ਇੰਟਰ- ਹਾਊਸ ਫੈਂਸੀ ਡਰੈੱਸ, ਮੋਨੋ ਐਕਟਿੰਗ ਪ੍ਰਤੀਯੋਗਤਾ ਕਰਵਾਈ
ਮੂਨਕ, 27 ਅਕਤੂਬਰ (ਵਰਿੰਦਰ ਭਾਰਦਵਾਜ, ਪ੍ਰਵੀਨ ਮਦਾਨ)-ਬਾਬੂ ਬ੍ਰਿਸ਼ ਭਾਨ ਡੀ. ਏ.
ਮੂਨਕ, 27 ਅਕਤੂਬਰ (ਵਰਿੰਦਰ ਭਾਰਦਵਾਜ, ਪ੍ਰਵੀਨ ਮਦਾਨ)-ਬਾਬੂ ਬ੍ਰਿਸ਼ ਭਾਨ ਡੀ.ਏ.ਵੀ.ਪਬਲਿਕ ਸਕੂਲ ਮੂਨਕ ਵਿਖੇ ਪ੍ਰਿੰਸੀਪਲ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਇੰਟਰ- ਹਾਊਸ ਫੈਂਸੀ ਡੈਸ਼ ਅਤੇ ਮੋਨੋ ਐਕਟਿੰਗ ਪ੍ਰਤੀਯੋਗਤਾ ਸਕੂਲ ਦੇ ਆਡੀਟੋਰੀਅਮ ਵਿੱਚ ਕਰਵਾਈ ਗਈ। ਇੰਟਰ ਹਾਊਸ ਫੈਸੀ ਡਰੈੱਸ ਵਿੱਚ ਤੀਜੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਅਤੇ ਮੋਨੋ ਐਕਟਿੰਗ ਵਿੱਚ ਛੇਵੀਂ ਜਮਾਤ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ। ਇਸ ਦੌਰਾਨ ਬੱਚੇ ਅਲੱਗ- ਅਲੱਗ ਡਰੈਸਾਂ ਵਿੱਚ ਬੜੇ ਹੀ ਸੁੰਦਰ ਲੱਗ ਰਹੇ ਸੀ ਅਤੇ ਉਨ੍ਹਾਂ ਨੇ ਬੜੇ ਹੀ ਸੁੰਦਰ ਰੋਲ ਕੀਤੇ ਜਿਵੇਂ ਪੁਲਿਸ ਅਫ਼ਸਰ, ਰਾਜਕੁਮਾਰੀ, ਪਰੀ, ਡਾਕਟਰ, ਕਿਸਾਨ , ਰਾਜਾ, ਰੁੱਖ, ਪਾਣੀ ਬਚਾਓ, ਟਰੈਫ਼ਿਕ ਲਾਈਟਾਂ, ਰਾਧਾ, ਝਾਂਸੀ ਦੀ ਰਾਣੀ, ਸੜਕ ਸੁਰੱਖਿਆ ਸਬੰਧੀ, ਨਿਆਂ ਦੀ ਦੇਵੀ, ਅਧਿਆਪਕ , ਸਰਸਵਤੀ ਮਾਤਾ, ਸ਼ੈਫ, ਡਾ: ਭੀਮ ਰਾਓ ਅੰਬੇਦਕਰ, ਪ੍ਰਧਾਨ ਮੰਤਰੀ, ਮੁੱਖ ਮੰਤਰੀ ਆਦਿ ਦੇ ਅਲੱਗ-ਅਲੱਗ ਰੋਲ ਨਿਭਾਏ। ਪ੍ਰਿੰਸੀਪਲ ਨੇ ਵਿਦਿਆਰਥੀਆਂ ਦੀ ਪ੍ਰਸੰਸਾ ਕਰਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ ਅਤੇ ਸਾਰੇ ਬੱਚੇ ਬੱਚਿਆਂ ਨੂੰ ਮਿਹਨਤ ਅਤੇ ਲਗਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।