11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਅਫ਼ਸਰ ਕਾਲੋਨੀ ਸੰਗਰੂਰ ’ਚ ਸੀਵਰੇਜ ਦੇ ਜਾਮ ਹੋਣ ਕਾਰਨ ਲੋਕ ਪ੍ਰੇਸ਼ਾਨ

ਸੰਗਰੂਰ, 11 ਨਵੰਬਰ (ਧੀਰਜ ਪਸ਼ੌਰੀਆ) - ਸੰਗਰੂਰ ਦੀ ਅਫ਼ਸਰ ਕਾਲੋਨੀ ’ਚ ਸੀਵਰੇਜ ਨਿਕਾਸੀ ਸਿਸਟਮ ਦੇ ਜਾਮ ਹੋਣ ਨਾਲ ਗੰਭੀਰ ਸਮੱਸਿਆ ਪੈਦਾ ਹੋ ਗਈ ਹੈ । ਕਾਲੋਨੀ ਦੀਆਂ ਮੇਨ ਹੌਦੀਆਂ ਭਰੀਆਂ ਪਈਆਂ ਹਨ ਅਤੇ ਸੀਵਰੇਜ ਦਾ ਪਾਣੀ ਸੜਕਾਂ ਤੇ ਗਲੀਆਂ ’ਚ ਬਾਹਰ ਆ ਰਿਹਾ ਹੈ।

Ad Position 21
No active advertisement
ਸੰਗਰੂਰ ਦੀ ਅਫਸਰ ਕਾਲੋਨੀ ਦੇ ਪਾਰਕ ਨੇੜੇ ਸੀਵਰੇਜ ਨਿਕਾਸੀ ਦੇ ਜਾਮ ਹੋਣ ਕਾਰਨ ਸੜਕਾਂ ’ਤੇ ਆਇਆ ਗੰਦਾ ਪਾਣੀ । ਤਸਵੀਰ- ਮੁਕੇਸ਼ ਕੁਮਾਰ 12-11-2026
ਸੰਗਰੂਰ, 11 ਨਵੰਬਰ (ਧੀਰਜ ਪਸ਼ੌਰੀਆ) - ਸੰਗਰੂਰ ਦੀ ਅਫ਼ਸਰ ਕਾਲੋਨੀ ’ਚ ਸੀਵਰੇਜ ਨਿਕਾਸੀ ਸਿਸਟਮ ਦੇ ਜਾਮ ਹੋਣ ਨਾਲ ਗੰਭੀਰ ਸਮੱਸਿਆ ਪੈਦਾ ਹੋ ਗਈ ਹੈ । ਕਾਲੋਨੀ ਦੀਆਂ ਮੇਨ ਹੌਦੀਆਂ ਭਰੀਆਂ ਪਈਆਂ ਹਨ ਅਤੇ ਸੀਵਰੇਜ ਦਾ ਪਾਣੀ ਸੜਕਾਂ ਤੇ ਗਲੀਆਂ ’ਚ ਬਾਹਰ ਆ ਰਿਹਾ ਹੈ। ਸਭ ਤੋਂ ਬੁਰੀ ਹਾਲਤ ਅਫ਼ਸਰ ਕਾਲੋਨੀ ਦੇ ਪਾਰਕ ਦੇ ਗੇਟ ਸਾਹਮਣੇ ਹੈ। ਇੱਥੇ ਸੀਵਰੇਜ ਦਾ ਗੰਦਾ ਪਾਣੀ ਕਈ ਦਿਨਾਂ ਤੋਂ ਖੜ੍ਹਾ ਹੈ ਅਤੇ ਹੁਣ ਇਹ ਪਾਰਕ ਦੇ ਅੰਦਰ ਵੀ ਪ੍ਰਵੇਸ਼ ਕਰ ਗਿਆ ਹੈ। ਗੰਦੇ ਪਾਣੀ ਦੀ ਬਦਬੂ, ਮੱਛਰਾਂ ਅਤੇ ਗੰਦਗੀ ਕਾਰਨ ਬਿਮਾਰੀ ਫੈਲਣ ਦਾ ਖ਼ਤਰਾ ਬਣ ਗਿਆ ਹੈ। ਬਿਮਾਰ ਹੋਣ ਦੇ ਡਰੋਂ ਪਾਰਕ ’ਚ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਨੇ ਆਉਣਾ ਬੰਦ ਕਰ ਦਿੱਤਾ ਹੈ । ਜਿਸ ਪਾਰਕ ’ਚ ਸਵੇਰੇ-ਸ਼ਾਮ ਸੈਰ ਕਰਨ ਵਾਲਿਆਂ ਦੀ ਰੌਣਕ ਲੱਗੀ ਰਹਿੰਦੀ ਸੀ, ਅੱਜ ਉੱਥੇ ਸੁੰਨ ਪਸਰੀ ਹੋਈ ਹੈ। ਇਸ ਗੰਭੀਰ ਸਮੱਸਿਆ ਨੂੰ ਲੈ ਕੇ ਪਾਰਕ ਕਮੇਟੀ ਦੇ ਪ੍ਰਧਾਨ ਮਾਸਟਰ ਪਰਮਵੇਦ ਕਮੇਟੀ ਮੈਂਬਰ ਗੁਰਤੇਜ ਸਿੰਘ ਚਹਿਲ , ਕ੍ਰਿਸ਼ਨ ਸਿੰਘ, ਐਡਵੋਕੇਟ ਕੁਲਦੀਪ,ਜਸਵੀਰ ਸਿੰਘ ਮਾਨ ਕਲੋਨੀ ਵਾਸੀਆਂ ਬਲਵਿੰਦਰ ਸਿੰਘ, ਐਡਵੋਕੇਟ ਖੇਮ ਚੰਦ ਰਾਓ, ਮਾਸਟਰ ਸੁਖਵੀਰ ਸਿੰਘ, ਦਰਸ਼ਨ ਸਿੰਘ, ਸਰੂਪ ਸਿੰਘ, ਬੀਟੂ ਝੱਜ, ਮੈਨੇਜਰ ਰਜਿੰਦਰ ਛਾਬੜਾ, ਸੋਮਨਾਥ ਆਦਿ ਨੇ ਜ਼ਿਲ੍ਹੇ ਦੇ ਨਗਰ ਕੌਂਸਲ ਦੇ ਈ.ਓ. ਅਤੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਸੀਵਰੇਜ ਦੀਆਂ ਓਵਰ ਫਲੋ ਹੌਦੀਆਂ ਦੀ ਤੁਰੰਤ ਸਫ਼ਾਈ ਕਰਵਾਉਣ ਅਤੇ ਪਾਰਕ ਦੇ ਗੇਟ ਸਾਹਮਣੇ ਖੜ੍ਹੇ ਸੀਵਰੇਜ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਤੁਰੰਤ ਹੱਲ ਕਰਵਾਉਣ ਦੀ ਜ਼ੋਰਦਾਰ ਮੰਗ ਕੀਤੀ। ਬਹੁਤ ਸਾਰੇ ਕਾਲੋਨੀ ਵਾਸੀਆਂ ਨੇ ਵੀ ਚਿਤਾਵਨੀ ਦਿੱਤੀ ਕਿ ਜੇਕਰ ਇਸ ਸਮੱਸਿਆ ਦਾ ਤੁਰੰਤ ਹੱਲ ਨਾ ਕੀਤਾ ਗਿਆ, ਤਾਂ ਇੱਥੇ ਡੇਂਗੂ, ਮਲੇਰੀਆ ਵਰਗੀਆਂ ਭਿਆਨਕ ਬਿਮਾਰੀਆਂ ਫੈਲ ਸਕਦੀਆਂ ਹਨ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਅਲੀਸ਼ੇਰ ਸੜਕ ਹਾਦਸੇ ਦੇ ਜ਼ਖ਼ਮੀਆਂ ’ਚੋਂ ਇਕ ਹੋਰ ਔਰਤ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 9 ਹੋਈ ਅਗਲੀ ਖ਼ਬਰ ਸੰਗਰੂਰ ਦਾ ਸਿਵਲ ਹਸਪਤਾਲ ਸਿਰਫ਼ ਮਰੀਜ਼ਾਂ ਨੂੰ ਰੈਫਰ ਕਰਨ ਜੋਗਾ ਹੀ ਰਹਿ ਗਿਆ- ਕਰਮ ਲਹਿਲ
Ad Position 24