30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-10-2026

4 ਨਵੰਬਰ ਦੀ ਕਾਂਗਰਸ ਰੈਲੀ ਨੂੰ ਲੈ ਕੇ ਵਿਜੈਇੰਦਰ ਸਿੰਗਲਾ ਨੇ ਵਰਕਰਾਂ ਨੂੰ ਕੀਤਾ ਲਾਮਬੰਦ ਬਾਂਸਲ, ਬੀਬੀ ਸੈਣੀ, ਢੀਂਗਰਾ, ਭਿੰਡਰ, ਗਰੋਵਰ, ਗਾਬਾ ਨੇ ਕੀਤੀ ਸ਼ਮੂਲੀਅਤ

ਸੰਗਰੂਰ, 30 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਸੰਗਰੂਰ ਜ਼ਿਲ੍ਹੇ ਦੇ ਪਿੰਡ ਫੱਗੂਵਾਲਾ ਵਿਖੇ ਕਾਂਗਰਸ ਪਾਰਟੀ ਦੇ ਕੌਮੀ ਆਗੂ ਰਾਹੁਲ ਗਾਂਧੀ ਦੀ ਫੇਰੀ ਨੂੰ ਲੈ ਕੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਵਰਕਰਾਂ ਦੀ ਇਕ ਮੀਟਿੰਗ ਸਿੰਗਲਾ ਨਿਵਾਸ ਵਿਖੇ ਹੋਈ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ 4 ਨਵੰਬਰ ਦੀ ਰੈਲੀ ਪੰਜਾਬ ਦੀ ਸਿਆਸਤ ’ਚ ਨਵਾਂ ਮੋੜ ਲੈ ਕੇ ਆਏਗੀ, ਕਿਉਂਕਿ ਉਸ ਦਿਨ ਤੋਂ ਪੰਜਾਬ ਕਾਂਗਰਸ ਆਪਣੀ ਚੋਣ ਮੁਹਿੰਮ ਹੀ ਨਹੀਂ ਸ਼ੁਰੂ ਕਰ ਰਹੀ, ਬਲਕਿ ਉਸ ਦਿਨ ਇਹ ਸਾਫ ਹੋ ਜਾਵੇਗਾ ਕਿ ਅੱਜ ਹਰ ਪੰਜਾਬੀ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਾ ਚਾਹੁੰਦਾ ਹੈ।

