31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਸੰਗਰੂਰ ਦਾ ਲੇਬਰ ਚੌਕ ਹੋਇਆ ਨਸ਼ਿਆਂ ਦੇ ਸਪਲਾਇਰਾਂ ਤੋਂ ਮੁਕਤ

ਸੰਗਰੂਰ, 30 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) – ਸਥਾਨਕ ਨਾਭਾ ਗੇਟ ਸਥਿਤ ਲੇਬਰ ਚੌਕ ਕਾਫੀ ਹੱਦ ਤੱਕ ਨਸ਼ਾ ਵਿੱਕਰੀ ਤੋਂ ਮੁਕਤ ਹੋ ਗਿਆ ਹੈ। ਪਿਛਲੇ ਲੰਬੇ ਸਮੇਂ ਤੋਂ ਇਸ ਚੌਕ ਵਿਚ ਨਸ਼ਿਆਂ ਦੇ ਛੋਟੇ ਸਪਲਾਇਰ ਆਮ ਖੜ੍ਹੇ ਵੇਖੇ ਜਾਂਦੇ ਸਨ ਜੋ ਉੱਥੇ ਇਕੱਠੇ ਹੁੰਦੇ ਮਜਦੂਰਾਂ ਜਾਂ ਉੱਥੇ ਪਹੁੰਚਦੇ ਲੋਕਾਂ ਨੂੰ ਪ੍ਰਚੂਨ ਵਿਚ ਨਸ਼ਾ ਸਪਲਾਈ ਕਰਦੇ ਸਨ।

Ad Position 21
No active advertisement
ਡਾ. ਰਵਜੋਤ ਕੌਰ ਗਰੇਵਾਲ। 31-10-2026
ਸੰਗਰੂਰ, 30 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) – ਸਥਾਨਕ ਨਾਭਾ ਗੇਟ ਸਥਿਤ ਲੇਬਰ ਚੌਕ ਕਾਫੀ ਹੱਦ ਤੱਕ ਨਸ਼ਾ ਵਿੱਕਰੀ ਤੋਂ ਮੁਕਤ ਹੋ ਗਿਆ ਹੈ। ਪਿਛਲੇ ਲੰਬੇ ਸਮੇਂ ਤੋਂ ਇਸ ਚੌਕ ਵਿਚ ਨਸ਼ਿਆਂ ਦੇ ਛੋਟੇ ਸਪਲਾਇਰ ਆਮ ਖੜ੍ਹੇ ਵੇਖੇ ਜਾਂਦੇ ਸਨ ਜੋ ਉੱਥੇ ਇਕੱਠੇ ਹੁੰਦੇ ਮਜਦੂਰਾਂ ਜਾਂ ਉੱਥੇ ਪਹੁੰਚਦੇ ਲੋਕਾਂ ਨੂੰ ਪ੍ਰਚੂਨ ਵਿਚ ਨਸ਼ਾ ਸਪਲਾਈ ਕਰਦੇ ਸਨ। ਨਾਮਵਰ ਚਿੰਤਕ ਅਤੇ ਸਮਾਜ ਸੇਵੀ ਡਾ.ਏ.ਐਸ ਮਾਨ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਕੌਰ ਗਰੇਵਾਲ ਨੇ ਹਿੰਮਤ ਕਰ ਕੇ ਨਸ਼ਾ ਵਿੱਕਰੀ ਚੌਕ ਵਜੋਂ ਜਾਣੇ ਜਾਂਦੇ ਲੇਬਰ ਚੌਕ ਨੂੰ ਇਸ ਦਾਗ ਤੋਂ ਮੁਕਤ ਕਰਨ ਦਾ ਸ਼ਲਾਘਾਯੋਗ ਯਤਨ ਕੀਤਾ ਹੈ। ਕੁਝ ਦਿਨ ਪਹਿਲਾਂ ਡਾ. ਰਵਜੋਤ ਕੌਰ ਨੇ ਇਸ ਚੌਕ ਵਿਚ ਸੀ.ਸੀ.ਟੀ.ਵੀ ਕੈਮਰੇ ਲਗਾਉਣ ਦੇ ਨਾਲ ਨਾਲ ਪੁਲਿਸ ਪਹਿਰਾ ਵੀ ਲਗਾ ਦਿੱਤਾ ਹੈ ਜਿਸ ਨਾਲ ਨਸ਼ੇ ਦੇ ਛੋਟੇ ਸਪਲਾਇਰਾਂ ਦੇ ਧੰਦੇ ਨੂੰ ਕਾਫੀ ਹੱਦ ਤੱਕ ਨੱਥ ਪਈ ਹੈ। ਪੈਨਸ਼ਨਰਜ਼ ਆਗੂ ਰਾਜ ਕੁਮਾਰ ਅਰੋੜਾ ਨੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਸ਼ਹਿਰ ਦੇ ਹੋਰ ਹਿੱਸਿਆਂ ਵਿਚ ਵੀ ਏਦਾਂ ਦੀ ਸਖਤੀ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਰਾਜ ਵਪਾਰੀ ਕਮਿਸ਼ਨ ਦਾ ਵੱਡਾ ਉਪਰਾਲਾ ਧੂਰੀ ਦੇ ਪ੍ਰਮੁੱਖ ਬਾਜ਼ਾਰਾਂ ’ਚ ਲੱਗਣਗੇ ਸੀ.ਸੀ.ਟੀ.ਵੀ. ਕੈਮਰੇ ਅਗਲੀ ਖ਼ਬਰ ਦੇਸ਼ ਭਗਤ ਕਾਲਜ ਵਲੋਂ ਅੰਤਰਰਾਸ਼ਟਰੀ ਜਰਨਲ ‘ਇਨਸਾਈਟ’ ਦਾ ਅੰਕ-12 ਜਾਰੀ
Ad Position 24