17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਚਰਨਜੀਤ ਸਿੰਘ ਚੰਨੀ ਅਤੇ ਸਮਿਤ ਸਿੰਘ ਮਾਨ ਸਵ: ਕੌਂਸਲਰ ਦੀਪਕ ਸ਼ਰਮਾ ਦੀਪਾ ਦੀ ਯਾਦ ’ਚ ਕੱਲ੍ਹ ‘ਜਵਾਨੀ ਸੰਭਾਲ ਯਾਤਰਾ’ ਮੰਡੀ ਅਹਿਮਦਗੜ੍ਹ ਵਿੱਚ ਕਰਨਗੇ

ਅਹਿਮਦਗੜ, 17 ਨਵੰਬਰ (ਸੁਖਜੀਤ ਸਿੰਘ ਖੇੜਾ, ਰਣਧੀਰ ਸਿੰਘ ਮਹੋਲੀ, ਰਵਿੰਦਰ ਪੁਰੀ)-ਅਮਰਗੜ੍ਹ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਪਾਰਟੀ ਵੱਲੋਂ 18 ਅਤੇ 19 ਨਵੰਬਰ ਨੂੰ ਆਯੋਜਿਤ ਹੋਣ ਵਾਲੀ ਜਵਾਨੀ ਸੰਭਾਲ ਯਾਤਰਾ ਸਿਰਫ਼ ਇੱਕ ਰਾਜਨੀਤਿਕ ਪ੍ਰੋਗਰਾਮ ਨਹੀਂ ਹੋਵੇਗੀ, ਸਗੋਂ ਸਵ: ਕੌਂਸਲਰ ਦੀਪਕ ਸ਼ਰਮਾ ਦੀਪਾ ਦੀ ਯਾਦ ਵਿੱਚ ਇੱਕ ਮਿਲਣੀ ਹੋਵੇਗੀ। ਇਸਦੀ ਤਿਆਰੀ ਦਾ ਜ਼ਿੰਮਾ ਸਮਿਤ ਸਿੰਘ ਮਾਨ ਨੇ ਮਾਲੇਰਕੋਟਲਾ ਪੁਲੀਸ ਪ੍ਰਸ਼ਾਸਨ ਅਤੇ ਵੱਖ-ਵੱਖ ਵਿਭਾਗਾਂ ਨਾਲ ਮਿਲ ਕੇ ਆਪ ਲਿਆ ਹੈ।

Ad Position 21
No active advertisement
ਪੁਲਿਸ ਅਤੇ ਪ੍ਰਸ਼ਾਸਨ ਨਾਲ ਅਹਿਮਦਗੜ੍ਹ ਬਾਜ਼ਾਰ ਵਿੱਚ ਮੌਕੇ ’ਤੇ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਸਮਿਤ ਸਿੰਘ ਮਾਨ। ਤਸਵੀਰ: ਸੁਖਜੀਤ ਸਿੰਘ ਖੇੜਾ 18-11-2026
ਅਹਿਮਦਗੜ, 17 ਨਵੰਬਰ (ਸੁਖਜੀਤ ਸਿੰਘ ਖੇੜਾ, ਰਣਧੀਰ ਸਿੰਘ ਮਹੋਲੀ, ਰਵਿੰਦਰ ਪੁਰੀ)-ਅਮਰਗੜ੍ਹ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਪਾਰਟੀ ਵੱਲੋਂ 18 ਅਤੇ 19 ਨਵੰਬਰ ਨੂੰ ਆਯੋਜਿਤ ਹੋਣ ਵਾਲੀ ਜਵਾਨੀ ਸੰਭਾਲ ਯਾਤਰਾ ਸਿਰਫ਼ ਇੱਕ ਰਾਜਨੀਤਿਕ ਪ੍ਰੋਗਰਾਮ ਨਹੀਂ ਹੋਵੇਗੀ, ਸਗੋਂ ਸਵ: ਕੌਂਸਲਰ ਦੀਪਕ ਸ਼ਰਮਾ ਦੀਪਾ ਦੀ ਯਾਦ ਵਿੱਚ ਇੱਕ ਮਿਲਣੀ ਹੋਵੇਗੀ। ਇਸਦੀ ਤਿਆਰੀ ਦਾ ਜ਼ਿੰਮਾ ਸਮਿਤ ਸਿੰਘ ਮਾਨ ਨੇ ਮਾਲੇਰਕੋਟਲਾ ਪੁਲੀਸ ਪ੍ਰਸ਼ਾਸਨ ਅਤੇ ਵੱਖ-ਵੱਖ ਵਿਭਾਗਾਂ ਨਾਲ ਮਿਲ ਕੇ ਆਪ ਲਿਆ ਹੈ। ਕਾਂਗਰਸ ਮੁਹਿੰਮ ਦੇ ਮੁਖੀ ਚਰਨਜੀਤ ਸਿੰਘ ਚੰਨੀ ਨੇ ਇਸ ਪ੍ਰੋਗਰਾਮ ਦੀ ਜ਼ਿੰਮੇਵਾਰੀ ਸਮਿਤ ਸਿੰਘ ਮਾਨ ਨੂੰ ਸੌਂਪੀ ਹੈ। 