕੜ ਦੇ ਪੁਲ ਤੋਂ ਰੇਹੜੀਆਂ ਆਦਿ ਨਹੀਂ ਲੰਘ ਸਕਦੀਆਂ ਸਨ। ਗੋਇਲ ਨੇ ਕਿਹਾ ਕਿ ਇਸ ਮੰਗ ਨੂੰ ਪੂਰਾ ਕਰਦਿਆਂ ਘੱਗਰ ਬ੍ਰਾਂਚ ਨਹਿਰ ’ਤੇ ਵੀ ਸਟੀਲ ਫੁੱਟ ਬ੍ਰਿਜ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ । ਇਹ ਕੰਮ ਅਗਲੇ 20 ਦਿਨਾਂ ਅੰਦਰ ਮੁਕੰਮਲ ਕਰਕੇ ਪੁਲ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਇਸ ਮੌਕੇ ਪਿੰਡ ਖਾਈ, ਰਾਮਗੜ੍ਹ ਅਤੇ ਅੜਕਵਾਸ ਦੇ ਪਤਵੰਤੇ, ਨਗਰ ਕੌਂਸਲ ਲਹਿਰਾਗਾਗਾ ਦੇ ਪ੍ਰਧਾਨ ਕਾਂਤਾ ਗੋਇਲ ਸਮੇਤ ਹੋਰ ਹਾਜ਼ਰ ਸਨ।