Ad Position 21
No active advertisement
ਅਜੀਤ ਡੈਸਕ 31-10-2026
ਸੰਗਰੂਰ, 30 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਸੰਗਰੂਰ ਜ਼ਿਲ੍ਹੇ ਦੇ ਪਿੰਡ ਫੱਗੂਵਾਲਾ ਵਿਖੇ ਕਾਂਗਰਸ ਪਾਰਟੀ ਦੇ ਕੌਮੀ ਆਗੂ ਰਾਹੁਲ ਗਾਂਧੀ ਦੀ ਫੇਰੀ ਨੂੰ ਲੈ ਕੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੀ ਅਗਵਾਈ ਹੇਠ ਵਰਕਰਾਂ ਦੀ ਇਕ ਮੀਟਿੰਗ ਸਿੰਗਲਾ ਨਿਵਾਸ ਵਿਖੇ ਹੋਈ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ 4 ਨਵੰਬਰ ਦੀ ਰੈਲੀ ਪੰਜਾਬ ਦੀ ਸਿਆਸਤ ’ਚ ਨਵਾਂ ਮੋੜ ਲੈ ਕੇ ਆਏਗੀ, ਕਿਉਂਕਿ ਉਸ ਦਿਨ ਤੋਂ ਪੰਜਾਬ ਕਾਂਗਰਸ ਆਪਣੀ ਚੋਣ ਮੁਹਿੰਮ ਹੀ ਨਹੀਂ ਸ਼ੁਰੂ ਕਰ ਰਹੀ, ਬਲਕਿ ਉਸ ਦਿਨ ਇਹ ਸਾਫ ਹੋ ਜਾਵੇਗਾ ਕਿ ਅੱਜ ਹਰ ਪੰਜਾਬੀ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਾ ਚਾਹੁੰਦਾ ਹੈ। ਸੱਤਾਧਾਰੀ ਧਿਰ ‘ਆਪ’ ਸਰਕਾਰ ’ਤੇ ਕਰਾਰੇ ਹਮਲੇ ਕਰਦਿਆਂ ਸਿੰਗਲਾ ਨੇ ਕਿਹਾ ਕਿ ਅੱਜ ਇੰਜ ਲਗਦਾ ਹੈ ਕਿ ਰਾਜ ’ਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ। ਸੂਬੇ ਦੇ ਅਮਨ ਕਾਨੂੰਨ ਦੇ ਹਾਲਾਤ ਇੰਨੇ ਵਿਗੜ ਚੁੱਕੇ ਹਨ। ਪੁਲਿਸ ਸਟੇਟ ਬਣੇ ਇਸ ਰਾਜ ਵਿੱਚ ਲਾਸ਼ਾਂ ਦਾ ਪੁਲਿਸ ਜ਼ੋਰ-ਜ਼ਬਰਦਸਤੀ ਸੰਸਕਾਰ ਕਰਵਾ ਰਹੀ ਹੈ ਜੋ ਕਿਸੇ ਸੱਭਿਅਕ ਸਮਾਜ ਵਿੱਚ ਕਿਸੇ ਵੀ ਪੱਖੋਂ ਜਾਇਜ਼ ਨਹੀਂ ਹੈ। ਅਕਾਲੀ ਭਾਜਪਾ ਗਠਜੋੜ ਨੂੰ ਪੰਜਾਬ ਦੇ ਹਿਤਾਂ ਲਈ ਨੁਕਸਾਨਦੇਹ ਕਰਾਰ ਦਿੰਦਿਆਂ ਉਨ੍ਹਾਂ ਗਠਜੋੜ ਦੀ 10 ਸਾਲਾਂ ਦੀ ਸਰਕਾਰ ਦੌਰਾਨ ਜੋ ਕੁਝ ਵਾਪਰਿਆ ਉਹ ਸਭ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬੀਆਂ ਦੇ ਲਈ ਕੇਵਲ ਕਾਂਗਰਸ ਹੀ ਆਸ ਦੀ ਕਿਰਨ ਹੈ । ਬਲਾਕ ਪ੍ਰਧਾਨ ਰੌਕੀ ਬਾਂਸਲ ਨੇ ਕਿਹਾ ਕਿ ਸੰਗਰੂਰ ਹਲਕੇ ਦਾ ਵੱਡਾ ਜਥਾ ਇਸ ਰੈਲੀ ਦੀ ਕਾਮਯਾਬੀ ਲਈ ਵਿਉਂਤਬੰਦੀ ਉਲੀਕਣ ਵਿੱਚ ਲੱਗਿਆ ਹੋਇਆ ਹੈ। ਇਕੱਤਰਤਾ ਨੂੰ ਬਿੰਦਰ ਬਾਂਸਲ, ਨੱਥੂ ਲਾਲਾ ਢੀਂਗਰਾ, ਸੀਨੀਅਰ ਆਗੂ ਸੁਭਾਸ਼ ਗਰੋਵਰ, ਪਰਮਿੰਦਰ ਸ਼ਰਮਾ, ਸੁਰਿੰਦਰ ਸਿੰਘ ਭਿੰਡਰ, ਨਰੇਸ਼ ਗਾਬਾ, ਜਯੋਤੀ ਗਾਬਾ ਕੌਂਸਲਰ, ਖੇਮ ਚੰਦ ਖੇਮਾ, ਮਨੀ ਕਥੂਰੀਆ ਕੌਂਸਲਰ, ਬਲਵੀਰ ਕੌਰ ਸੈਣੀ ਕੌਂਸਲਰ, ਰਾਜੇਸ਼, ਜੱਸੀ ਕਰਤਾਰਪੁਰਾ, ਸ਼ਕਤੀਜੀਤ ਸਿੰਘ, ਸੰਮੀ ਮਾਂਗਟ ਭੁਪਿੰਦਰ ਸ਼ਰਮਾ ਬੱਗੂਆਣਾ, ਨੀਤੂ ਧਾਲੀਵਾਲ, ਹਾਕਮ ਸਿੰਘ ਅਭਿਸ਼ੇਕ ਕੁਮਾਰ, ਅਮਿਤ ਠਾਕੁਰ ਹਾਜ਼ਰ ਸਨ । ਇਸ ਮੌਕੇ ਪੰਜਾਬ ਮਹਿਲਾ ਕਾਂਗਰਸ ਦੇ ਮੀਤ ਪ੍ਰਧਾਨ ਕੌਂਸਲਰ ਬੀਬੀ ਬਲਵੀਰ ਕੌਰ ਸੈਣੀ ਨੇ ਕਿਹਾ ਕਿ ਮਹਿਲਾ ਕਾਂਗਰਸ ਦਾ ਵੱਡਾ ਜਥਾ 4 ਨਵੰਬਰ ਦੀ ਰੈਲੀ ’ਚ ਸ਼ਮੂਲੀਅਤ ਕਰੇਗਾ ।
Ad Position 22
No active advertisement
ਪਿਛਲੀ ਖ਼ਬਰ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ ਅਗਲੀ ਖ਼ਬਰ ਸ਼ਹੀਦ ਵਰਿੰਦਰ ਸਿੰਘ ਦਾ ਆਦਮ ਕੱਦ ਬੁੱਤ ਲਗਾਉਣ ਦੇ ਅਧਿਕਾਰੀਆਂ ਨੂੰ ਨਿਰਦੇਸ਼ ਗੌਰਵ ਗੋਇਲ ਅਤੇ ਸੀਨੀਅਰ ਆਗੂ ਸਨਮੀਕ ਸਿੰ...
Ad Position 24