05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸੂਬਾ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਕੇ ਵੋਟਾਂ ਹਥਿਆਉਣ ’ਚ ਲੱਗੀ- ਪਰਮਿੰਦਰ ਸਿੰਘ ਢੀਂਡਸਾ

ਮੁੂਣਕ, 5 ਨਵੰਬਰ (ਵਰਿੰਦਰ ਭਾਰਦਵਾਜ)-ਕੁਝ ਦਿਨ ਪਹਿਲਾਂ ਇੱਕ ਖਬਰ ਸੁਣੀ ਤੇ ਪੜੀ ਕਿ ਕੈਬਨਟ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਲਹਿਰੇ ਦੇ ਵਿੱਚ ਨਵੀਂ ਮੰਡੀ ਬਣਾਈ ਜਾਏਗੀ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਨੂੰ ਲਹਿਰੇ ’ਚ ਮੰਡੀ ਬਣਾਉਣ ਵਾਲੀ ਗੱਲ ਬੜੀ ਜਲਦੀ ਯਾਦ ਆਈ ਹੈ ਜਦ ਕਿ ਸਰਕਾਰ ਦਾ ਸਿਰਫ ਇੱਕ ਦੋ ਮਹੀਨਿਆਂ ਦਾ ਸਮਾਂ ਰਹਿ ਗਿਆ। ਇਨਾ ਸ਼ਬਦਾਂ ਦਾ ਪ੍ਰਗਟਾਵਾ ਸ੍ਰ ਪਰਮਿੰਦਰ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਪੁਨਰਜੀਤ ਦੇ ਉਪ ਪ੍ਰਧਾਨ ਤੇ ਸਾਬਕਾ ਖਜ਼ਾਨਾ ਮੰਤਰੀ ਪੰਜਾਬ ਨੇ ਆਪਣੇ ਗ੍ਰਹਿ ਨਿਵਾਸ ਮੁੂਣਕ ਵਿਖੇ ਗੱਲਬਾਤ ਕਰਦਿਆਂ ਕੀਤਾ।

Ad Position 21
No active advertisement
ਅਜੀਤ ਡੈਸਕ 06-11-2026
ਮੁੂਣਕ, 5 ਨਵੰਬਰ (ਵਰਿੰਦਰ ਭਾਰਦਵਾਜ)-ਕੁਝ ਦਿਨ ਪਹਿਲਾਂ ਇੱਕ ਖਬਰ ਸੁਣੀ ਤੇ ਪੜੀ ਕਿ ਕੈਬਨਟ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਫੈਸਲਾ ਕੀਤਾ ਕਿ ਲਹਿਰੇ ਦੇ ਵਿੱਚ ਨਵੀਂ ਮੰਡੀ ਬਣਾਈ ਜਾਏਗੀ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹਨਾਂ ਨੂੰ ਲਹਿਰੇ ’ਚ ਮੰਡੀ ਬਣਾਉਣ ਵਾਲੀ ਗੱਲ ਬੜੀ ਜਲਦੀ ਯਾਦ ਆਈ ਹੈ ਜਦ ਕਿ ਸਰਕਾਰ ਦਾ ਸਿਰਫ ਇੱਕ ਦੋ ਮਹੀਨਿਆਂ ਦਾ ਸਮਾਂ ਰਹਿ ਗਿਆ। ਇਨਾ ਸ਼ਬਦਾਂ ਦਾ ਪ੍ਰਗਟਾਵਾ ਸ੍ਰ ਪਰਮਿੰਦਰ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਪੁਨਰਜੀਤ ਦੇ ਉਪ ਪ੍ਰਧਾਨ ਤੇ ਸਾਬਕਾ ਖਜ਼ਾਨਾ ਮੰਤਰੀ ਪੰਜਾਬ ਨੇ ਆਪਣੇ ਗ੍ਰਹਿ ਨਿਵਾਸ ਮੁੂਣਕ ਵਿਖੇ ਗੱਲਬਾਤ ਕਰਦਿਆਂ ਕੀਤਾ। ਸ੍ਰ ਢੀਂਡਸਾ ਨੇ ਕਿਹਾ ਕਿ ਮੈਡੀਕਲ ਕਾਲਜ ਬਣਾਉਣ ਦੇ ਫੋਕੇ ਬਿਆਨ ਦੀ ਤਰ੍ਹਾਂ ਹੁਣ ਮੰਡੀ ਬਣਾਉਣ ਦਾ ਐਲਾਨ ਵੀ ਕਰ ਦਿੱਤਾ ਜਿਸ ਦੀ ਜਮੀਨੀ ਹਕੀਕਤ ਅੱਜ ਲੋਕਾਂ ਦੇ ਸਾਹਮਣੇ ਹੈ, ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨੂੰ ਸਿਰਫ ਗੁੰਮਰਾਹ ਕਰਨ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ ਕੀਤਾ। ਲੋਕਾਂ ਨੂੰ ਝੂਠ ਬੋਲ ਕੇ ਗੁਮਰਾਹ ਕਰਕੇ ਵੋਟਾਂ ਲੈਣ ਦੀ ਤਾਕ ਵਿੱਚ ਲੱਗੇ ਰਹਿੰਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਚੇਅਰਮੈਨ ਪਾਲ ਸਿੰਘ ਗੇਹਲਾ, ਬਲਾਕ ਸੰਮਤੀ ਮੈਂਬਰ ਭੁਪਿੰਦਰ ਸਿੰਘ ਮਹਾਂ ਸਿੰਘ ਵਾਲਾ, ਰਾਮ ਪਾਲ ਸਿੰਘ ਬਹਿਣੀਵਾਲ, ਸਾਬਕਾ ਚੇਅਰਮੈਨ ਚਮਕੌਰ ਸਿੰਘ ਬਾਦਲਗੜ੍ਹ, ਪੀਏ ਹਰਜੋਤ ਸਿੰਘ, ਸੰਦੀਪ ਬੰਗਾ, ਸਰਕਲ ਪ੍ਰਧਾਨ ਕਾਬਲ ਸਿੰਘ ਸੇਖੋਂ, ਸਾਬਕਾ ਪ੍ਰਧਾਨ ਭੀਮ ਸੈਨ ਗਰਗ, ਐਮਸੀ ਰਜੇਸ਼ ਕੁਮਾਰ ਡਫਲੀ, ਸਾਬਕਾ ਸੰਮਤੀ ਮੈਂਬਰ ਛੱਜੂ ਸਿੰਘ ਸੇਖੂਵਾਸ, ਸਾਬਕਾ ਚੇਅਰਮੈਨ ਮਹੀਪਾਲ ਭੂਲਣ, ਪਾਲ ਸਿੰਘ ਦੇਹਲਾ, ਸਾਬਕਾ ਪ੍ਰਧਾਨ ਭੀਮ ਸੈਨ ਗਰਗ, ਭਿੰਦੂ ਬੱਲਰਾਂ, ਗੁਰਨਾਮ ਸਿੰਘ ਮਨੇਸ਼ ਮੰਡਵੀ, ਸਤਪਾਲ ਬਾਂਗਾ, ਕਸ਼ਿਸ਼ ਅਰੋੜਾ ਕੱਕੀ, ਮਲਕਿੰਦਰ ਸਿੰਘ ਮੰਡਵੀ, ਸਾਬਕਾ ਸਰਪੰਚ ਗੁਰਸੇਵ ਸਿੰਘ ਮਨਿਆਣਾ, ਸਾਬਕਾ ਸਰਪੰਚ ਸੁਖਚੈਨ ਸਿੰਘ ਮਨਿਆਣਾ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਰਾਹੁਲ ਗਾਂਧੀ ਦੀ ਸੰਗਰੂਰ ਇਨਸਾਫ਼ ਰੈਲੀ ਪੰਜਾਬ ’ਚ ਕਾਂਗਰਸ ਦੀ ਸਰਕਾਰ ਦਾ ਮੁੱਢ ਬੰਨ੍ਹੇਗੀ- ਕਮਲ ਧਾਲੀਵਾਲ ਅਗਲੀ ਖ਼ਬਰ ਪੂਨੀਆ ਨੂੰ ਜ਼ਿਲ੍ਹਾ ਬਾਰ ਨੇ ਕੀਤਾ ਸਨਮਾਨਿਤ
Ad Position 24