18 ਅਤੇ 19 ਨਵੰਬਰ ਨੂੰ ਹੋਣ ਵਾਲੀ ਇਹ ਯਾਤਰਾ ਅਮਰਗੜ੍ਹ ਵਿਧਾਨ ਸਭਾ ਦੇ ਇਤਿਹਾਸ ਵਿੱਚ ਇੱਕ ਯਾਦਗਾਰ ਮੌਕਾ ਬਣੇਗੀ। ਦੀਪਾ ਜੀ ਦੀ ਯਾਦ ਵਿੱਚ ਇਹ ਮਿਲਣੀ ਨਾ ਸਿਰਫ਼ ਉਨ੍ਹਾਂ ਨੂੰ ਸ਼ਰਧਾਂਜਲੀ ਹੋਵੇਗੀ, ਸਗੋਂ ਅਮਰਗੜ੍ਹ ਹਲਕੇ ਦੇ ਨੌਜਵਾਨਾਂ ਲਈ ਇੱਕ ਨਵੀਂ ਉਮੀਦ ਅਤੇ ਨਵੀਂ ਰਾਹ ਵੀ ਬਣੇਗੀ। ਇਹ ਯਾਤਰਾ ਕਾਂਗਰਸ ਹਾਈ ਕਮਾਂਡ ਦੇ ਸਪੱਸ਼ਟ ਆਦੇਸ਼ਾਂ ਅਤੇ ਪਰਿਵਾਰ ਦੀ ਆਗਿਆ ਅਨੁਸਾਰ ਆਯੋਜਿਤ ਕੀਤੀ ਜਾ ਰਹੀ ਹੈ। ਕੌਂਸਲਰ ਦੀਪਕ ਸ਼ਰਮਾ ਦੀਪਾ, ਜੋ ਅਹਿਮਦਗੜ੍ਹ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਅਤੇ ਅਮਰਗੜ੍ਹ ਹਲਕੇ ਦੇ ਇੱਕ ਸਰਗਰਮ, ਸਮਰਪਿਤ ਅਤੇ ਜਨ-ਪ੍ਰਿਯ ਆਗੂ ਸਨ, ਉਨ੍ਹਾਂ ਦੇ ਅਚਾਨਕ ਅਲਵਿਦਾ ਨੇ ਸਾਰੇ ਵਰਕਰਾਂ ਅਤੇ ਪਰਿਵਾਰ ਨੂੰ ਡੂੰਘੀ ਪੀੜ ਵਿੱਚ ਪਾ ਦਿੱਤਾ ਹੈ । ਉਹ ਸਮਿਤ ਸਿੰਘ ਮਾਨ ਦੇ ਬਹੁਤ ਹੀ ਨਜ਼ਦੀਕੀ ਸਨ। ਖ਼ਾਸ ਗੱਲ ਇਹ ਹੈ ਕਿ ਇਹ ਜਵਾਨੀ ਸੰਭਾਲ ਯਾਤਰਾ ਦੀਪਾ ਜੀ ਨੇ ਖ਼ੁਦ ਸਮਿਤ ਸਿੰਘ ਮਾਨ ਨਾਲ ਮਿਲ ਕੇ ਆਯੋਜਿਤ ਕਰਵਾਈ ਸੀ। ਸ਼ਹਿਰ ਅਹਿਮਦਗੜ੍ਹ ਵਿੱਚ ਹੋਣ ਵਾਲੀ ਇਹ ਯਾਤਰਾ ਹੁਣ ਆਪਣਾ ਰੂਪ ਬਦਲੇਗੀ। ਸਾਈਕਲ ਯਾਤਰਾ ਦੀ ਥਾਂ, ਦੀਪਾ ਜੀ ਦੀ ਯਾਦ ਵਿੱਚ ਇਹ ਇੱਕ ਮਿਲਣੀ ਹੋਵੇਗੀ ਅਤੇ ਲੋਕ ਇਕੱਠੇ ਹੋਣਗੇ। ਜੋ ਦੀਪਾ ਜੀ ਚਾਹੁੰਦੇ ਸਨ, ਜਿਸ ਪਿੱਛੇ ਉਨ੍ਹਾਂ ਨੇ ਪਿਛਲੇ ਕਈ ਹਫ਼ਤਿਆਂ ਤੋਂ ਤਿਆਰੀ ਕੀਤੀ ਸੀ, ਉਹੀ ਸੁਪਨਾ ਹੁਣ ਪੂਰਾ ਹੋਵੇਗਾ। ਜਵਾਨੀ ਸੰਭਾਲ ਯਾਤਰਾ ਦਾ ਮੁੱਖ ਉਦੇਸ਼ ਹਲਕੇ ਦੇ ਹਰ ਪਿੰਡ, ਹਰ ਵਾਰਡ ਅਤੇ ਹਰ ਮੁਹੱਲੇ ਵਿੱਚ ਨੌਜਵਾਨਾਂ ਨਾਲ ਸਿੱਧਾ ਸੰਵਾਦ ਕਾਇਮ ਕਰਨਾ ਹੈ। ਇਸ ਵਿੱਚ ਨਸ਼ਿਆਂ ਵਿਰੁੱਧ ਜਾਗਰੂਕਤਾ, ਬੇਰੁਜ਼ਗਾਰੀ, ਸਿੱਖਿਆ ਅਤੇ ਖੇਡਾਂ ਵਰਗੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਬੰਦ ਕੀਤੀ ਖਰੀਦ ਸ਼ੁਰੂ ਕੀਤੀ ਜਾਵੇ-ਭਾਕਿਯੂ ਰਾਜੇਵਾਲ ਅਗਲੀ ਖ਼ਬਰ ਗੁਰਦੁਆਰਾ ਸ਼ਹੀਦ ਗੰਜ ਵੱਡਾ ਘੱਲੂਘਾਰਾ ਕੁੱਪ ਰੋਹੀੜਾ ਵਿਖੇ 8 ਜ਼ਰੂਰਤਮੰਦ ਲੜਕੀਆਂ ਦੇ ਸਮੂਹਿਕ ਆਨੰਦ ਕਾਰਜ 29 ਨੂੰ
Ad Position 24