28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਵਿਸ਼ਵਕਰਮਾ ਸਕੂਲ ਫ਼ਾਰ ਗਰਲਜ਼ ਦੀਆਂ ਖਿਡਾਰਨਾਂ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਦਿੜ੍ਹਬਾ ਮੰਡੀ, 27 ਅਕਤੂਬਰ (ਹਰਬੰਸ ਸਿੰਘ ਛਾਜਲੀ)- ਵਿਸ਼ਵਕਰਮਾ ਸਕੂਲ ਫ਼ਾਰ ਗਰਲਜ਼ ਦਿੜ੍ਹਬਾ ਦੀਆਂ ਵਿਦਿਆਰਥਣਾਂ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-17 ਵਿੱਚ ਦੂਜਾ, ਬੇਸਬਾਲ ਅੰਡਰ-19 ਵਿੱਚ ਤੀਜਾ ਅਤੇ ਸੋਫ਼ਟਬਾਲ ਅੰਡਰ-14 ਵਿੱਚ ਦੂਜਾ ਸਥਾਨ ਹਾਸਲ ਕੀਤਾ।

Ad Position 21
No active advertisement
ਅਜੀਤ ਡੈਸਕ 28-10-2026
ਦਿੜ੍ਹਬਾ ਮੰਡੀ, 27 ਅਕਤੂਬਰ (ਹਰਬੰਸ ਸਿੰਘ ਛਾਜਲੀ)- ਵਿਸ਼ਵਕਰਮਾ ਸਕੂਲ ਫ਼ਾਰ ਗਰਲਜ਼ ਦਿੜ੍ਹਬਾ ਦੀਆਂ ਵਿਦਿਆਰਥਣਾਂ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅੰਡਰ-17 ਵਿੱਚ ਦੂਜਾ, ਬੇਸਬਾਲ ਅੰਡਰ-19 ਵਿੱਚ ਤੀਜਾ ਅਤੇ ਸੋਫ਼ਟਬਾਲ ਅੰਡਰ-14 ਵਿੱਚ ਦੂਜਾ ਸਥਾਨ ਹਾਸਲ ਕੀਤਾ। ਇਹ ਪ੍ਰਭਾਵਸ਼ਾਲੀ ਪ੍ਰਾਪਤੀਆਂ ਨੌਜਵਾਨ ਖਿਡਾਰੀਆਂ ਦੀ ਮਿਹਨਤ ਅਤੇ ਸਕੂਲ ਵੱਲੋਂ ਲਗਾਤਾਰ ਦਿੱਤੇ ਜਾ ਰਹੇ ਉਤਸ਼ਾਹ ਦਾ ਨਤੀਜਾ ਹਨ। ਵਿਦਿਆਰਥਣਾਂ ਨੇ ਪ੍ਰਿੰਸੀਪਲ ਮੈਡਮ ਸੋਨਿਕਾ ਗੁਪਤਾ ਅਤੇ ਡੀ.ਪੀ.ਈ. ਸ਼੍ਰੀ ਮੰਗਤ ਸਿੰਘ ਕੌਹਰੀਆ ਦੀ ਯੋਗ ਅਗਵਾਈ ਹੇਠ ਪ੍ਰਦਰਸ਼ਨ ਕੀਤਾ। ਜਿਨ੍ਹਾਂ ਦੇ ਮਾਰਗਦਰਸ਼ਨ ਅਤੇ ਉਤਸ਼ਾਹ ਨੇ ਵਿਦਿਆਰਥੀਆਂ ਦੀ ਖੇਡ ਸਮਰੱਥਾ ਨੂੰ ਨਿਖਾਰਨ ਵਿੱਚ ਅਹਿਮ ਭੂਮਿਕਾ ਨਿਭਾਈ। ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਸ਼੍ਰੀਮਤੀ ਹਰਪ੍ਰੀਤ ਕੌਰ ਧੀਮਾਨ ਨੇ ਟੀਮ ਨੂੰ ਵਧਾਈ ਦਿੱਤੀ ਅਤੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਸਕੂਲ ਕੈਂਪਸ ਵਿੱਚ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ, ਜਿਸ ਵਿੱਚ ਜੇਤੂ ਖਿਡਾਰੀਆਂ ਨੂੰ ਸੰਸਥਾ ਦਾ ਨਾਂਅ ਰੋਸ਼ਨ ਕਰਨ ਲਈ ਸਨਮਾਨਿਤ ਕੀਤਾ ਗਿਆ। ਕੋਮਲਪ੍ਰੀਤ ਕੌਰ ਤਰੰਜੀ ਖੇੜਾ, ਪਰਨੀਤ ਕੌਰ ਦਿੜ੍ਹਬਾ, ਕਿਰਨਪ੍ਰੀਤ ਕੌਰ ਦਿੜ੍ਹਬਾ, ਸਹਿਜਪ੍ਰੀਤ ਕੌਰ ਤਰੰਜੀ ਖੇੜਾ, ਅਮਨਦੀਪ ਕੌਰ ਮੁਨਸ਼ੀਵਾਲਾ, ਅੰਜਲੀ ਮੁਨਸ਼ੀਵਾਲਾ, ਅਤੇ ਸਿਮਰਨਜੀਤ ਕੌਰ ਕਡਿਆਲ ਆਦਿ ਨੂੰ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਬਿਨਾਂ ਤਰਪਾਲ ਮਿੱਟੀ ਢੋਣ ਵਾਲੀਆਂ ਟਰਾਲੀਆਂ ਤੇ ਟਿੱਪਰਾਂ ਕਾਰਨ ਖਨੌਰੀ ਵਿੱਚ ਹਾਦਸਿਆਂ ਦਾ ਖ਼ਤਰਾ ਅਗਲੀ ਖ਼ਬਰ ‘ਮੇਰੀ ਦੁਕਾਨ ਮੇਰੇ ਨਾਮ’ ਸਕੀਮ ਨੂੰ ਲੈ ਕੇ ਦੁਕਾਨਦਾਰਾਂ ਨਾਲ ਆਸ਼ੂਤੋਸ਼ ਦੱਤ ਵਲੋਂ ਅਹਿਮ ਮੀਟਿੰਗ
Ad Position 24