ਮੰਗਾਂ ਨੂੰ ਲੈ ਕੇ ਬੀ.ਐਸ.ਐਨ.ਐਲ. ਕਰਮਚਾਰੀਆਂ ਨੇ 3 ਰੋਜਾ ਧਰਨਾ ਕੀਤਾ ਆਰੰਭ
ਸੰਗਰੂਰ, 5 ਨਵੰਬਰ (ਅਮਨਦੀਪ ਸਿੰਘ ਬਿੱਟਾ) - ਆਲ ਯੂਨੀਅਨਜ਼ ਐਂਡ ਐਸੋਸੀਏਸ਼ਨਜ਼ ਆਫ਼ ਬੀ. ਐਸ.
ਸੰਗਰੂਰ, 5 ਨਵੰਬਰ (ਅਮਨਦੀਪ ਸਿੰਘ ਬਿੱਟਾ) - ਆਲ ਯੂਨੀਅਨਜ਼ ਐਂਡ ਐਸੋਸੀਏਸ਼ਨਜ਼ ਆਫ਼ ਬੀ.ਐਸ.ਐਨ.ਐਲ. ਦੇ ਸੱਦੇ ‘ਤੇ ਅੱਜ ਸਮੂਹ ਅਧਿਕਾਰੀਆਂ, ਕਰਮਚਾਰੀਆਂ ਅਤੇ ਸੇਵਾਮੁਕਤ ਸਾਥੀਆਂ ਵਲੋਂ ਬੀ.ਐਸ.ਐਨ.ਐਲ. ਦਫ਼ਤਰ ਅੱਗੇ 3 ਰੋਜ਼ਾ ਰੋਸ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਸੰਘਰਸ਼ ਦੂਰਸੰਚਾਰ ਵਿਭਾਗ ਅਤੇ ਬੀ.ਐਸ.ਐਨ.ਐਲ. ਮੈਨੇਜਮੈਂਟ ਵਲੋਂ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ, ਖ਼ਾਸ ਕਰਕੇ ਤੀਜੇ ਪੇ-ਕਮਿਸ਼ਨ ਨੂੰ ਲਾਗੂ ਨਾ ਕਰਨ ਦੇ ਅੜੀਅਲ ਵਤੀਰੇ ਖ਼ਿਲਾਫ਼ ਵਿੱਢਿਆ ਗਿਆ ਹੈ। ਧਰਨੇ ਦੌਰਾਨ ਮੁਲਾਜ਼ਮਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਗੌਤਮ ਕੁਮਾਰ (ਜ਼ਿਲ੍ਹਾ ਸਕੱਤਰ), ਹਰਵਿੰਦਰ ਸਿੰਘ (ਏ.ਜੀ.ਐਸ.), ਮੁਹੰਮਦ ਇਮਰਾਨ (ਜ਼ਿਲ੍ਹਾ ਸਕੱਤਰ), ਰਘਵੀਰ ਸਿੰਘ (ਜ਼ਿਲ੍ਹਾ ਪ੍ਰਧਾਨ) ਅਤੇ ਧਰਨੇ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਰਿਟਾਇਰਡ ਅਧਿਕਾਰੀਆਂ ਨੇ ਇੱਕਸੁਰ ਹੁੰਦਿਆਂ ਕਿਹਾ ਕਿ ਦੀ ਮੁੱਖ ਮੰਗ ਡੀ.ਪੀ.ਈ. ਦੀ ਅਖੌਤੀ ‘ਅਫੋਰਡੇਬਿਲਟੀ ਕਲਾਜ਼’ (ਮੁਨਾਫ਼ੇ ਵਾਲੀ ਸ਼ਰਤ) ਨੂੰ ਤੁਰੰਤ ਰੱਦ ਕਰਕੇ ਬੀ.