18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਭਾਈ ਅਵਤਾਰ ਸਿੰਘ ਸ਼ੇਰੋਂ ਹਿਰਾਸਤ ਉਪਰੰਤ ਰਿਹਾਅ ਨਸ਼ਿਆਂ ਖ਼ਿਲਾਫ਼ ਅਵਾਜ਼ ਬੁਲੰਦ ਕਰਦੇ ਰਹਾਂਗੇ-ਅਵਤਾਰ ਸਿੰਘ ਸ਼ੇਰੋਂ

ਲੌਂਗੋਵਾਲ, 17 ਅਕਤੂਬਰ, (ਵਿਨੋਦ, ਸ. ਖੰਨਾ) - ਮਾਨਸਾ ਦੇ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਸਬੰਧੀ ਪੰਥਕ ਧਿਰਾਂ ਵਲੋਂ ਦਿੱਤੇ ਸੰਘਰਸ਼ ਦੇ ਸੱਦੇ ਤੋਂ ਬਾਅਦ ਹਲਕਾ ਸੁਨਾਮ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਭਾਈ ਅਵਤਾਰ ਸਿੰਘ ਸ਼ੇਰੋਂ ਨੂੰ ਹਿਰਾਸਤ ਅਤੇ ਕੇਸ ਦਰਜ਼ ਕਰਨ ਉਪਰੰਤ ਦੂਸਰੇ ਦਿਨ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 18-10-2026
ਲੌਂਗੋਵਾਲ, 17 ਅਕਤੂਬਰ, (ਵਿਨੋਦ, ਸ. ਖੰਨਾ) - ਮਾਨਸਾ ਦੇ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਸਬੰਧੀ ਪੰਥਕ ਧਿਰਾਂ ਵਲੋਂ ਦਿੱਤੇ ਸੰਘਰਸ਼ ਦੇ ਸੱਦੇ ਤੋਂ ਬਾਅਦ ਹਲਕਾ ਸੁਨਾਮ ਤੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਭਾਈ ਅਵਤਾਰ ਸਿੰਘ ਸ਼ੇਰੋਂ ਨੂੰ ਹਿਰਾਸਤ ਅਤੇ ਕੇਸ ਦਰਜ਼ ਕਰਨ ਉਪਰੰਤ ਦੂਸਰੇ ਦਿਨ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਹੈ। ਰਿਹਾਈ ਉਪਰੰਤ ਪਿੰਡ ਪੁੱਜੇ ਭਾਈ ਸ਼ੇਰੋਂ ਨੇ ਦੱਸਿਆ ਕਿ ਭਾਈ ਪਰਮਿੰਦਰ ਸਿੰਘ ਝੋਟਾ ਦੀ ਸ਼ਹਾਦਤ ਉਪਰੰਤ ਇਨਸਾਫ਼ ਦੇ ਸੰਘਰਸ਼ ਲਈ ਉਨ੍ਹਾਂ ਮਾਨਸਾ ਜਾਣਾ ਸੀ ਪ੍ਰੰਤੂ ਥਾਣਾ ਚੀਮਾ ਦੀ ਪੁਲਿਸ ਵਲੋਂ ਉਨ੍ਹਾਂ ਨੂੰ ਸਵੇਰੇ 4 ਵਜੇ ਹੀ ਘਰੋਂ ਚੁੱਕ ਲਿਆ ਗਿਆ। ਭਾਈ ਅਵਤਾਰ ਸਿੰਘ ਸ਼ੇਰੋਂ ਦੀ ਰਿਹਾਈ ਤੋਂ ਬਾਅਦ ਉਨ੍ਹਾਂ ਦਾ ਪੰਥਕ ਆਗੂਆਂ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਜਥੇ. ਬਰਮਾ ਸਿੰਘ, ਭਾਈ ਬਲਜੀਤ ਸਿੰਘ, ਭਾਈ ਗੁਲਜ਼ਾਰ ਸਿੰਘ, ਭਾਈ ਗੁਰਜੰਟ ਸਿੰਘ, ਭਾਈ ਪ੍ਰਗਟ ਸਿੰਘ, ਨੰਬਰਦਾਰ ਅਮਰੀਕ ਸਿੰਘ ਅਤੇ ਨੌਜਵਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅਨਏਡਿਡ ਅਧਿਆਪਕਾਂ ਵਲੋਂ ਧੂਰੀ ਵਿਖੇ ਕੱਕੜਵਾਲ ਚੌਕ ਵਿਖੇ ਧਰਨਾ ਅੱਜ ਅਗਲੀ ਖ਼ਬਰ ਕੈਬਨਿਟ ਮੰਤਰੀ ਗੋਇਲ ਵਲੋਂ ਦੋ ਸਟੀਲ ਫੁੱਟ ਬ੍ਰਿਜਾਂ ਦੀ ਸਥਾਪਨਾ ਦੇ ਕੰਮ ਦੀ ਸ਼ੁਰੂਆਤ
Ad Position 24