ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਸਮੂਹ ਪੰਜਾਬੀ ਹੰਭਲਾ ਮਾਰਨ - ਚੇਅਰਮੈਨ ਚੌਂਦਾ
ਮਾਲੇਰਕੋਟਲਾ, 18 ਅਕਤੂਬਰ (ਮਨਜਿੰਦਰ ਸਿੰਘ ਸਰੌਦ)-ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਸਮੂਹ ਸੰਸਥਾਵਾਂ ਤੇ ਪੰਜਾਬੀ ਇਕੱਠੇ ਹੋ ਕੇ ਹੰਭਲਾ ਮਾਰਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਹਿਕਾਰੀ ਮੰਡੀਕਰਨ ਸਭਾ ਮਲੇਰਕੋਟਲਾ ਦੇ ਸਾਬਕਾ ਚੇਅਰਮੈਨ ਤੇ ਮਾਰਕਿਟ ਕਮੇਟੀ ਅਮਰਗੜ੍ਹ ਦੇ ਸਾਬਕਾ ਉਪ ਚੇਅਰਮੈਨ ਜਥੇਦਾਰ ਹਰਬੰਸ ਸਿੰਘ ਚੌਂਦਾ ਨੇ ਗੱਲਬਾਤ ਦੌਰਾਨ ਕੀਤਾ ।
ਮਾਲੇਰਕੋਟਲਾ, 18 ਅਕਤੂਬਰ (ਮਨਜਿੰਦਰ ਸਿੰਘ ਸਰੌਦ)-ਪਲੀਤ ਹੋ ਰਹੇ ਵਾਤਾਵਰਨ ਨੂੰ ਬਚਾਉਣ ਲਈ ਸਮੂਹ ਸੰਸਥਾਵਾਂ ਤੇ ਪੰਜਾਬੀ ਇਕੱਠੇ ਹੋ ਕੇ ਹੰਭਲਾ ਮਾਰਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਹਿਕਾਰੀ ਮੰਡੀਕਰਨ ਸਭਾ ਮਲੇਰਕੋਟਲਾ ਦੇ ਸਾਬਕਾ ਚੇਅਰਮੈਨ ਤੇ ਮਾਰਕਿਟ ਕਮੇਟੀ ਅਮਰਗੜ੍ਹ ਦੇ ਸਾਬਕਾ ਉਪ ਚੇਅਰਮੈਨ ਜਥੇਦਾਰ ਹਰਬੰਸ ਸਿੰਘ ਚੌਂਦਾ ਨੇ ਗੱਲਬਾਤ ਦੌਰਾਨ ਕੀਤਾ । ਉਨ੍ਹਾਂ ਕਿਹਾ ਕਿ ਪਹਿਲਾਂ ਵਿਕਾਸ ਦੇ ਨਾਂ ’ਤੇ ਸੂਬੇ ਅੰਦਰ ਦਰੱਖਤਾਂ ਦਾ ਕਤਲੇਆਮ ਕੀਤਾ ਗਿਆ । ਸੜਕਾਂ ਕਿਨਾਰੇ ਖੜੇ ਦਰੱਖਤਾਂ ਨੂੰ ਅਸੀਂ ਖਤਮ ਕਰ ਦਿੱਤਾ । ਧਰਤੀ ਹੇਠਲੇ ਪਾਣੀ ਦੇ ਵੀ ਪਿਛਲੇ ਲੰਬੇ ਸਮੇਂ ਤੋਂ ਬੇਹੱਦ ਡੂੰਘਾਈ ਵੱਲ ਜਾਣ ਕਾਰਨ ਖੇਤੀ ਸੈਕਟਰ ਦੇ ਅੰਦਰ ਕਿਸਾਨ ਵਰਗ ਨੂੰ ਮੁਸ਼ਕਿਲਾਂ ਆ ਰਹੀਆਂ ਹਨ । ਚੇਅਰਮੈਨ ਚੌਂਦਾ ਨੇ ਆਖਿਆ ਕਿ ਜੇਕਰ ਸਮੂਹ ਪੰਜਾਬੀ ਅਤੇ ਸੰਸਥਾਵਾਂ ਵਾਤਾਵਰਨ ਨੂੰ ਬਚਾਉਣ ਦੇ ਲਈ ਅੱਗੇ ਆਉਣ ਤਾਂ ਹੀ ਸਾਡੀਆਂ ਅਗਲੀਆਂ ਪੀੜ੍ਹੀਆਂ ਚੰਗੇ ਵਾਤਾਵਰਨ ਵਿੱਚ ਸਾਹ ਲੈ ਸਕਣਗੀਆਂ ।