ਪੂਨੀਆ ਨੂੰ ਜ਼ਿਲ੍ਹਾ ਬਾਰ ਨੇ ਕੀਤਾ ਸਨਮਾਨਿਤ
ਸੰਗਰੂਰ, 5 ਨਵੰਬਰ (ਧੀਰਜ ਪਸ਼ੌਰੀਆ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਅਰਵਿੰਦ ਖੰਨਾ ਦੀ ਸਿਫਾਰਿਸ਼ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਐਡਵੋਕੇਟ ਸੁਖਵੀਰ ਸਿੰਘ ਪੂਨੀਆਂ ਨੂੰ ਜਥੇਬੰਦੀ ਦਾ ਬੁਲਾਰਾ ਨਿਯੁਕਤ ਕੀਤੇ ਜਾਣ ਉੱਤੇ ਜ਼ਿਲ੍ਹਾ ਬਾਰ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਸਨਮਾਨਿਤ ਕੀਤੇ ਜਾਣ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ, ਸੈਕਟਰੀ ਸੰਸਾਰ ਸਿੰਘ ਮਾਨ, ਸਾਬਕਾ ਪ੍ਰਧਾਨ ਵਿਨੀਤ ਦੁੱਗਲ ਸਾਬਕਾ ਸੈਕਟਰੀ ਗੁਰਪ੍ਰੀਤ ਸਿੰਘ ਨੰਦਪੁਰੀ, ਰਾਜਬੀਰ ਸਿੰਘ ਗਰੇਵਾਲ, ਰਣਧੀਰ ਸਿੰਘ ਭੰਗੂ,ਪਰਮਜੀਤ ਸਿੰਘ ਪਿੰਟੂ ਧਾਲੀਵਾਲ , ਟਿੰਕੂ ਧਾਲੀਵਾਲ, ਬਲਕੀਰਤ ਸਿੰਘ, ਅਮਿਤ ਭੱਲਾ, ਰਾਜੇਸ਼ ਗਰਗ, ਗੁਰਧਿਆਨ ਸਿੰਘ ਅਮਰੀਕ ਦੁੱਲਟ, ਮੈਡਮ ਅਮਨ, ਗੁਰਸੇਵਕ ਸਿੰਘ ਅਤੇ ਹੋਰ ਮੌਜੂਦ ਸਨ।
ਅਜੀਤ ਡੈਸਕ
06-11-2026