ੱ ਦੀਆਂ ਭਲਾਈ ਸਕੀਮਾਂ ਨੂੰ ਸਰਕਾਰ ਪਹਿਲ ਦੇ ਆਧਾਰ ’ਤੇ ਲਾਗੂ ਕਰੇ- ਪ੍ਰਧਾਨ ਰਵਿੰਦਰ ਢੀਂਡਸਾ
ਅਮਰਗੜ੍ਹ, 5 ਨਵੰਬਰ (ਜਤਿੰਦਰ ਮੰਨਵੀ)-ਪੰਜਾਬ ਸਰਕਾਰ ਵੱਲੋਂ ਵਕੀਲਾਂ ਦੇ ਬਿਜਲੀ ਮੀਟਰਾਂ ਦੀਆਂ ਦਰਾਂ ਨੂੰ ਘਰੇਲੂ ਟੈਰਿਫ ‘ਚ ਤਬਦੀਲ ਕਰਕੇ ਵਕੀਲ ਭਾਈਚਾਰੇ ਦਾ ਦਿਲ ਜਿੱਤਿਆ ਹੈ, ਜਿਸ ਲਈ ਮਾਨ ਸਰਕਾਰ ਵਧਾਈ ਦੀ ਪਾਤਰ ਹੈ, ਪਰ ਇਸ ਦੇ ਨਾਲ ਹੀ ਵਕੀਲ ਭਾਈਚਾਰੇ ਦੀਆਂ ਬਾਕੀ ਰਹਿੰਦੀਆਂ ਅਹਿਮ ਮੰਗਾਂ ਵੱਲ ਵੀ ਤੁਰੰਤ ਧਿਆਨ ਦੇਵੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੀਗਲ ਵਿੰਗ ਮਾਲੇਰਕੋਟਲਾ ਦੇ ਪ੍ਰਧਾਨ ਰਵਿੰਦਰ ਸਿੰਘ ਢੀਂਡਸਾ ਨੇ ਅਜੀਤ ਨਾਲ ਗੱਲਬਾਤ ਕਰਦਿਆ ਕੀਤਾ। ਪ੍ਰਧਾਨ ਰਵਿੰਦਰ ਢੀਂਡਸਾ ਨੇ ਕਿਹਾ ਕਿ ਵਕੀਲ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਭ ਤੋਂ ਪਹਿਲਾਂ ਐਡਵੋਕੇਟ ਪ੍ਰੋਟੈਕਸ਼ਨ ਬਿੱਲ ਪਾਸ ਕੀਤਾ ਜਾਵੇ ਤੇ ਕਿੱਤੇ ਦੀ ਸ਼ੁਰੂਆਤ ਕਰਨ ਵਾਲੇ ਨਵੇਂ ਵਕੀਲਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਲਈ ਸ਼ੁਰੂਆਤੀ ਮਾਲੀ ਸਹਾਇਤਾ ਮੁਹੱਈਆ ਕਰਵਾਈ ਜਾਵੇ।
ਪ
ਪ੍ਰਧਾਨ ਰਵਿੰਦਰ ਸਿੰਘ ਢੀਂਡਸਾ
06-11-2026
ਅਮਰਗੜ੍ਹ, 5 ਨਵੰਬਰ (ਜਤਿੰਦਰ ਮੰਨਵੀ)-ਪੰਜਾਬ ਸਰਕਾਰ ਵੱਲੋਂ ਵਕੀਲਾਂ ਦੇ ਬਿਜਲੀ ਮੀਟਰਾਂ ਦੀਆਂ ਦਰਾਂ ਨੂੰ ਘਰੇਲੂ ਟੈਰਿਫ ‘ਚ ਤਬਦੀਲ ਕਰਕੇ ਵਕੀਲ ਭਾਈਚਾਰੇ ਦਾ ਦਿਲ ਜਿੱਤਿਆ ਹੈ, ਜਿਸ ਲਈ ਮਾਨ ਸਰਕਾਰ ਵਧਾਈ ਦੀ ਪਾਤਰ ਹੈ, ਪਰ ਇਸ ਦੇ ਨਾਲ ਹੀ ਵਕੀਲ ਭਾਈਚਾਰੇ ਦੀਆਂ ਬਾਕੀ ਰਹਿੰਦੀਆਂ ਅਹਿਮ ਮੰਗਾਂ ਵੱਲ ਵੀ ਤੁਰੰਤ ਧਿਆਨ ਦੇਵੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੀਗਲ ਵਿੰਗ ਮਾਲੇਰਕੋਟਲਾ ਦੇ ਪ੍ਰਧਾਨ ਰਵਿੰਦਰ ਸਿੰਘ ਢੀਂਡਸਾ ਨੇ ਅਜੀਤ ਨਾਲ ਗੱਲਬਾਤ ਕਰਦਿਆ ਕੀਤਾ।ਪ੍ਰਧਾਨ ਰਵਿੰਦਰ ਢੀਂਡਸਾ ਨੇ ਕਿਹਾ ਕਿ ਵਕੀਲ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਭ ਤੋਂ ਪਹਿਲਾਂ ਐਡਵੋਕੇਟ ਪ੍ਰੋਟੈਕਸ਼ਨ ਬਿੱਲ ਪਾਸ ਕੀਤਾ ਜਾਵੇ ਤੇ ਕਿੱਤੇ ਦੀ ਸ਼ੁਰੂਆਤ ਕਰਨ ਵਾਲੇ ਨਵੇਂ ਵਕੀਲਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਲਈ ਸ਼ੁਰੂਆਤੀ ਮਾਲੀ ਸਹਾਇਤਾ ਮੁਹੱਈਆ ਕਰਵਾਈ ਜਾਵੇ।ਉਨਾਂ ਮੰਗ ਕੀਤੀ ਕਿ ਵਕੀਲਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ 10 ਲੱਖ ਰੁਪਏ ਤੱਕ ਦੀ ਕੈਸ਼ਲੈੱਸ ਸਿਹਤ ਬੀਮਾ ਯੋਜਨਾ ਲਾਗੂ ਕੀਤੀ ਜਾਵੇ ਤੇ ਨਾਲ ਹੀ ਅਦਾਲਤਾਂ ਵਿਚ ਵਕੀਲਾਂ ਦੀ ਵਧ ਰਹੀ ਗਿਣਤੀ ਨੂੰ ਮੁੱਖ ਰੱਖਦਿਆਂ ਚੇਂਬਰ ਕੰਪਲੈਕਸਾਂ ਦੀ ਉਸਾਰੀ ਅਤੇ ਸੁਧਾਰ ਲਈ ਯੋਗ ਗਰਾਂਟ ਜਾਰੀ ਕੀਤੀ ਜਾਵੇ।ਢੀਂਡਸਾ ਨੇ ਅਖ਼ੀਰ ਵਿਚ ਕਿਹਾ ਕਿ ਸੂਬੇ ਦੀ ਮੌਜੂਦਾ ਸਰਕਾਰ ਪਾਸੋਂ ਸਮੂਹ ਵਕੀਲ ਭਾਈਚਾਰੇ ਨੂੰ ਬਹੁਤ ਵੱਡੀਆਂ ਉਮੀਦਾਂ ਹਨ ਅਤੇ ਉਨ੍ਹਾਂ ਨੂੰ ਪੂਰਨ ਵਿਸ਼ਵਾਸ ਹੈ ਕਿ ਸਰਕਾਰ ਇਨ੍ਹਾਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਜਰੂਰ ਪੂਰਾ ਕਰੇਗੀ।