ਲੰਗਰਾਂ ਲਈ ਰਸਦ ਦਾ ਟਰੱਕ ਰਵਾਨਾ
ਅਮਰਗੜ੍ਹ, 20 ਨਵੰਬਰ (ਜਤਿੰਦਰ ਮੰਨਵੀ)-ਗੁਰੂ ਸੇਵਾ ਅਤੇ ਭਗਤੀ ਦੀ ਅਟੱਲ ਭਾਵਨਾ ਨੂੰ ਮੁੱਖ ਰੱਖਦਿਆਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਲੰਗਰਾਂ ਦੀ ਸੇਵਾ ਲਈ ਪਿੰਡ ਰੁੜਕੀ ਕਲਾਂ ਤੋਂ ਰਸਦ ਨਾਲ ਭਰਿਆ ਇੱਕ ਟਰੱਕ ਰਵਾਨਾ ਕੀਤਾ ਗਿਆ। ਇਹ ਸੇਵਾ ਬਾਬਾ ਮੇਜਰ ਸਿੰਘ ਗੁਰਦੁਆਰਾ ਰੇਰੂ ਸਾਹਿਬ ਸਾਹਨੇਵਾਲ ਵਾਲਿਆਂ ਦੀ ਸਰਪ੍ਰਸਤੀ ਹੇਠ ਗੁਰਦੁਆਰਾ ਉੱਤਮ ਭਗਤ ਸਾਹਿਬ ਤੋਂ ਅਰਦਾਸ ਉਪਰੰਤ ਤੋਰਿਆ ਗਿਆ।
ਅਮਰਗੜ੍ਹ, 20 ਨਵੰਬਰ (ਜਤਿੰਦਰ ਮੰਨਵੀ)-ਗੁਰੂ ਸੇਵਾ ਅਤੇ ਭਗਤੀ ਦੀ ਅਟੱਲ ਭਾਵਨਾ ਨੂੰ ਮੁੱਖ ਰੱਖਦਿਆਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਲੰਗਰਾਂ ਦੀ ਸੇਵਾ ਲਈ ਪਿੰਡ ਰੁੜਕੀ ਕਲਾਂ ਤੋਂ ਰਸਦ ਨਾਲ ਭਰਿਆ ਇੱਕ ਟਰੱਕ ਰਵਾਨਾ ਕੀਤਾ ਗਿਆ।ਇਹ ਸੇਵਾ ਬਾਬਾ ਮੇਜਰ ਸਿੰਘ ਗੁਰਦੁਆਰਾ ਰੇਰੂ ਸਾਹਿਬ ਸਾਹਨੇਵਾਲ ਵਾਲਿਆਂ ਦੀ ਸਰਪ੍ਰਸਤੀ ਹੇਠ ਗੁਰਦੁਆਰਾ ਉੱਤਮ ਭਗਤ ਸਾਹਿਬ ਤੋਂ ਅਰਦਾਸ ਉਪਰੰਤ ਤੋਰਿਆ ਗਿਆ।ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸੇਵਾਦਾਰ ਦਰਬਾਰਾ ਸਿੰਘ ਗੱਜਣਮਾਜਰਾ,ਸੁਖਜਿੰਦਰ ਸਿੰਘ ਰੁੜਕੀ ਕਲਾਂ ਅਤੇ ਭਰਪੂਰ ਸਿੰਘ ਰੁੜਕੀ ਕਲਾਂ ਨੇ ਦੱਸਿਆ ਕਿ ਸਮੂਹ ਇਲਾਕਾ ਨਿਵਾਸੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਇਹ ਸੇਵਾ ਨਿਰੰਤਰ ਨਿਭਾਈ ਜਾ ਰਹੀ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰੂ ਸਾਹਿਬ ਦੀ ਅਪਾਰ ਕਿਰਪਾ ਸਦਕਾ ਸੰਗਤਾਂ ਵੱਲੋਂ ਇਕੱਠੀ ਕੀਤੀ ਰਸਦ ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਲਈ ਭੇਜੀ ਗਈ ਹੈ। ਇਸ ਮੌਕੇ ਵੱਡੀ ਗਿਣਤੀ ‘ਚ ਨਗਰ ਨਿਵਾਸੀ ਅਤੇ ਸੇਵਾਦਾਰ ਹਾਜ਼ਰ ਸਨ ਜਿਨ੍ਹਾਂ ਨੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਟਰੱਕ ਨੂੰ ਰਵਾਨਾ ਕੀਤਾ।