30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

ਡੀ.ਸੀ. ਵਲੋਂ ਰੈੱਡ ਕਰਾਸ ਨੂੰ ਸਹਿਯੋਗ ਦੇਣ ਲਈ ਉਦਯੋਗਪਤੀਆਂ ਨੂੰ ਅੱਗੇ ਆਉਣ ਦਾ ਸੱਦਾ

ਮਲੇਰਕੋਟਲਾ, 30 ਅਕਤੂਬਰ (ਮੁਹੰਮਦ ਹਨੀਫ਼ ਥਿੰਦ)-ਇੰਡੀਅਨ ਰੈੱਡ ਕਰਾਸ ਸੁਸਾਇਟੀ ਮਾਲੇਰਕੋਟਲਾ ਦੀ ਸਾਲਾਨਾ ਜਨਰਲ ਮੀਟਿੰਗ ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੀ ਪ੍ਰਧਾਨਗੀ ਹੇਠ ਹੋਈ।

Ad Position 21
No active advertisement
ਅਜੀਤ ਡੈਸਕ 31-10-2026
ਮਲੇਰਕੋਟਲਾ, 30 ਅਕਤੂਬਰ (ਮੁਹੰਮਦ ਹਨੀਫ਼ ਥਿੰਦ)-ਇੰਡੀਅਨ ਰੈੱਡ ਕਰਾਸ ਸੁਸਾਇਟੀ ਮਾਲੇਰਕੋਟਲਾ ਦੀ ਸਾਲਾਨਾ ਜਨਰਲ ਮੀਟਿੰਗ ਚੇਅਰਮੈਨ-ਕਮ-ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ‘ਚ ਸੁਸਾਇਟੀ ਨੂੰ ਵਿੱਤੀ ਤੌਰ ‘ਤੇ ਮਜ਼ਬੂਤ ਬਣਾਉਣ ਅਤੇ ਲੋਕ ਭਲਾਈ ਗਤੀਵਿਧੀਆਂ ਦਾ ਦਾਇਰਾ ਵਧਾਉਣ ‘ਤੇ ਵਿਚਾਰ ਹੋਇਆ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਉਦਯੋਗਪਤੀਆਂ ਤੇ ਵਪਾਰਕ ਅਦਾਰਿਆਂ ਨੂੰ ਸੀ.ਐੱਸ.ਆਰ. ਤਹਿਤ ਖੁੱਲ੍ਹੇ ਦਿਲ ਨਾਲ ਸਹਿਯੋਗ ਦੇਣ ਦੀ ਅਪੀਲ ਕੀਤੀ, ਤਾਂ ਜੋ ਲੋੜਵੰਦ ਤੇ ਗਰੀਬ ਵਰਗਾਂ ਦੀ ਮਦਦ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਰੈੱਡ ਕਰਾਸ ਮਨੁੱਖਤਾ ਦੀ ਸੇਵਾ ਦਾ ਪ੍ਰਤੀਕ ਹੈ ਅਤੇ ਹਰ ਵਰਗ ਦੇ ਸਹਿਯੋਗ ਨਾਲ ਇਸ ਦੀ ਕਾਰਜਕੁਸ਼ਲਤਾ ਹੋਰ ਮਜ਼ਬੂਤ ਹੋਵੇਗੀ। ਮੀਟਿੰਗ ‘ਚ ਸਾਲਾਨਾ ਆਡਿਟ, ਫਸਟ ਏਡ ਟ੍ਰੇਨਿੰਗ ਦੇ ਵਿਸਥਾਰ, ਨਵੇਂ ਆਮਦਨ ਸਰੋਤ, ਦਫ਼ਤਰੀ ਵਾਹਨ, ਹਸਪਤਾਲ ਵੈਲਫੇਅਰ ਸੈਕਸ਼ਨ ਅਤੇ ਚੇਅਰਪਰਸਨ ਦੀ ਨਿਯੁਕਤੀ ਸਬੰਧੀ ਤਜਵੀਜ਼ਾਂ ‘ਤੇ ਵੀ ਚਰਚਾ ਹੋਈ। ਇਸ ਮੌਕੇ ਐਸ.ਡੀ.ਐਮ. ਕਨੂ ਗਰਗ, ਐਸ.ਡੀ.ਐਮ. ਰਾਜੇਸ਼ ਸ਼ਰਮਾ, ਸਹਾਇਕ ਕਮਿਸ਼ਨਰ ਮਨਦੀਪ ਕੌਰ, ਸਕੱਤਰ ਪਵਨ ਕੁਮਾਰ, ਡਾ. ਲਵਲੀਨ ਬੜਿੰਗ ਤੋਂ ਇਲਾਵਾ ਡੀ.ਐਫ.ਪੀ.ਓ ਡਾ. ਸੀਮਾਂ ਜੱਸਲ, ਲੇਬਰ ਇੰਸਪੈਕਟਰ ਗੁਰਪ੍ਰੀਤ ਸਿੰਘ, ਡਿਪਟੀ ਡੀ.ਈ.ਓ. (ਐਲੀਮੈਂਟਰੀ) ਨਰੇਸ਼ ਕੁਮਾਰ, ਡਿਪਟੀ ਡੀ.ਈ.ਓ. (ਸੈਕੰਡਰੀ) ਕਮਲੇਸ਼, ਕੇ.ਐਸ ਗਰੁੱਪ ਤੋਂ ਐਮ.ਡੀ ਇੰਦਰਜੀਤ ਸਿੰਘ, ਮੈਨੇਜਰ (ਐਚ.ਐਰ) ਅਰਿਹੰਤ ਸਪੀਨਿੰਗ ਮਿੱਲਸ ਰਾਜ ਕੁਮਾਰ, ਦਸ਼ਮੇਸ਼ ਪ੍ਰਾਈਵੇਟ ਲਿਮੀਟਡ ਤੋਂ ਸਵਰਨਜੀਤ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਦਯੋਗਿਕ ਅਦਾਰਿਆਂ ਦੇ ਨੁਮਾਇੰਦੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਿਊ ਫਰੈਂਡਜ਼ ਕਲੱਬ ਵਲੋਂ 22ਵਾਂ ਮਾਂ ਸ਼ੇਰਾਂਵਾਲੀ ਦਾ ਵਿਸ਼ਾਲ ਜਾਗਰਣ ਅੱਜ ਅਗਲੀ ਖ਼ਬਰ ਕੱਕੜਵਾਲ ਚੌਕ ’ਚ ਧਰਨਾ ਲਗਾਉਣ ਨੂੰ ਲੈ ਕੇ ਦਿਵਿਆਂਗ ਏਕਤਾ ਯੂਨੀਅਨ ਅਤੇ ਵਾਲਮੀਕਿ ਬਰਾਦਰੀ ਆਹਮੋ-ਸਾਹਮਣੇ
Ad Position 24