05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਪੈਨਸ਼ਨਰਾਂ ਨੇ ਝਾੜੂ ਫੂਕ ਕੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਸੁਨਾਮ ਊਧਮ ਸਿੰਘ ਵਾਲਾ, 5 ਨਵੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਦੀ ਸੁਨਾਮ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਚੇਤ ਰਾਮ ਢਿੱਲੋਂ ਦੀ ਪ੍ਰਧਾਨਗੀ ਹੇਠ ਸਥਾਨਕ ਪੈਨਸ਼ਨ ਦਫ਼ਤਰ ਵਿਖੇ ਹੋਈ। ਜਿਸ ਵਿਚ ਵਿਛੜ ਗਏ ਪੈਨਸ਼ਨਰਜ਼ ਸਾਥੀ ਸਾਧੂ ਸਿੰਘ ਫੌਜੀ, ਭਗਵਾਨ ਸਿੰਘ ਸਿੱਧੂ ਸਾਬਕਾ ਏ.

Ad Position 21
No active advertisement
ਝਾੜੂ ਫੂਕਦੇ ਹੋਏ ਪੈਨਸ਼ਨਰ। ਤਸਵੀਰ-ਭੁੱਲਰ 06-11-2026
ਸੁਨਾਮ ਊਧਮ ਸਿੰਘ ਵਾਲਾ, 5 ਨਵੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਦੀ ਸੁਨਾਮ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਚੇਤ ਰਾਮ ਢਿੱਲੋਂ ਦੀ ਪ੍ਰਧਾਨਗੀ ਹੇਠ ਸਥਾਨਕ ਪੈਨਸ਼ਨ ਦਫ਼ਤਰ ਵਿਖੇ ਹੋਈ। ਜਿਸ ਵਿਚ ਵਿਛੜ ਗਏ ਪੈਨਸ਼ਨਰਜ਼ ਸਾਥੀ ਸਾਧੂ ਸਿੰਘ ਫੌਜੀ, ਭਗਵਾਨ ਸਿੰਘ ਸਿੱਧੂ ਸਾਬਕਾ ਏ.ਡੀ.ਸੀ.,ਦਰਬਾਰਾ ਸਿੰਘ ਚੀਮਾ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਉਪਰੰਤ ਨਵੇਂ ਬਣੇ ਮੈਂਬਰਾਂ ਦਾ ਸਵਾਗਤ ਕੀਤਾ ਗਿਆ।ਤਾਰਾ ਸਿੰਘ ਪੀ ਆਰ ਟੀ ਸੀ,ਜਗਦੇਵ ਸਿੰਘ ਚੀਮਾ,ਕਰਮ ਸਿੰਘ ਛਾਜਲੀ,ਚਮਕੌਰ ਸਿੰਘ ਸਿੱਧੂ, ਰਜਿੰਦਰ ਕੁਮਾਰ ਗਰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਨੂੰ ਵੀ ਜਾਣ-ਬੁੱਝਕੇ ਅਣਗੌਲਿਆਂ ਕਰ ਰਹੀ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇਦਾ ਫੈਸਲਾ ਮੰਨਣ ਤੋਂ ਵੀ ਆਨਾਕਾਨੀ ਕਰ ਰਹੀ ਹੈ। ਇਸ ਸਮੇ 17 ਦਸੰਬਰ ਨੂੰ ਪੈਨਸ਼ਨ ਦਿਹਾੜਾ ਮਨਾਉਣ ਨੂੰ ਲੈਕੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਮਾਸਟਰ ਅੰਤਰ ਸਿੰਘ ਆਨੰਦ ਦੀ ਅਗਵਾਈ ਵਿਚ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਗਿਆ। ਗਿਰਧਾਰੀ ਲਾਲ ਜਿੰਦਲ ਵਿਤ ਸਕੱਤਰ ਵੱਲੋਂ ਲੇਖਾ ਜੋਖਾ ਪੜਕੇ ਸੁਣਾਇਆ ਗਿਆ। ਇਸ ਸਮੇ ਸ਼ਹਿਰ ਵਿਚ ਰੋਸ ਰੈਲੀ ਕਰਨ ਉਪਰੰਤ ਝਾੜੂ ਫੂਕਿਆ ਗਿਆ ਅਤੇ ਅਤੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਵੀ ਕੀਤੀ ਗਈ। ਇਸ ਮੌਕੇ ਹਾਜ਼ਰ ਚਮਕੌਰ ਸਿੰਘ ਸਿੱਧੂ, ਰਜਿੰਦਰ ਕੁਮਾਰ ਗਰਗ, ਕਰਮ ਸਿੰਘ ਛਾਜਲੀ, ਕਰਨੈਲ ਸਿੰਘ ਜਖੇਪਲ, ਪਿਆਰਾਂ ਸਿੰਘ ਖੋਖਰ, ਕੁਲਦੀਪ ਪਾਠਕ, ਬਲਵਤ ਸਿੰਘ ਸ਼ੇਰੋਂ, ਜਗਦੇਵ ਸਿੰਘ ਚੀਮਾ, ਰਤਨ ਲਾਲ, ਗੁਰਦਿਆਲ ਸਿੰਘ, ਬਿੱਕਰ ਸਿੰਘ ਸ਼ੇਰੋਂ, ਸ਼ੀਸ਼ ਪਾਲ ਸ਼ਾਸਤਰੀ, ਤਾਰਾ ਸਿੰਘ ਪੀ.ਆਰ.ਟੀ., ਧੰਨ ਸਿੰਘ ਛਾਜਲੀ, ਸੁਖਦੇਵ ਸਿੰਘ ਭੁੱਲਰ ਸਤੋਜ ਅਤੇ ਗੋਰਾ ਲਾਲ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਲਾਈਫ ਸਰਟੀਫਿਕੇਟ ਜਮਾਂ ਕਰਵਾਉਣ ਲਈ ਪੈਨਸ਼ਨਰਾਂ ਲਈ ਹੈਲਪ ਡੈਸਕ ਕੀਤਾ ਸਥਾਪਿਤ ਅਗਲੀ ਖ਼ਬਰ ੱ ਦੀਆਂ ਭਲਾਈ ਸਕੀਮਾਂ ਨੂੰ ਸਰਕਾਰ ਪਹਿਲ ਦੇ ਆਧਾਰ ’ਤੇ ਲਾਗੂ ਕਰੇ- ਪ੍ਰਧਾਨ ਰਵਿੰਦਰ ਢੀਂਡਸਾ
Ad Position 24