19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਅੰਤਰ ਕਾਲਜ ਬਾਕਸਿੰਗ ਚੈਂਪੀਅਨਸ਼ਿਪ ’ਚ ਸੋਨ ਤਗਮਾ ਜੇਤੂ ਸਿਮਰਨਜੀਤ ਕੌਰ ਦਾ ਸਨਮਾਨ

ਸੰਦੌੜ, 18 ਅਕਤੂਬਰ (ਗੁਰਪ੍ਰੀਤ ਸਿੰਘ ਚੀਮਾ)-ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਦੀ ਬੀ. ਕਾਮ ਭਾਗ ਪਹਿਲਾ ਦੀ ਵਿਦਿਆਰਥਣ ਅਤੇ ਹੋਣਹਾਰ ਖਿਡਾਰਨ ਸਿਮਰਨਜੀਤ ਕੌਰ ਨੇ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਬਾਕਸਿੰਗ ਚੈਂਪੀਅਨਸ਼ਿਪ ਵਿਚ ਸੋਨੇ ਦਾ ਤਗਮਾ ਜਿੱਤ ਕੇ ਕਾਲਜ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ।

Ad Position 21
No active advertisement
ਅਜੀਤ ਡੈਸਕ 19-10-2026
ਸੰਦੌੜ, 18 ਅਕਤੂਬਰ (ਗੁਰਪ੍ਰੀਤ ਸਿੰਘ ਚੀਮਾ)-ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਦੀ ਬੀ.ਕਾਮ ਭਾਗ ਪਹਿਲਾ ਦੀ ਵਿਦਿਆਰਥਣ ਅਤੇ ਹੋਣਹਾਰ ਖਿਡਾਰਨ ਸਿਮਰਨਜੀਤ ਕੌਰ ਨੇ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਬਾਕਸਿੰਗ ਚੈਂਪੀਅਨਸ਼ਿਪ ਵਿਚ ਸੋਨੇ ਦਾ ਤਗਮਾ ਜਿੱਤ ਕੇ ਕਾਲਜ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਜਗਦੀਪ ਸਿੰਘ ਨੇ ਦੱਸਿਆ ਕਿ ਸਿਮਰਨਜੀਤ ਕੌਰ ਨੇ 70 ਕਿਲੋ ਭਾਰ ਵਰਗ ਵਿਚ ਹਿੱਸਾ ਲੈ ਕੇ ਆਪਣੀਆਂ ਸਾਰੀਆਂ ਬਾਊਟਾਂ ਸ਼ਾਨਦਾਰ ਤਰੀਕੇ ਨਾਲ ਜਿੱਤੀਆਂ। ਸਿਮਰਨਜੀਤ ਕੌਰ ਦਾ ਕਾਲਜ ਪਹੁੰਚਣ ’ਤੇ ਪ੍ਰਿੰਸੀਪਲ, ਸਟਾਫ਼ ਅਤੇ ਪ੍ਰਬੰਧਕਾਂ ਵਲੋਂ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਡਾ. ਬਲਵੰਤ ਸਿੰਘ ਸੰਧੂ ਨੇ ਸਿਮਰਨਜੀਤ ਕੌਰ ਨੂੰ ਮੁਬਾਰਕਬਾਦ ਦਿੰਦਿਆਂ ਉਸ ਦਾ ਹੌਸਲਾ ਵਧਾਇਆ। ਸਿਮਰਨਜੀਤ ਕੌਰ ਦੀ ਇਸ ਪ੍ਰਾਪਤੀ ’ਤੇ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਚੌਧਰੀ ਹਰਦੇਵ ਸਿੰਘ, ਜਨਰਲ ਸਕੱਤਰ ਸਤਵੰਤ ਸਿੰਘ, ਡਾ ਬਚਿੱਤਰ ਸਿੰਘ, ਡਾ ਕਰਮਜੀਤ ਸਿੰਘ, ਡਾ ਹਰਮਨ ਸਿੰਘ, ਡਾ ਕਪਿਲ ਦੇਵ ਗੋਇਲ, ਪ੍ਰੋ ਸ਼ੇਰ ਸਿੰਘ, ਪ੍ਰੋ ਦਿਲਪ੍ਰੀਤ ਸਿੰਘ, ਪ੍ਰੋ ਸੰਦੀਪ ਕੌਰ, ਪ੍ਰੋ ਗਗਨਦੀਪ ਕੌਰ, ਪ੍ਰੋ ਹਰਮਨਦੀਪ ਸਿੰਘ, ਜਸ਼ਨਦੀਪ ਕੌਰ, ਪ੍ਰੋ ਹਰਮਨਦੀਪ ਕੌਰ, ਪ੍ਰੋ ਕਮਲਜੀਤ ਕੌਰ ਸਮੇਤ ਬਾਕੀ ਸਟਾਫ਼ ਨੇ ਵੀ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਪੁਲਿਸ ਅੜਿੱਕੇ 25 ਵਾਂ ਦੁਸਹਿਰਾ ਮੇਲਾ ਕੱਲ੍ਹ ਅਗਲੀ ਖ਼ਬਰ ਕਰੋੜਾਂ ਰੁਪਏ ਖਰਚ ਕੇ ਚੌੜੀ ਕੀਤੀ ਸੜਕ ’ਤੇ ਟਰਾਲਿਆਂ ਦੀਆਂ ਵਰਕਸ਼ਾਪਾਂ ਬਣਨ ਕਾਰਨ ਉੱਠੇ ਸਵਾਲ ਸਕੂਟਰੀਆਂ ਦੇ ਚਲਾਨ ਕੱਟ...
Ad Position 24