ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ - ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ
ਚੀਮਾ ਮੰਡੀ, 20 ਨਵੰਬਰ (ਗੁਰਜੀਤ ਸਿੰਘ ਚਹਿਲ) - ਕਣਕਵਾਲ ਚਹਿਲਾਂ-ਹੀਰੋਂ ਖ਼ੁਰਦ ਰੋਡ ‘ਤੇ ਸਥਿਤ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਵੱਲੋਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਹਰ ਸਾਲ ਦੀ ਤਰ੍ਹਾਂ ਅਕੈਡਮੀ ਦੇ ਬੱਚਿਆਂ ਨੇ ਇਸ ਸਾਲ ਵੀ ਸਲਾਨਾ ਪ੍ਰੀਖਿਆ ਚ ਤਾਂ ਸ਼ਾਨਦਾਰ ਅੰਕ ਹਾਸਲ ਕਰਕੇ ਪ੍ਰਾਪਤੀ ਕੀਤੀ ਹੀ ਹੈ ਬਲਕਿ ਖੇਡਾਂ ਚ ਵੀ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ ਹੈ।
ਚੀਮਾ ਮੰਡੀ, 20 ਨਵੰਬਰ (ਗੁਰਜੀਤ ਸਿੰਘ ਚਹਿਲ) - ਕਣਕਵਾਲ ਚਹਿਲਾਂ-ਹੀਰੋਂ ਖ਼ੁਰਦ ਰੋਡ ‘ਤੇ ਸਥਿਤ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਵੱਲੋਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਹਰ ਸਾਲ ਦੀ ਤਰ੍ਹਾਂ ਅਕੈਡਮੀ ਦੇ ਬੱਚਿਆਂ ਨੇ ਇਸ ਸਾਲ ਵੀ ਸਲਾਨਾ ਪ੍ਰੀਖਿਆ ਚ ਤਾਂ ਸ਼ਾਨਦਾਰ ਅੰਕ ਹਾਸਲ ਕਰਕੇ ਪ੍ਰਾਪਤੀ ਕੀਤੀ ਹੀ ਹੈ ਬਲਕਿ ਖੇਡਾਂ ਚ ਵੀ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ ਹੈ। ਅਕੈਡਮੀ ਵਿਖੇ 1 ਅਪ੍ਰੈਲ ਤੋਂ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਲੈ ਕੇ ਅਖੀਰ ਮਾਰਚ ਤੱਕ ਮਿਆਰੀ ਵਿੱਦਿਆ ਤਾਂ ਪ੍ਰਦਾਨ ਕੀਤੀ ਹੀ ਜਾਂਦੀ ਹੈ ਨਾਲ ਹੀ ਬੱਚਿਆਂ ਨੂੰ ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਚ ਭਾਗ ਲੈਣ ਲਈ ਵੀ ਪ੍ਰੇਰਿਆ ਜਾਂਦਾ ਹੈ ।ਅਕੈਡਮੀ ਵੱਲੋਂ ਬੱਚਿਆਂ ਦੀ ਜਾਣਕਾਰੀ ਚ ਵਾਧਾ ਕਰਨ ਦੇ ਮਕਸਦ ਨਾਲ ਵਿੱਦਿਅਕ ਟੂਰ ਵੀ ਲਗਾਏ ਜਾਂਦੇ ਹਨ। ਅਕੈਡਮੀ ਪ੍ਰਿੰਸੀਪਲ ਕੁਲਦੀਪ ਸਿੰਘ ਲਿੱਟ ਨੇ ਦੱਸਿਆ ਕਿ ਅਕੈਡਮੀ ਦੀ ਪ੍ਰਬੰਧਕੀ ਟੀਮ ਚੇਅਰਮੈਨ ਕੁਲਵਿੰਦਰ ਸਿੰਘ ਚਹਿਲ, ਗੁਰਸ਼ਰਨ ਸਿੰਘ ਤੱਗੜ੍ਹ ਅਤੇ ਰਾਜ ਕੁਮਾਰ ਵਸ਼ਿਸ਼ਟ ਦੇ ਵਿਸ਼ੇਸ਼ ਸਹਿਯੋਗ ਸਦਕਾ ਇਹ ਅਕੈਡਮੀ ਦਿਨ ਦੁੱਗਣੀ, ਰਾਤ ਚੌਗੁਣੀ ਤਰੱਕੀ ਕਰ ਰਹੀ ਹੈ । ਅਕੈਡਮੀ ਪ੍ਰਬੰਧਕਾਂ ਨੇ ਅਕੈਡਮੀ ਦੀ ਤਰੱਕੀ ਦਾ ਸਿਹਰਾ ਸਮੁੱਚੇ ਅਕੈਡਮੀ ਸਟਾਫ਼ ਨੂੰ ਦਿੰਦਿਆਂ ਕਿਹਾ ਕਿ ਸਟਾਫ਼ ਦੀ ਸਖ਼ਤ ਮਿਹਨਤ, ਲਗਨ ਅਤੇ ਅਗਾਂਹਵਧੂ ਸੋਚ ਦੇ ਸਦਕਾ ਹੀ ਅਕੈਡਮੀ ਦੇ ਵਿਦਿਆਰਥੀ ਵਿੱਦਿਅਕ ਖੇਤਰ ਚ ਨਿੱਤ ਨਵੀਂਆਂ ਪੁਲਾਂਘਾਂ ਪੁੱਟ ਰਹੇ ਹਨ ।ਉਨ੍ਹਾਂ ਦੱਸਿਆ ਕਿ ਇਸ ਅਕੈਡਮੀ ਚ ਪੜ੍ਹੇ ਵਿਦਿਆਰਥੀ ਵੱਖ-ਵੱਖ ਵਿਭਾਗਾਂ ਚ ਚੰਗੇ ਅਹੁਦਿਆਂ ਤੇ ਬਿਰਾਜਮਾਨ ਹਨ ਅਤੇ ਵਿਦੇਸ਼ਾਂ ਚ ਵੀ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰ ਰਹੇ ਹਨ । ਇਸ ਮੌਕੇ ਅਕੈਡਮੀ ਪ੍ਰਬੰਧਕਾਂ, ਪ੍ਰਿੰਸੀਪਲ ਅਤੇ ਸਟਾਫ਼ ਨੇ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀ ਵਧਾਈ ਵੀ ਦਿੱਤੀ ।