ਕਰੀਅਰ ਕੌਂਸਲਿੰਗ ਸੈਮੀਨਾਰ ਕਰਵਾਇਆ
ਚੀਮਾ ਮੰਡੀ, 5 ਨਵੰਬਰ (ਗੁਰਜੀਤ ਸਿੰਘ ਚਹਿਲ)-ਨਾਮਵਰ ਵਿੱਦਿਅਕ ਸੰਸਥਾ ਸ਼ਹੀਦ ਊਧਮ ਸਿੰਘ ਅਕੈਡਮੀ, ਸਤੌਜ ਵਿਖੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਨੂੰ ਧਿਆਨ ‘ਚ ਰੱਖਦਿਆਂ ਕਰੀਅਰ ਕੌਂਸਲਿੰਗ ਸੈਮੀਨਾਰ ਕਰਵਾਇਆ ਗਿਆ, ਜਿਸ ‘ਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਪਣੀ ਰੁਚੀ ਅਤੇ ਯੋਗਤਾ ਅਨੁਸਾਰ ਸਹੀ ਕਿੱਤੇ ਦੀ ਚੋਣ ਕਰਨ ਸਬੰਧੀ ਅਹਿਮ ਜਾਣਕਾਰੀ ਦਿੱਤੀ ਗਈ । ਇਸ ਮੌਕੇ ਗੌਤਮ ਸੁਸ਼ਾਂਤ, ਡਾਇਰੈਕਟਰ ਆਈ.
ਚੀਮਾ ਮੰਡੀ, 5 ਨਵੰਬਰ (ਗੁਰਜੀਤ ਸਿੰਘ ਚਹਿਲ)-ਨਾਮਵਰ ਵਿੱਦਿਅਕ ਸੰਸਥਾ ਸ਼ਹੀਦ ਊਧਮ ਸਿੰਘ ਅਕੈਡਮੀ, ਸਤੌਜ ਵਿਖੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਨੂੰ ਧਿਆਨ ‘ਚ ਰੱਖਦਿਆਂ ਕਰੀਅਰ ਕੌਂਸਲਿੰਗ ਸੈਮੀਨਾਰ ਕਰਵਾਇਆ ਗਿਆ, ਜਿਸ ‘ਚ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਪਣੀ ਰੁਚੀ ਅਤੇ ਯੋਗਤਾ ਅਨੁਸਾਰ ਸਹੀ ਕਿੱਤੇ ਦੀ ਚੋਣ ਕਰਨ ਸਬੰਧੀ ਅਹਿਮ ਜਾਣਕਾਰੀ ਦਿੱਤੀ ਗਈ । ਇਸ ਮੌਕੇ ਗੌਤਮ ਸੁਸ਼ਾਂਤ, ਡਾਇਰੈਕਟਰ ਆਈ.ਆਈ. ਐਮ.ਆਰ. ਸਟੂਡੈਂਟ ਆਊਟਰੀਚ (ਚਿਤਕਾਰਾ ਯੂਨੀਵਰਸਿਟੀ) ਨੇ ਕੈਰੀਅਰ ਕੌਂਸਲਰ ਵਜੋਂ ਸ਼ਿਰਕਤ ਕੀਤੀ। ਅਕੈਡਮੀ ਚੇਅਰਮੈਨ ਕੁਲਵਿੰਦਰ ਸਿੰਘ ਚਹਿਲ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕੈਡਮੀ ਵਲੋਂ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਨੂੰ ਧਿਆਨ ‘ਚ ਰੱਖਦਿਆਂ ਸਮੇਂ-ਸਮੇਂ ’ਤੇ ਅਜਿਹੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਇਸ ਮੌਕੇ ਅਕੈਡਮੀ ਪ੍ਰਬੰਧਕ ਗੁਰਸ਼ਰਨ ਸਿੰਘ ਤੰਗੜ, ਸ੍ਰੀ ਰਾਜ ਕੁਮਾਰ ਚੀਮਾ, ਪ੍ਰਿੰਸੀਪਲ ਕੁਲਦੀਪ ਸਿੰਘ ਲਿੱਟ, ਅਕੈਡਮੀ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ ।