ਅਗਰਵਾਲ ਸਮਾਜ ਦੀ ਹੋਈ ਮੀਟਿੰਗ
ਅਹਿਮਦਗੜ੍ਹ, 18 ਅਕਤੂਬਰ (ਰਣਧੀਰ ਸਿੰਘ ਮਹੋਲੀ, ਰਵਿੰਦਰ ਪੁਰੀ, ਸੁਖਜੀਤ ਸਿੰਘ ਖੇੜਾ)-ਮਹਾਰਾਜਾ ਅਗਰਸੇਨ ਦੀ ਜੈਅੰਤੀ ਦੇ ਸਬੰਧ ’ਚ ਅਗਰਵਾਲ ਸਮਾਜ ਦੇ ਨੁਮਾਇੰਦਿਆਂ ਪ੍ਰਧਾਨ ਧਰਮਵੀਰ ਗਰਗ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਸਰਪ੍ਰਸਤ ਨਰੇਸ਼ ਕੁਮਾਰ ਕਾਲਾ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੁਮਾਰ ਕੁਰੜ, ਮੀਤ ਪ੍ਰਧਾਨ ਐਡਵੋਕੇਟ ਕਲਿਆਣ ਗਰਗ, ਰਮੇਸ਼ ਸਿੰਗਲਾ ਅਤੇ ਸਕੱਤਰ ਤਰਸੇਮ ਗਰਗ ਸਮੇਤ ਹੋਰ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਸਕੱਤਰ ਤਰਸੇਮ ਗਰਗ ਨੇ ਦੱਸਿਆ ਕਿ ਮਹਾਰਾਜਾ ਅਗਰਸੇਨ ਦੀ ਜੈਅੰਤੀ ਨਵਰਾਤਰਿਆਂ ਦੌਰਾਨ ਕਿਸੇ ਵੀ ਨਵਰਾਤਰੇ ਨੂੰ ਮਨਾਈ ਜਾ ਸਕਦੀ ਹੈ ।
ਅ
ਅਗਰਵਾਲ ਸਮਾਜ ਦੇ ਪ੍ਰਧਾਨ ਧਰਮਵੀਰ ਗਰਗ ਅਤੇ ਸਕੱਤਰ ਤਰਸੇਮ ਗਰਗ।
19-10-2026
ਅਹਿਮਦਗੜ੍ਹ, 18 ਅਕਤੂਬਰ (ਰਣਧੀਰ ਸਿੰਘ ਮਹੋਲੀ, ਰਵਿੰਦਰ ਪੁਰੀ, ਸੁਖਜੀਤ ਸਿੰਘ ਖੇੜਾ)-ਮਹਾਰਾਜਾ ਅਗਰਸੇਨ ਦੀ ਜੈਅੰਤੀ ਦੇ ਸਬੰਧ ’ਚ ਅਗਰਵਾਲ ਸਮਾਜ ਦੇ ਨੁਮਾਇੰਦਿਆਂ ਪ੍ਰਧਾਨ ਧਰਮਵੀਰ ਗਰਗ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਸਰਪ੍ਰਸਤ ਨਰੇਸ਼ ਕੁਮਾਰ ਕਾਲਾ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੁਮਾਰ ਕੁਰੜ, ਮੀਤ ਪ੍ਰਧਾਨ ਐਡਵੋਕੇਟ ਕਲਿਆਣ ਗਰਗ, ਰਮੇਸ਼ ਸਿੰਗਲਾ ਅਤੇ ਸਕੱਤਰ ਤਰਸੇਮ ਗਰਗ ਸਮੇਤ ਹੋਰ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਸਕੱਤਰ ਤਰਸੇਮ ਗਰਗ ਨੇ ਦੱਸਿਆ ਕਿ ਮਹਾਰਾਜਾ ਅਗਰਸੇਨ ਦੀ ਜੈਅੰਤੀ ਨਵਰਾਤਰਿਆਂ ਦੌਰਾਨ ਕਿਸੇ ਵੀ ਨਵਰਾਤਰੇ ਨੂੰ ਮਨਾਈ ਜਾ ਸਕਦੀ ਹੈ । ਉਨ੍ਹਾਂ ਕਿਹਾ ਕਿ ਮਹਾਰਾਜਾ ਅਗਰਸੇਨ ਮਹਾਨ ਸਮਾਜ ਸੁਧਾਰਕ, ਅਹਿੰਸਾ ਦੇ ਪੁਜਾਰੀ ਅਤੇ ਅਗਰਵਾਲ ਸਮਾਜ ਦੇ ਮੋਢੀ ਸਨ। ਉਨ੍ਹਾਂ ਨੇ ਪਸ਼ੂ ਬਲੀ ’ਤੇ ਪਾਬੰਦੀ ਲਗਾ ਕੇ ਸਮਾਜ ਨੂੰ ਨਵੀਂ ਦਿਸ਼ਾ ਦਿੱਤੀ ਅਤੇ ‘ਇੱਕ ਇੱਟ, ਇੱਕ ਰੁਪਇਆ’ ਦੀ ਪਰੰਪਰਾ ਸਮਾਜਿਕ ਸਹਿਯੋਗ ਅਤੇ ਆਤਮ-ਨਿਰਭਰਤਾ ਦੀ ਪ੍ਰਤੀਕ ਹੈ। ਪ੍ਰਧਾਨ ਧਰਮਵੀਰ ਗਰਗ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਗਰਵਾਲ ਸਮਾਜ ਦੇ ਸਾਰੇ ਪਰਿਵਾਰਾਂ ਨੂੰ ਨਾਲ ਲੈ ਕੇ ਚੱਲਣਾ ਉਨ੍ਹਾਂ ਦੀ ਮੁੱਖ ਤਰਜੀਹ ਰਹੇਗੀ।