02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਪੰਜਾਬੀਆਂ ਨੇ ਹਰਾ ਪੈੱਨ ਤਾਂ ਭਗਵੰਤ ਮਾਨ ਨੂੰ ਦੇ ਦਿੱਤਾ ਪਰ ਉਹ ਪੰਜਾਬੀਆਂ ਦੇ ਹੱਕ ਵਿੱਚ ਆਪਣੀ ਸਿਆਹੀ ਦੀ ਵਰਤੋਂ ਨਾ ਕਰ ਸਕਿਆ- ਅਰਵਿੰਦ ਖੰਨਾ

ਸੰਗਰੂਰ, 1 ਨਵੰਬਰ (ਦਮਨਜੀਤ ਸਿੰਘ)-ਪੰਜਾਬੀਆਂ ਨੇ ਹਰਾ ਪੈਨ ਤਾਂ ਭਗਵੰਤ ਮਾਨ ਨੂੰ ਦੇ ਦਿੱਤਾ ਪਰ ਉਹ ਪੰਜਾਬੀਆਂ ਦੇ ਹੱਕ ਵਿੱਚ ਆਪਣੀ ਸਿਆਹੀ ਦੀ ਵਰਤੋਂ ਨਾ ਕਰ ਸਕਿਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਰਵਿੰਦ ਖੰਨਾ ਹਲਕਾ ਇੰਚਾਰਜ ਸੰਗਰੂਰ ਨੇ ਅੱਜ ਸੰਗਰੂਰ ਦੇ ਬੱਤੀਆਂ ਵਾਲੇ ਚੌਕ ਵਿਖੇ ਗ੍ਰੀਨ ਪੈਨ ਪ੍ਰੋਟੈਸਟ ਅਧੀਨ ਪੰਜਾਬ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰਨ ਸਮੇਂ ਕੀਤਾ।

Ad Position 21
No active advertisement
ਅਜੀਤ ਡੈਸਕ 02-11-2026
ਸੰਗਰੂਰ, 1 ਨਵੰਬਰ (ਦਮਨਜੀਤ ਸਿੰਘ)-ਪੰਜਾਬੀਆਂ ਨੇ ਹਰਾ ਪੈਨ ਤਾਂ ਭਗਵੰਤ ਮਾਨ ਨੂੰ ਦੇ ਦਿੱਤਾ ਪਰ ਉਹ ਪੰਜਾਬੀਆਂ ਦੇ ਹੱਕ ਵਿੱਚ ਆਪਣੀ ਸਿਆਹੀ ਦੀ ਵਰਤੋਂ ਨਾ ਕਰ ਸਕਿਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਰਵਿੰਦ ਖੰਨਾ ਹਲਕਾ ਇੰਚਾਰਜ ਸੰਗਰੂਰ ਨੇ ਅੱਜ ਸੰਗਰੂਰ ਦੇ ਬੱਤੀਆਂ ਵਾਲੇ ਚੌਕ ਵਿਖੇ ਗ੍ਰੀਨ ਪੈਨ ਪ੍ਰੋਟੈਸਟ ਅਧੀਨ ਪੰਜਾਬ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰਨ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਝੂਠੀਆਂ ਗਾਰੰਟੀਆਂ ਅਤੇ ਵਾਅਦੇ ਕਰ ਕੇ ਸੱਤਾ ਵਿੱਚ ਤਾਂ ਆ ਗਈ ਪਰੰਤੂ ਪੰਜਾਬੀਆਂ ਨਾਲ ਕੀਤੇ ਵਾਅਦੇ ਭੁੱਲ੍ਹ ਗਈ। ਸ੍ਰੀ ਅਰਵਿੰਦ ਖੰਨਾ ਨੇ ਕਿਹਾ ਕਿ ਜਿਹੜਾ ਭਗਵੰਤ ਮਾਨ ਸੱਤਾ ਹਾਸਿਲ ਕਰਨ ਤੋਂ ਪਹਿਲਾਂ ਵਾਅਦੇ ਕਰਦਾ ਸੀ ਕਿ ਉਹ ਪੰਜਾਬੀਆਂ ਦੇ ਬਿਲ ਮੁਆਫ਼ ਕਰ ਦੇਵੇਗਾ ਕੀ ਪੰਜਾਬੀਆਂ ਦੇ ਬਿਲ ਮੁਆਫ਼ ਹੋਏ l ਉਨ੍ਹਾਂ ਕਿਹਾ ਕਿ ਸਿਹਤ ਸਹੂਲਤਾਂ ਦੇ ਨਾਮ ‘ਤੇ ਕੇਵਲ ਰੰਗੇ ਹੋਏ ਹਸਪਤਾਲ ਹੀ ਮਿਲੇ ਅਤੇ ਸਿੱਖਿਆ ਦੀ ਗਾਰੰਟੀ ਨਾਲ ਵੀ ਰੰਗੇ ਹੋਏ ਸਕੂਲ ਬੈਗ ਆਦਿ ਹੀ ਮਿਲੇ। ਉਨ੍ਹਾਂ ਕਿਹਾ ਕਿ ਰੁਜ਼ਗਾਰ ਦੀ ਗਾਰੰਟੀ ਦੇ ਵਾਅਦੇ ਕੇਵਲ ਕਾਗਜ਼ਾਂ ਜਾਂ ਹੋਰਡਿੰਗਾਂ ਵਿੱਚ ਹੀ ਦਮ ਤੋੜ ਗਏ ਅਤੇ ਰੁਜ਼ਗਾਰ ਦੇ ਨਾਂ ਤੇ ਬੇਰੁਜ਼ਗਾਰਾਂ ਨੂੰ ਡਾਂਗਾਂ ਹੀ ਨਸੀਬ ਹੋਈਆਂ। ਅਰਵਿੰਦ ਖੰਨਾ ਨੇ ਕਿਹਾ ਕਿ ਜਿਹੜਾ ਭਗਵੰਤ ਮਾਨ ਅਤੇ ਉਸ ਦਾ ਆਕਾ ਕੇਜਰੀਵਾਲ 3 ਮਹੀਨਿਆਂ ਵਿੱਚ ਨਸ਼ਾ ਖ਼ਤਮ ਕਰਨ ਦੀ ਗੱਲ ਕਰਦਾ ਸੀ, ਉਹ ਅੱਜ ਤੱਕ ਵੀ ਨਸ਼ਾ ਖ਼ਤਮ ਨਹੀਂ ਕਰ ਸਕਿਆ ਸਗੋਂ ਇਸ ਦੇ ਉਲਟ ਨਸ਼ਾ ਤਸ਼ਕਰਾਂ ਦਾ ਵਿਰੋਧ ਕਰਨ ਵਾਲੇ ਸਮਾਜਸੇਵੀ ਪਰਵਿੰਦਰ ਸਿੰਘ ਝੋਟਾ ਅਤੇ ਗੁਲਜ਼ਾਰ ਸਿੰਘ ਆਦਿ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਤੇ ਐਮ.ਐਸੀ.ਪੀ. ਦੇਣ ਦੀ ਗਾਰੰਟੀ ਵੀ ਲਗਭਗ ਠੁੱਸ ਹੀ ਰਹੀ ਅਤੇ ਪੰਜਾਬ ਦਾ ਵਪਾਰੀ ਅਫ਼ਸਰਸ਼ਾਹੀ ਤੋਂ ਤੰਗ ਆਪਣਾ ਖੁੱਲ੍ਹ ਕੇ ਕਾਰੋਬਾਰ ਵੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਜਿਹੜਾ ਭਗਵੰਤ ਮਾਨ ਇਨਸਾਫ਼ ਅਤੇ ਕਾਨੂੰਨ ਦੀਆਂ ਵੱਡੀਆਂ- ਵੱਡੀਆਂ ਢੀਂਗਾਂ ਮਾਰਦਾ ਸੀ ਅੱਜ ਉਸ ਦੀ ਸਰਕਾਰ ਵਿੱਚ ਕਾਨੂੰਨ ਨਾ ਹੀ ਕੋਈ ਸ਼ੈਅ ਨਹੀਂ ਹੈ। ਹਰ ਰੋਜ਼ ਲੁੱਟਾਂ ਖੋਹਾਂ, ਕਾਤਿਲ, ਲੜਾਈ ਝਗੜੇ ਹੋ ਰਹੇ ਹਨ ਅਤੇ ਮਾਨ ਸਰਕਾਰ ਕੇਵਲ ਤੇ ਕੇਵਲ ਹੋਰਡਿੰਗ ਲਗਾਉਣ ਨੂੰ ਹੀ ਪੰਜਾਬ ਦੀ ਤਰੱਕੀ ਦਿਖਾ ਰਹੀ ਹੈ l ਇਸ ਮੌਕੇ ਤੇਜਿੰਦਰ ਸਿੰਘ ਸੰਘਰੇੜੀ ਜਿ਼ਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਇਕਬਾਲਜੀਤ ਸਿੰਘ ਪੂਨੀਆ, ਧਰਮਿੰਦਰ ਸਿੰਘ ਦੁੱਲਟ ਮੈਂਬਰ ਪੀ.ਏ.ਸੀ., ਹਰਵਿੰਦਰ ਸਿੰਘ ਕਾਕੜਾ, ਐਡਵੋਕੇਟ ਦਲਜੀਤ ਸਿੰਘ ਸੇਖੋ, ਹਰਬੰਸ ਸਿੰਘ ਗਰਚਾ,ਦੀਪਕ ਅਗਰਵਾਲ,ਗੁਰਮੀਤ ਸਿੰਘ ਕਾਕਾ ਪ੍ਰਧਾਨ ਟਰਾਂਸਪੋਰਟ ਵਿੰਗ ਜਿਲਾ ਸੰਗਰੂਰ,ਅਮਰਜੀਤ ਸਿੰਘ ਸੰਗਰੂਰ,ਬਲਵਿੰਦਰ ਸਿੰਘ ਮਾਝੀ, ਜਗਤਾਰ ਸਿੰਘ ਸੋਮਾ, ਬੂਟਾ ਸਿੰਘ ਬਲਦ ਕਲਾਂ, ਜਸਵੀਰ ਸਿੰਘ ਬਾਲਦ ਖੁਰਦ, ਬਿੰਦਰ ਸਿੰਘ ਬਟੜਿਆਣਾ,ਪ੍ਰਿੰਸੀਪਲ ਨਰੇਸ਼ ਕੁਮਾਰ,ਪਰਮਜੀਤ ਸਿੰਘ ਸੰਗਤਪੁਰਾ, ਕੁਲਵਿੰਦਰ ਸਿੰਘ ਕਿੰਦਾ ਕਲੋਦੀ, ਜਗਜੀਤ ਸਿੰਘ ਜੱਗੀ,ਗੁਰਵਿੰਦਰ ਸਿੰਘ ਭੜੋ, ਪਰਵਿੰਦਰ ਸਿੰਘ ਘਰਾਚੋਂ, ਗੁਰਨੈਬ ਸਿੰਘ ਰੋਹੀ, ਹਰਜਿੰਦਰ ਪ੍ਰਕਾਸ਼ ਸੂਬਾ ਬਾਬਾ, ਤਰਸੇਮ ਸਿੰਘ ਸਾਬਕਾ ਸਰਪੰਚ ਖੇੜੀ ਗਿੱਲਾਂ, ਲਾਲ ਸਿੰਘ ਭੜੋ, ਜੋਗੀ ਰਾਮ, ਰਫੀ ਕੁਮਾਰ, ਵਿਸ਼ਾਲ ਮੱਟੂ, ਦਵਿੰਦਰ ਹੈਪੀ, ਸੁਖਵਿੰਦਰ ਕੌਰ ਅਤੇ ਨਰਿੰਦਰ ਸ਼ੈਲੀ ਸਮੇਤ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਅਜੀਤ, ਜਲੰਧਰ 4 ਦੀ ਕਾਂਗਰਸ ‘ਇਨਸਾਫ ਰੈੱਲੀ’ ਸੂਬੇ ਦਾ ਭਵਿੱਖ ਨਿਰਧਾਰਤ ਕਰਨ ਲਈ ਹੋਵੇਗੀ ਸਹਾਈ-ਸਿੰਗਲਾ ਅਗਲੀ ਖ਼ਬਰ ਕੰਪਿਊਟਰ ਅਧਿਆਪਕਾਂ ਨੇ ਮੁੱਖ ਮੰਤਰੀ ਨਿਵਾਸ ਬਾਹਰ ਕੀਤਾ ਪ੍ਰਦਰਸ਼ਨ
Ad Position 24