ਅਕੇਡੀਆ ਵਰਲਡ ਸਕੂਲ ਨੇ 8ਵੀਂ ਸਾਲਾਨਾ ਐਥਲੈਟਿਕ ਮੀਟ ਕਰਵਾਈ
ਸੁਨਾਮ ਊਧਮ ਸਿੰਘ ਵਾਲਾ,1 ਨਵੰਬਰ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ)-ਸਥਾਨਕ ਅਕੇਡੀਆ ਵਰਲਡ ਸਕੂਲ ਵਿਖੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਦੀ ਅਗਵਾਈ ਵਿਚ 8ਵੀਂ ਸਲਾਨਾ ਐਥਲੈਟਿਕ ਮੀਟ ਕਰਵਾਈ ਗਈ। ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਵੱਲੋਂ ਝੰਡਾ ਲਹਿਰਾ ਕੇ ਐਥਲੈਟਿਕ ਮੀਟ ਦੀ ਸ਼ੁਰੂਆਤ ਕੀਤੀ ਗਈ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ ਗਈ।
ਜ
ਜੇਤੂ ਵਿਦਿਆਰਥੀ ਟ੍ਰਾਫੀ ਸਮੇਤ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨਾਲ। ਤਸਵੀਰ- ਭੁੱਲਰ
02-11-2026
ਸੁਨਾਮ ਊਧਮ ਸਿੰਘ ਵਾਲਾ,1 ਨਵੰਬਰ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ)-ਸਥਾਨਕ ਅਕੇਡੀਆ ਵਰਲਡ ਸਕੂਲ ਵਿਖੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਦੀ ਅਗਵਾਈ ਵਿਚ 8ਵੀਂ ਸਲਾਨਾ ਐਥਲੈਟਿਕ ਮੀਟ ਕਰਵਾਈ ਗਈ।ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਵੱਲੋਂ ਝੰਡਾ ਲਹਿਰਾ ਕੇ ਐਥਲੈਟਿਕ ਮੀਟ ਦੀ ਸ਼ੁਰੂਆਤ ਕੀਤੀ ਗਈ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ ਗਈ। ਸ਼ੁਰੂਆਤ ਚਾਰ ਹਾਊਸਾਂ ਰੇਡਰਜ਼, ਟਰੂਪਰਜ਼ , ਵਰੀਅਰਜ਼ ਅਤੇ ਗਲੇਡੀਏਟ ਰ ਦੇ ਵਿਦਿਆਰਥੀਆਂ ਦੇ ਮਾਰਚ ਪਾਸਟ ਨਾਲ ਹੋਈ। ਵਿਦਿਆਰਥੀਆਂ ਨੇ ਆਪਣੀ ਇਕਜੁੱਟਤਾ ਅਤੇ ਅਨੁਸ਼ਾਸਨ ਨੂੰ ਦਰਸਾਇਆ। ਸਕੂਲ ਦੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਨੇ ਆਪਣੇ ਵਡਮੁੱਲੇ ਵਿਚਾਰਾਂ ਨਾਲ ਵਿਦਿਆਰਥੀਆਂ ਦੇ ਕਦਰਯੋਗ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਸੇ੍ਸ਼ਠਤਾ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ। ਵਿਦਿਆਰਥੀ ਕੌਂਸਲ ਦੁਆਰਾ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ । ਸਕੂਲ ਚੇਅਰਮੈਨ ਅਤੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਨੇ ਸਮਾਗਮ ਵਿੱਚ ਆਏ ਸਾਰੇ ਮਾਪਿਆਂ ਨੂੰ ਜੀ ਆਇਆ ਕਿਹਾ ।ਕਿੰਡਰ ਗਾਰਡਨ ਦੇ ਵਿਦਿਆਰਥੀਆਂ ਲਈ ਫੱਨ ਗੇਮਜ, 100,200,400, ਮੀਟਰ ਦੌੜਾਂ, ਰਿਲੇ ਰੇਸਾਂ,ਸ਼ਾਰਟ ਪੁੱਟ ,ਲੌਂਗ ਜੰਪ, ਡਿਸਕਸ ਥਰੋ ਆਦਿ ਈਵੈਂਟ ਸ਼ਾਮਿਲ ਸ ਨ। ਇਸ ਤੋਂ ਇਲਾਵਾ ਮਿਸ ਰੈਂਪੀ ਦੀ ਅਗਵਾਈ ਹੇਠ ਯੋਗਾ ਕਰਵਾਇਆ ਗਿਆ ਜਿਸ ਵਿੱਚੋਂ ਬੈਸਟ ਯੋਗਾ ਦੀ ਟਰਾਫ਼ੀ ਯਾਹਵੀ ਸ਼ਰਮਾ ਨੂੰ ਮਿਲੀ । ਇੰਨ੍ਹਾਂ ਮੁਕਾਬਲਿਆਂ ਵਿੱਚ ਬੈਸਟ ਐਥਲੀਟ ਮੁੰਡਿਆਂ ਚੋਂ ਸ਼ਿਵਮ ਗੋਇਲ ਅਤੇ ਲੜਕੀਆਂ ਚੋਂ ਸਮਰੀਨ ਕੌਰ ਨੇ ਬਾਜ਼ੀ ਮਾਰੀ। ਆਲ ਰਾਊਂਡ ਟਰੌਫੀ ਵਾਰੀਅਰਜ਼ ਹਾਊਸ ਨੇ ਜਿੱਤੀ। ਸਕੂਲ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਅਤੇ ਪ੍ਰਿੰਸੀਪਲ ਰਣਜੀਤ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।