ਐਸ.ਐਨ.ਐਲ. ਕਰਮਚਾਰੀਆਂ ‘ਤੇ ਵੇਜ ਰਿਵੀਜ਼ਨ ਬਿਨਾਂ ਕਿਸੇ ਦੇਰੀ ਦੇ ਲਾਗੂ ਕਰਵਾਉਣਾ ਹੈ। ਰਾਸ਼ਟਰ ਸੇਵਾ ਦਾ ਪ੍ਰਤੀਕ ਹੈ। ਇਹ ਕੋਈ ਸਿਰਫ਼ ਮੁਨਾਫ਼ਾ ਕਮਾਉਣ ਵਾਲੀ ਨਿੱਜੀ ਕੰਪਨੀ ਨਹੀਂ। ਯੂਨੀਅਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਬੀ.ਐਸ.ਐਨ.ਐਲ. ਸਿਰਫ਼ ਮੁਨਾਫ਼ਾ ਕਮਾਉਣ ਵਾਲੀ ਵਪਾਰਕ ਇਕਾਈ ਨਹੀਂ, ਸਗੋਂ ਦੇਸ਼ ਦੀ ਰਣਨੀਤਕ ਅਤੇ ਜ਼ਰੂਰੀ ਜਨਤਕ ਸੇਵਾ ਹੈ। ਕੋਰੋਨਾ ਮਹਾਂਮਾਰੀ, ਹੜ੍ਹਾਂ ਜਾਂ ਸਰਹੱਦੀ ਅਤੇ ਦੂਰ-ਦੁਰਾਡੇ ਖੇਤਰਾਂ ਵਿੱਚ ਮੁਸ਼ਕਲ ਹਾਲਾਤਾਂ ਦੌਰਾਨ ਜਦੋਂ ਨਿੱਜੀ ਕੰਪਨੀਆਂ ਆਪਣੀਆਂ ਸੇਵਾਵਾਂ ਬੰਦ ਕਰ ਦਿੰਦੀਆਂ ਹਨ, ਉੱਥੇ ਬੀ.ਐਸ.ਐਨ.ਐਲ. ਦੇ ਕਰਮਚਾਰੀ ਆਪਣੀ ਜਾਨ ਜੋਖਮ ਵਿੱਚ ਪਾ ਕੇ ਦੇਸ਼ ਦੀ ਸੰਚਾਰ ਲਾਈਨ ਨੂੰ ਚਾਲੂ ਰੱਖਦੇ ਹਨ। ਬੀ.ਐਸ.ਐਨ . ਐਲ. ਦੇ ਸੇਵਾਮੁਕਤ ਸਾਥੀਆਂ ਦੀ ਪੈਨਸ਼ਨ ਰਿਵੀਜ਼ਨ ਤੁਰੰਤ ਕੀਤੀ ਜਾਵੇ। ਯੂਨੀਅਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਅਤੇ ਪ੍ਰਬੰਧਕਾਂ ਨੇ ਇਸ 3 ਰੋਜ਼ਾ ਧਰਨੇ ਦੌਰਾਨ ਮੰਗਾਂ ਦਾ ਨਿਪਟਾਰਾ ਨਾ ਕੀਤਾ, ਤਾਂ ਇਹ ਸੰਘਰਸ਼ ਅਣਮਿਥੇ ਸਮੇਂ ਦੀ ਹੜਤਾਲ ਵਿੱਚ ਬਦਲ ਜਾਵੇਗਾ, ਜਿਸ ਕਾਰਨ ਦੂਰਸੰਚਾਰ ਸੇਵਾਵਾਂ ਵਿੱਚ ਪੈਣ ਵਾਲੇ ਕਿਸੇ ਵੀ ਵਿਘਨ ਦੀ ਸਾਰੀ ਜ਼ਿੰਮੇਵਾਰੀ ਦੂਰਸੰਚਾਰ ਵਿਭਾਗ ਅਤੇ ਕਾਰਪੋਰੇਟ ਮੈਨੇਜਮੈਂਟ ਦੀ ਹੋਵੇਗੀ।